...ਤੇ ਹੁਣ ਫਰਾਂਸ ''ਚ ਵੀ TikTok ''ਤੇ ਲੱਗੀ ਪਾਬੰਦੀ, ਸਰਕਾਰੀ ਕਰਮਚਾਰੀ ਨਹੀਂ ਕਰ ਸਕਣਗੇ ਇਸਤੇਮਾਲ

03/26/2023 1:16:07 AM

ਪੈਰਿਸ (ਏ. ਐੱਨ. ਆਈ.) : ਅਮਰੀਕਾ ਅਤੇ ਬ੍ਰਿਟੇਨ ਤੋਂ ਬਾਅਦ ਹੁਣ ਫਰਾਂਸ ਨੇ ਚੀਨੀ ਮੋਬਾਇਲ ਐਪ 'ਤੇ ਪਾਬੰਦੀ ਲਗਾਉਣ ਦਾ ਫ਼ੈਸਲਾ ਕੀਤਾ ਹੈ।  ਫਰਾਂਸ ਚੀਨ ਦੀ ਮਾਲਕੀ ਵਾਲੇ ਵੀਡੀਓ ਸ਼ੇਅਰਿੰਗ ਐਪ ਟਿਕਟਾਕ ’ਤੇ ਪਾਬੰਦੀ ਲਾਵੇਗਾ। ਫਰਾਂਸ ਦੇ ਮੰਤਰੀ ਸਟਾਨਿਸਲਾਸ ਗੁਏਰਿਨੀ ਨੇ ਐਲਾਨ ਕੀਤਾ ਕਿ ਸਰਕਾਰੀ ਕਰਮਚਾਰੀਆਂ ਦੇ ਟਿਕਟਾਕ ਐਪ ਇਸਤੇਮਾਲ ’ਤੇ ਰੋਕ ਲਾਈ ਜਾਏਗੀ। ਉਨ੍ਹਾਂ ਟਵੀਟ ਕੀਤਾ, ‘‘ਸਾਈਬਰ ਸੁਰੱਖਿਆ ਦੀ ਗਾਰੰਟੀ ਲਈ ਸਰਕਾਰ ਨੇ ਸਰਕਾਰੀ ਕਰਮਚਾਰੀਆਂ ਦੇ ਫੋਨ ’ਤੇ ਟਿਕਟਾਕ ਵਰਗੇ ਐਪਸ ’ਤੇ ਪਾਬੰਦੀ ਲਾਉਣ ਦਾ ਫ਼ੈਸਲਾ ਕੀਤਾ ਹੈ।

ਇਹ ਵੀ ਪੜ੍ਹੋ : ਜਵਾਬੀ ਹਵਾਈ ਹਮਲਿਆਂ ਤੋਂ ਬਾਅਦ ਸੀਰੀਆ ’ਚ 2 ਅਮਰੀਕੀ ਟਿਕਾਣਿਆਂ ’ਤੇ ਦਾਗੇ ਰਾਕੇਟ

ਸਰਕਾਰੀ ਕਰਮਚਾਰੀ ਡਾਊਨਲੋਡ ਨਹੀਂ ਕਰ ਸਕਣਗੇ TikTok

ਮੀਡੀਆ ਰਿਪੋਰਟਾਂ ਮੁਤਾਬਕ ਫਰਾਂਸ ਸ਼ੁੱਕਰਵਾਰ ਨੂੰ ਟਿਕਟਾਕ ਦੀ ਵਰਤੋਂ 'ਤੇ ਪਾਬੰਦੀ ਲਗਾਉਣ ਵਾਲਾ ਨਵਾਂ ਦੇਸ਼ ਬਣ ਗਿਆ ਹੈ। ਚੀਨੀ ਮੋਬਾਇਲ ਐਪ 'ਤੇ ਪਾਬੰਦੀ ਲੱਗਣ ਤੋਂ ਬਾਅਦ ਜਨਤਕ ਖੇਤਰ ਦੇ ਕਰਮਚਾਰੀਆਂ ਨੂੰ ਉਨ੍ਹਾਂ ਦੇ ਕੰਮ ਦੇ ਫੋਨ 'ਤੇ ਇਸ ਮਨੋਰੰਜਕ ਐਪਲੀਕੇਸ਼ਨ ਨੂੰ ਡਾਊਨਲੋਡ ਕਰਨ 'ਤੇ ਪਾਬੰਦੀ ਲਗਾ ਦਿੱਤੀ ਗਈ ਹੈ। ਇਸ ਮਾਮਲੇ 'ਚ ਤੇਜ਼ੀ ਉਸ ਸਮੇਂ ਆਈ ਜਦੋਂ ਟਿਕਟਾਕ ਦੇ ਸੀਈਓ ਸ਼ਾਅ ਚਿਊ ਅਮਰੀਕੀ ਸੰਸਦ ਵਿੱਚ ਪੇਸ਼ ਹੋਏ ਅਤੇ ਪਾਬੰਦੀ ਦੀ ਮੰਗ ਤੇਜ਼ ਹੋ ਗਈ। ਕੈਂਡੀ ਕ੍ਰਸ਼ ਵਰਗੀਆਂ ਗੇਮ ਐਪਸ, ਨੈੱਟਫਲਿਕਸ ਵਰਗੀਆਂ ਸਟ੍ਰੀਮਿੰਗ ਐਪਸ ਅਤੇ ਟਿਕਟਾਕ ਵਰਗੀਆਂ ਐਂਟਰਟੇਨਮੈਂਟ ਐਪਸ ਨੂੰ ਵੀ ਪਾਬੰਦੀਸ਼ੁਦਾ ਐਪਲੀਕੇਸ਼ਨਜ਼ ਦੀ ਸੂਚੀ ਵਿੱਚ ਸ਼ਾਮਲ ਕੀਤਾ ਜਾਵੇਗਾ।

ਇਹ ਵੀ ਪੜ੍ਹੋ : ਅਜਬ-ਗਜ਼ਬ : ਇਸ ਦੇਸ਼ 'ਚ ਤੋਪਾਂ ਦੇ ਗੋਲ਼ਿਆਂ ਨਾਲ ਖੁੱਲ੍ਹਦੈ ਰੋਜ਼ਾ, ਰਮਜ਼ਾਨ ’ਚ ਫਿਰ ਸ਼ੁਰੂ ਹੋਈ 600 ਸਾਲ ਪੁਰਾਣੀ ਪ੍ਰਥਾ

ਇਸ ਤੋਂ ਪਹਿਲਾਂ ਕਈ ਦੇਸ਼ਾਂ ’ਚ ਟਿਕਟਾਕ ’ਤੇ ਪਾਬੰਦੀ ਲੱਗ ਚੁੱਕੀ ਹੈ। ਯੂਰਪੀਅਨ ਕਮਿਸ਼ਨ ਦੇ ਨਾਲ, ਨੀਦਰਲੈਂਡ, ਬ੍ਰਿਟੇਨ, ਸੰਯੁਕਤ ਰਾਜ ਅਮਰੀਕਾ, ਕੈਨੇਡਾ, ਨਿਊਜ਼ੀਲੈਂਡ ਅਤੇ ਹੁਣ ਫਰਾਂਸ ਦੀਆਂ ਸਰਕਾਰਾਂ ਨੇ TikTok ਦੀ ਵਰਤੋਂ 'ਤੇ ਪਾਬੰਦੀ ਲਗਾ ਦਿੱਤੀ ਹੈ। ਇਨ੍ਹਾਂ ਦੇਸ਼ਾਂ ਨੇ ਅਧਿਕਾਰੀਆਂ ਨੂੰ ਕਿਹਾ ਹੈ ਕਿ ਉਹ ਪੇਈਚਿੰਗ ਵਿੱਚ ਕਮਿਊਨਿਸਟ ਸਰਕਾਰ ਨਾਲ ਲਿੰਕ ਹੋਣ ਦੇ ਡਰੋਂ ਕੰਮ ਦੇ ਡਿਵਾਈਸਾਂ 'ਤੇ ਮੋਬਾਇਲ ਫੋਨ ਐਪਸ ਦੀ ਵਰਤੋਂ ਨਹੀਂ ਕਰ ਸਕਦੇ ਹਨ। ਭਾਰਤ ਨੇ ਵੀ ਗੋਪਨੀਅਤਾ ਅਤੇ ਸੁਰੱਖਿਆ ਚਿੰਤਾਵਾਂ ਨੂੰ ਲੈ ਕੇ ਮੈਸੇਜਿੰਗ ਐਪ ਵੀਚੈਟ ਸਮੇਤ ਟਿਕਟਾਕ ਅਤੇ ਦਰਜਨਾਂ ਹੋਰ ਚੀਨੀ ਐਪਸ ’ਤੇ ਪਾਬੰਦੀ ਲਾਈ ਹੋਈ ਹੈ। ਬ੍ਰਿਟੇਨ ਦੀ ਸੰਸਦ ਨੇ ਵੀ ਸੁਰੱਖਿਆ ਕਾਰਨਾਂ ਕਰਕੇ ਸਰਕਾਰੀ ਅਧਿਕਾਰੀਆਂ-ਕਰਮਚਾਰੀਆਂ ਦੇ ਟਿਕਟਾਕ ਦੀ ਵਰਤੋਂ ’ਤੇ ਪਾਬੰਦੀ ਲਾਉਣ ਦਾ ਫ਼ੈਸਲਾ ਕੀਤਾ ਹੈ।

ਇਹ ਵੀ ਪੜ੍ਹੋ : ਅਮਰੀਕਾ : ਮਿਸੀਸਿਪੀ 'ਚ ਆਏ ਭਿਆਨਕ ਤੂਫਾਨ ਕਾਰਨ ਹੁਣ ਤੱਕ 23 ਲੋਕਾਂ ਦੀ ਮੌਤ, ਬਚਾਅ ਕਾਰਜ ਜਾਰੀ

ਜ਼ਿਕਰਯੋਗ ਹੈ ਕਿ ਟਿਕਟਾਕ ਦੀ ਚੀਨੀ ਮੂਲ ਕੰਪਨੀ ਬਾਈਟਡਾਂਸ ਦੇ ਮਾਧਿਅਮ ਨਾਲ ਚੀਨੀ ਸਰਕਾਰ ਵੱਲੋਂ ਯੂਜ਼ਰਸ ਦੇ ਸਥਾਨ ਅਤੇ ਸੰਪਰਕ ਡਾਟਾ ਤੱਕ ਪੁੱਜਣ ਦੀ ਸਮਰੱਥਾ ਬਾਰੇ ਪਤਾ ਲੱਗਣ ਨਾਲ ਵਿਸ਼ਵ ਪੱਧਰ ’ਤੇ ਚਿੰਤਾਵਾਂ ਵਧ ਗਈਆਂ ਹਨ।

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।


Mukesh

Content Editor

Related News