ਓਮੀਕ੍ਰੋਨ ਦੇ 8 ਸ਼ੱਕੀ ਮਾਮਲਿਆਂ ਦੀ ਪੁਸ਼ਟੀ ਦੀ ਉਡੀਕ ਕਰ ਰਿਹੈ ਫਰਾਂਸ
Monday, Nov 29, 2021 - 04:07 PM (IST)
ਪੈਰਿਸ (ਏ. ਪੀ.)-ਫਰਾਂਸੀਸੀ ਅਧਿਕਾਰੀ ਕੋਰੋਨਾ ਵਾਇਰਸ ਦੇ ਨਵੇਂ ਸਵਰੂਪ ਦੇ ਅੱਠ ਸ਼ੱਕੀ ਮਾਮਲਿਆਂ ਦੀ ਲੈਬਾਰਟਰੀ ਪੁਸ਼ਟੀ ਦੀ ਉਡੀਕ ਕਰ ਰਹੇ ਹਨ। ਇਹ ਸ਼ੱਕੀ ਮਰੀਜ਼ ਉਹ ਲੋਕ ਹਨ, ਜਿਨ੍ਹਾਂ ਨੇ ਹਾਲ ਹੀ ’ਚ ਦੱਖਣੀ ਅਫਰੀਕਾ ਦੀ ਯਾਤਰਾ ਕੀਤੀ ਸੀ। ਪਹਿਲਾਂ ਤੋਂ ਹੀ ਕੀਤੇ ਗਏ ਟੈਸਟਾਂ ’ਚ ਇਸ ਗੱਲ ਦੇ ਪੱਕੇ ਸੰਕੇਤ ਮਿਲੇ ਸਨ ਕਿ ਇਹ ਯਾਤਰੀ ਕੋਰੋਨਾ ਵਾਇਰਸ ਤੋਂ ਇਨਫੈਕਟਿਡ ਸਨ ਪਰ ਪਿਛਲੇ ਕਿਸੇ ਵੀ ਰੂਪ ਤੋਂ ਨਹੀਂ। ਇਹ ਪਤਾ ਲਗਾਉਣ ਲਈ ਫਾਲੋਅੱਪ ਜੈਨੇਟਿਕ ਟੈਸਟਿੰਗ ਕੀਤੀ ਜਾ ਰਹੀ ਹੈ ਕਿ ਕੀ ਉਹ ਨਵੇਂ ਓਮੀਕਰੋਨ ਵੇਰੀਐਂਟ ਤੋਂ ਪੀੜਤ ਹਨ।
ਇਹ ਵੀ ਪੜ੍ਹੋ : ਪਾਕਿਸਤਾਨ ’ਚ ਵਾਪਰਿਆ ਭਿਆਨਕ ਸੜਕ ਹਾਦਸਾ, 3 ਲੋਕਾਂ ਦੀ ਮੌਤ ਤੇ 9 ਜ਼ਖ਼ਮੀ
ਸਿਹਤ ਮੰਤਰਾਲੇ ਨੇ ਐਤਵਾਰ ਰਾਤ ਕਿਹਾ ਕਿ ਨਤੀਜੇ ਆਉਣ ’ਚ ਕਈ ਦਿਨ ਲੱਗ ਸਕਦੇ ਹਨ। ਜੇਕਰ ਪੁਸ਼ਟੀ ਹੋ ਜਾਂਦੀ ਹੈ ਤਾਂ ਇਹ ਫਰਾਂਸ ਦੇ ਓਮੀਕ੍ਰੋਨ ਸਵਰੂਪ ਤੋਂ ਇਨਫੈਕਸ਼ਨ ਦੇ ਪਹਿਲੇ ਪਛਾਣ ’ਚ ਆਉਣ ਵਾਲੇ ਮਾਮਲੇ ਹੋਣਗੇ।