ਨਿਊਜ਼ੀਲੈਂਡ ਇਨਫੈਕਸ਼ਨ ਰੋਕਣ ''ਚ ਸਫਲ: ਲਾਕਡਾਊਨ ਖਤਮ ਕਰਨ ਲਈ ਫਰਾਂਸ, ਸਪੇਨ ਨੇ ਬਣਾਈ ਯੋਜਨਾ

Tuesday, Apr 28, 2020 - 06:07 PM (IST)

ਨਿਊਜ਼ੀਲੈਂਡ ਇਨਫੈਕਸ਼ਨ ਰੋਕਣ ''ਚ ਸਫਲ: ਲਾਕਡਾਊਨ ਖਤਮ ਕਰਨ ਲਈ ਫਰਾਂਸ, ਸਪੇਨ ਨੇ ਬਣਾਈ ਯੋਜਨਾ

ਪੈਰਿਸ- ਕੋਰੋਨਾ ਵਾਇਰਸ ਮਹਾਮਾਰੀ ਨਾਲ ਸਭ ਤੋਂ ਵਧੇਰੇ ਪ੍ਰਭਾਵਿਤ ਦੇ ਦੇਸ਼ ਫਰਾਂਸ ਤੇ ਸਪੇਨ ਨੇ ਲਾਕਡਾਊਨ ਖਤਮ ਕਰਨ ਲਈ ਮੰਗਲਵਾਰ ਨੂੰ ਵੱਖ-ਵੱਖ ਯੋਜਨਾਵਾਂ ਸਾਹਮਣੇ ਰੱਖੀਆਂ ਹਨ। ਉਥੇ ਹੀ ਇਨਫੈਕਸ਼ਨ ਰੋਕਣ ਦੀ ਦਿਸ਼ਾ ਵਿਚ ਨਿਊਜ਼ੀਲੈਂਡ ਤੇ ਆਸਟਰੇਲੀਆ ਨੂੰ ਬਹੁਤ ਹੱਦ ਤੱਕ ਸਫਲਤਾ ਮਿਲੀ ਹੈ।

ਦੂਜੇ ਪਾਸੇ ਬ੍ਰਾਜ਼ੀਲ ਵਿਚ ਇਨਫੈਕਸ਼ਨ ਤੇਜ਼ੀ ਨਾਲ ਫੈਲਦਾ ਜਾ ਰਿਹਾ ਹੈ। ਇਸ 'ਤੇ ਸ਼ੱਕ ਗਹਿਰਾ ਹੋ ਗਿਆ ਹੈ ਕਿ ਟੀਕਾ ਵਿਕਸਿਤ ਕੀਤੇ ਬਿਨਾਂ ਕੀ ਜਾਪਾਨ ਅਗਲੇ ਸਾਲ ਵੀ ਸਮਰ ਓਲੰਪਿਕ ਦਾ ਆਯੋਜਨ ਕਰ ਸਕੇਗਾ। ਪਹਿਲਾਂ ਹੀ ਇਸ ਦਾ ਆਯੋਜਨ ਟਲ ਚੁੱਕਿਆ ਹੈ। ਯੂਰਪ ਤੇ ਹੋਰਾਂ ਦੇਸ਼ਾਂ ਵਿਚ ਵੱਡਾ ਸਵਾਲ ਇਹੀ ਹੈ ਕਿ ਸਕੂਲ ਕਾਲਜ ਕਦੋਂ ਖੁੱਲ੍ਹਣਗੇ। ਉਥੇ ਹੀ ਸਾਰੇ ਦੇਸ਼ ਲਾਕਡਾਊਨ ਵਿਚ ਢਿੱਲ ਦੇ ਕੇ ਬੈਠ ਚੁੱਕੀ ਅਰਥਵਿਵਸਥਾ ਨੂੰ ਮੁੜ ਰਫਤਾਰ ਦੇਣ ਦਾ ਵੀ ਵਿਚਾਰ ਕਰ ਰਹੇ ਹਨ। ਬਜ਼ੁਰਗਾਂ ਦੀ ਤੁਲਨਾ ਵਿਚ ਬੱਚਿਆਂ 'ਤੇ ਇਨਫੈਕਸ਼ਨ ਦਾ ਅਸਰ ਘੱਟ ਹੋਇਆ ਹੈ ਪਰ ਕਈ ਅਧਿਕਾਰੀ, ਸਿੱਖਿਅਕ ਤੇ ਪਰਿਵਾਰ ਵਾਲੇ ਸਕੂਲ ਖੋਲ੍ਹੇ ਜਾਣ ਨਾਲ ਬੱਚਿਆਂ ਦੀ ਸਿਹਤ ਨੂੰ ਲੈ ਕੇ ਜੋਖਿਮ ਕਾਰਣ ਵੀ ਚਿੰਤਤ ਹਨ।

ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਨ 11 ਮਈ ਤੋਂ ਸਕੂਲਾਂ ਨੂੰ ਦੁਬਾਰਾ ਖੋਲ੍ਹਣਾ ਚਾਹੁੰਦੇ ਹਨ ਪਰ ਅਧਿਆਪਕ, ਪਰਿਵਾਰ ਵਾਲੇ ਤੇ ਕੁਝ ਮੇਅਰਾਂ ਨੇ ਇਸ ਕਦਮ 'ਤੇ ਚਿੰਤਾ ਵਿਅਕਤ ਕੀਤੀ ਹੈ। ਸਰਕਾਰ ਨੇ ਕਿਹਾ ਹੈ ਕਿ ਇਹ ਪਰਿਵਾਰ ਵਾਲਿਆਂ 'ਤੇ ਨਿਰਭਰ ਕਰੇਗਾ ਕਿ ਉਹ ਆਪਣੇ ਬੱਚਿਆਂ ਨੂੰ ਕਲਾਸਾਂ ਵਿਚ ਭੇਜਣਗੇ ਜਾਂ ਨਹੀਂ। ਇਸ ਬਾਰੇ ਵਿਚ ਵਧੇਰੇ ਜਾਣਕਾਰੀ ਪ੍ਰਧਾਨ ਮੰਤਰੀ ਮੰਗਲਵਾਰ ਨੂੰ ਜਾਰੀ ਕਰਨਗੇ। ਦੁਨੀਆ ਵਿਚ ਇਨਫੈਕਸ਼ਨ ਕਾਰਣ ਸਭ ਤੋਂ ਵਧੇਰੇ ਮੌਤਾਂ ਅਮਰੀਕਾ ਵਿਚ ਹੋਈਆਂ ਹਨ। ਉਥੇ ਮ੍ਰਿਤਕਾਂ ਦੀ ਗਿਣਤੀ 56,000 ਤੋਂ ਵਧੇਰੇ ਹੋ ਗਈ ਹੈ। ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਹੈ ਕਿ ਸੂਬਿਆਂ ਨੂੰ ਅਕਾਦਮਿਕ ਸਾਲ ਖਤਮ ਹੋਣ ਤੋਂ ਪਹਿਲਾਂ ਆਪਣੇ-ਆਪਣੇ ਸਕੂਲਾਂ ਨੂੰ ਖੋਲ੍ਹਣ 'ਤੇ ਗੰਭੀਰਤਾ ਨਾਲ ਵਿਚਾਰ ਕਰਨਾ ਚਾਹੀਦਾ ਹੈ। ਜਦਕਿ ਕਈ ਸੂਬੇ ਪਹਿਲਾਂ ਹੀ ਕਹਿ ਚੁੱਕੇ ਹਨ ਕਿ ਇਨਫੈਕਸ਼ਨ ਦੇ ਮਾਮਲੇ ਘਟਣ ਤੱਕ ਸਕੂਲਾਂ ਨੂੰ ਖੋਲ੍ਹਣਾ ਬੱਚਿਆਂ ਲਈ ਸੁਰੱਖਿਅਤ ਨਹੀਂ ਹੋਵੇਗਾ।

ਇਟਲੀ, ਸਪੇਨ, ਫਰਾਂਸ ਤੇ ਬ੍ਰਿਟੇਨ ਹਰੇਕ ਵਿਚ 21-21 ਹਜ਼ਾਰ ਤੋਂ ਵਧੇਰੇ ਮੌਤਾਂ ਹੋ ਚੁੱਕੀਆਂ ਹਨ। ਬ੍ਰਾਜ਼ੀਲ ਵਿਚ ਰਾਸ਼ਟਰਪਤੀ ਜੈਰ ਬੋਲਸੋਨਾਰੋ ਨੇ ਕਿਹਾ ਹੈ ਕਿ ਕੋਵਿਡ-19 ਕੁਝ-ਕੁਝ ਬੁਖਾਰ ਜਿਹਾ ਹੈ ਤੇ ਇਨਫੈਕਸ਼ਨ ਰੋਕਣ ਦੇ ਲਈ ਯੂਰਪ ਤੇ ਅਮਰੀਕਾ ਵਿਚ ਲਗਾਈ ਗਈ ਪਾਬੰਦੀ ਵਾਂਗ ਉਪਾਅ ਕਰਨ ਦੀ ਲੋੜ ਨਹੀਂ ਹੈ। ਲਾਤਿਨ ਅਮਰੀਕਾ ਵਿਚ ਸਭ ਤੋਂ ਸੰਘਣੀ ਆਬਾਦੀ ਵਾਲੇ ਦੇਸ਼ ਬ੍ਰਾਜ਼ੀਲ ਵਚ ਇਨਫੈਕਸ਼ਨ ਕਾਰਮ 4,600 ਲੋਕਾਂ ਦੀ ਮੌਤ ਹੋਈ ਹੈ ਤੇ 67,000 ਲੋਕ ਇਨਫੈਕਟਡ ਹੋਏ ਹਨ। ਪਰ ਵੱਡੇ ਪੱਧਰ 'ਤੇ ਜਾਂਚ ਨਾ ਹੋਣ ਕਾਰਣ ਇਨਫੈਕਸ਼ਨ ਦੇ ਕਈ ਮਾਮਲਿਆਂ ਦੇ ਸਾਹਮਣੇ ਨਹੀਂ ਆਉਣ ਦੀ ਵੀ ਸੰਭਾਵਨਾ ਹੈ। ਰਿਓ ਡੀ ਜੇਨੇਰੀਓ ਤੇ ਚਾਰ ਵੱਡੇ ਸ਼ਹਿਰਾਂ ਦੇ ਮੈਡੀਕਲ ਅਧਿਕਾਰੀ ਚਿਤਾਵਨੀ ਦੇ ਚੁੱਕੇ ਹਨ ਕਿ ਉਹਨਾਂ ਦੇ ਹਸਪਤਾਲਾਂ ਦੀ ਵਿਵਸਥਾ ਤਬਾਹ ਹੋਣ ਦੀ ਕਗਾਰ 'ਤੇ ਹੈ। ਅਜਿਹੇ ਵੀ ਸੰਕੇਤ ਹਨ ਕਿ ਘਰ 'ਤੇ ਹੀ ਕਈ ਲੋਕਾਂ ਦੀ ਮੌਤ ਹੋਈ ਹੈ। ਨਿਊਜ਼ੀਲੈਂਡ ਵਿਚ ਮੰਗਲਵਾਰ ਨੂੰ ਇਨਫੈਕਸ਼ਨ ਦੇ ਸਿਰਫ ਤਿੰਨ ਮਾਮਲੇ ਸਾਹਮਣੇ ਆਏ। ਪ੍ਰਧਾਨ ਮੰਤਰੀ ਜੈਸਿੰਡਾ ਆਡਰਨ ਨੇ ਕਿਹਾ ਕਿ ਇਨਫੈਕਸ਼ਨ ਦੀ ਲੜੀ ਤੋੜਣ ਵਿਚ ਲੋਕਾਂ ਨੇ ਸ਼ਲਾਘਾਯੋਗ ਕੰਮ ਕੀਤਾ ਹੈ ਪਰ ਅੱਗੇ ਵੀ ਸਾਵਧਾਨ ਰਹਿਣ ਦੀ ਲੋੜ ਹੈ।


author

Baljit Singh

Content Editor

Related News