ਈਰਾਨ ਦੇ ਨਾਲ ਪ੍ਰਮਾਣੂ ਸਮਝੌਤਾ ਬਚਾਉਣ ਲਈ ਤਹਿਰਾਨ ਪਹੁੰਚੇ ਫਰਾਂਸ ਦੇ ਸਲਾਹਕਾਰ
Wednesday, Jul 10, 2019 - 09:47 PM (IST)

ਤਹਿਰਾਨ - ਫਰਾਂਸ ਦੇ ਰਾਸ਼ਟਰਪਤੀ ਐਮਾਨੁਏਲ ਮੈਕਰੋਨ ਦੇ ਉੱਚ ਕੂਟਨੀਤਕ ਸਲਾਹਕਾਰ ਨੇ 2015 ਦੇ ਪ੍ਰਮਾਣੂ ਸਮਝੌਤੇ ਨੂੰ ਬਚਾਉਣ, ਈਰਾਨ ਅਤੇ ਅਮਰੀਕਾ ਵਿਚਾਲੇ ਤਣਾਅ ਘੱਟ ਕਰਨ ਦੇ ਟੀਚੇ ਨਾਲ ਬੁੱਧਵਾਰ ਨੂੰ ਤਹਿਰਾਨ 'ਚ ਉੱਚ ਪੱਧਰ ਗੱਲਬਾਤ ਕੀਤੀ। ਐਮਾਨੁਏਲ ਬੋਨ ਨੇ ਈਰਾਨ ਦੀ ਸੁਪਰੀਮ ਨੈਸ਼ਨਲ ਸਕਿਊਰਿਟੀ ਕਾਊਂਸਿਲ ਦੇ ਸਕੱਤਰ ਰੀਅਰ-ਐਡਮੀਰਲ ਅਲੀ ਸ਼ਮਖਾਨੀ, ਵਿਦੇਸ਼ ਮੰਤਰੀ ਮੁਹੰਮਦ ਜਾਵੇਦ ਜ਼ਰੀਫ ਅਤੇ ਉਪ ਵਿਦੇਸ਼ ਮੰਤਰੀ ਅੱਬਾਸ ਅਰਾਗਚੀ ਨਾਲ ਮੁਲਾਕਾਤ ਕੀਤੀ।
ਫਰਾਂਸ ਦੇ ਵਿਦੇਸ਼ ਮੰਤਰੀ ਜੀਨ ਯੇਵਸ ਲੀ ਡ੍ਰੀਅਨ ਨੇ ਦੱਸਿਆ ਕਿ ਬੋਨ ਦੀ ਇਸ ਯਾਤਰਾ ਦਾ ਟੀਚਾ ਤਣਾਅ ਨੂੰ ਘੱਟ ਕਰਨਾ ਅਤੇ ਕੋਈ ਵੀ ਹਾਦਸਾ ਹੋਣ ਤੋਂ ਰੋਕਣਾ ਹੈ। ਈਰਾਨ ਅਤੇ ਦੁਨੀਆ ਦੀਆਂ ਮਹਾਸ਼ਕਤੀਆਂ (ਪੀ+5) ਵਿਚਾਲੇ 2015 'ਚ ਹੋਏ ਸਮਝੌਤੇ 'ਚ ਸੰਯੁਕਤ ਵਿਸਥਾਰਤ ਕੰਮ ਯੋਜਨਾ ਬਣੀ ਸੀ। ਇਸ ਦੇ ਤਹਿਤ ਈਰਾਨ ਵੱਲੋਂ ਪ੍ਰਮਾਣੂ ਪ੍ਰੋਗਰਾਮ ਬੰਦ ਕਰਨ ਦੇ ਏਵਜ਼ 'ਚ ਉਸ ਨੂੰ ਪਾਬੰਦੀਆਂ ਤੋਂ ਰਾਹਤ, ਆਰਥਿਕ ਫਾਇਦਾ ਅਤੇ ਅੰਤਰਰਾਸ਼ਟਰੀ ਪੱਧਰ 'ਤੇ ਖਤਮ ਕਰਨਾ ਸੀ।
ਹਾਲਾਂਕਿ ਇਸ ਸਬੰਧ 'ਚ ਈਰਾਨ ਦਾ ਕਹਿਣਾ ਹੈ ਕਿ ਇਸ ਸਮਝੌਤੇ ਨਾਲ ਅਮਰੀਕਾ ਨੂੰ ਇਕ ਪਾਸੜ ਤਰੀਕੇ ਨਾਲ ਬਾਹਰ ਕਰਨ ਦੇ ਰਾਸ਼ਟਰਪਤੀ ਟਰੰਪ ਦੇ ਫੈਸਲੇ ਤੋਂ ਇਕ ਸਾਲ ਬਾਅਦ ਵੀ ਯੂਰਪੀ ਦੇਸ਼ ਕੁਝ ਨਹੀਂ ਕਰ ਰਹੇ ਹਨ, ਅਜਿਹੇ 'ਚ ਉਸ ਦਾ ਸਬਰ ਖਤਮ ਹੋ ਰਿਹਾ ਹੈ। ਬੋਨ ਦੇ ਨਾਲ ਮੁਲਾਕਾਤ ਤੋਂ ਪਹਿਲਾਂ ਈਰਾਨ ਖਿਲਾਫ ਅਮਰੀਕੀ ਪਾਬੰਦੀਆਂ ਦੇ ਸਬੰਧ 'ਚ ਜ਼ਰੀਫ ਨੇ ਆਖਿਆ ਕਿ ਦਬਾਅ 'ਚ ਰਹਿੰਦੇ ਹੋਏ ਗੱਲਬਾਤ ਸੰਭਵ ਨਹੀਂ ਹੈ। ਸਮਝੌਤੇ 'ਚੋਂ ਅਮਰੀਕਾ ਦੇ ਬਾਹਰ ਹੋਣ ਵੱਲ ਇਸ਼ਾਰਾ ਕਰਦੇ ਹੋਏ ਉਨ੍ਹਾਂ ਕਿਹਾ ਕਿ ਯੂਰਪੀ ਸੰਘ ਇਸ ਸਮੱਸਿਆ ਦਾ ਹੱਲ ਕਰਨ।