ਫਰਾਂਸ : ਇਮਾਰਤ ’ਚ ਲੱਗੀ ਭਿਆਨਕ ਅੱਗ, 5 ਲੋਕਾਂ ਦੀ ਮੌਤ

02/27/2020 3:18:07 PM

ਪੈਰਿਸ— ਉੱਤਰੀ-ਪੂਰਬੀ ਫਰਾਂਸ ਦੇ ਸਟ੍ਰਾਸਬਰਗ ਸ਼ਹਿਰ ’ਚ ਵੀਰਵਾਰ ਤੜਕੇ ਇਕ ਇਮਾਰਤ ’ਚ ਅੱਗ ਲੱਗ ਗਈ ਜਿਸ ਕਾਰਨ 5 ਲੋਕਾਂ ਦੀ ਮੌਤ ਹੋ ਗਈ ਤੇ ਹੋਰ 7 ਝੁਲਸ ਗਏ।
ਸਥਾਨਕ ਫਾਇਰ ਫਾਈਟਰ ਵਿਭਾਗ ਨੇ ਇਸ ਦੀ ਜਾਣਕਾਰੀ ਦਿੱਤੀ। ਸੂਤਰਾਂ ਮੁਤਾਬਕ ਸਵੇਰੇ ਇਸ ਇਮਾਰਤ ’ਚ ਅੱਗ ਲੱਗਣ ਦੀ ਸੂਚਨਾ ਮਿਲਣ ’ਤੇ ਫਾਇਰ ਫਾਈਟਰਜ਼ ਨੂੰ ਤੁਰੰਤ ਰਵਾਨਾ ਕੀਤਾ ਗਿਆ ਅਤੇ ਉਨ੍ਹਾਂ ਨੇ ਅੱਗ ’ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ।
ਫਾਇਰ ਫਾਈਟਰਜ਼ ਨੇ ਇਮਾਰਤ ਦੇ ਅੰਦਰੋਂ 5 ਲਾਸ਼ਾਂ ਕੱਢੀਆਂ। ਇਸ ਹਾਦਸੇ ’ਚ 7 ਲੋਕ ਜ਼ਖਮੀ ਵੀ ਹੋਏ ਜਿਨ੍ਹਾਂ ਨੂੰ ਹਸਪਤਾਲ ’ਚ ਭਰਤੀ ਕਰਵਾਇਆ ਗਿਆ ਹੈ। ਅਧਿਕਾਰੀਆਂ ਨੇ ਕਿਹਾ ਕਿ ਅਜੇ ਅੱਗ ਲੱਗਣ ਦੇ ਕਾਰਨਾਂ ਬਾਰੇ ਪਤਾ ਨਹÄ ਲੱਗ ਸਕਿਆ ਪਰ ਇਸ ਸਬੰਧੀ ਜਾਂਚ ਜਾਰੀ ਹੈ।
 


Related News