ਫਰਾਂਸ ''ਚ ਕਿਸ਼ਤੀ ਪਲਟੀ, ਬੱਚੀ ਸਮੇਤ ਤਿੰਨ ਲੋਕਾਂ ਦੀ ਮੌਤ
Friday, May 31, 2019 - 09:56 AM (IST)

ਪੈਰਿਸ (ਵਾਰਤਾ)— ਫਰਾਂਸ ਦੇ ਪੂਰਬੀ ਸੂਬੇ ਵਿਚ ਸਥਿਤ ਬੇਸ ਰਾਈਨ ਨਦੀ ਵਿਚ ਵੀਰਵਾਰ ਨੂੰ ਕਿਸ਼ਤੀ ਪਲਟ ਗਈ। ਜਿਸ ਕਾਰਨ ਇਕ 6 ਸਾਲਾ ਬੱਚੀ ਸਮੇਤ ਤਿੰਨ ਲੋਕਾਂ ਦੀ ਮੌਤ ਹੋ ਗਈ। ਜਦਕਿ ਇਕ ਬੱਚੀ ਹਾਲੇ ਵੀ ਲਾਪਤਾ ਹੈ। ਸਥਾਨਕ ਅਧਿਕਾਰੀਆਂ ਨੇ ਇਕ ਬਿਆਨ ਜਾਰੀ ਕਰ ਕੇ ਇਹ ਜਾਣਕਾਰੀ ਦਿੱਤੀ। ਬਿਆਨ ਵਿਚ ਦੱਸਿਆ ਗਿਆ ਕਿ ਚਾਰ ਲੋਕਾਂ ਨੂੰ ਲਿਜਾ ਰਹੀ ਇਕ ਕਿਸ਼ਤੀ ਜਰਮਨੀ ਦੀ ਸਰੱਹਦ ਵਿਚ ਗੇਰਸਥੇਇਮ ਟਾਪੂ ਨੇੜੇ ਵੀਰਵਾਰ ਨੂੰ ਪਲਟ ਗਈ।
ਮਰਨ ਵਾਲਿਆਂ ਵਿਚ ਹਾਦਸੇ ਦੇ ਸ਼ਿਕਾਰ ਹੋਏ ਲੋਕਾਂ ਨੂੰ ਬਚਾਉਣ ਦੀ ਕੋਸ਼ਿਸ਼ ਕਰਨ ਵਾਲਾ ਇਕ ਵਿਅਕਤੀ ਵੀ ਸ਼ਾਮਲ ਹੈ। ਹਾਦਸੇ ਵਿਚ ਇਕ ਵਿਅਕਤੀ ਨੂੰ ਬਚਾ ਲਿਆ ਗਿਆ ਅਤੇ ਇਲਾਜ ਲਈ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ। ਹਾਦਸੇ ਵਿਚ ਮਾਰੇ ਗਏ ਲੋਕ ਜਰਮਨੀ ਅਤੇ ੇਰੋਮਾਨੀਆ ਦੇ ਵਸਨੀਕ ਸਨ। ਹਾਦਸੇ ਦੇ ਸਮੇਂ ਇਹ ਲੋਕ ਪਿਕਨਿਕ ਮਨਾਉਣ ਅਤੇ ਮੱਛੀਆਂ ਫਡਨ ਲਈ ਬੇਸ ਰਾਈਨ ਨਦੀ ਵਿਚ ਆਏ ਸਨ।