ਪਾਕਿਸਤਾਨ ''ਚ ਮਾਰੇ ਗਏ ਪਾਬੰਦੀਸ਼ੁਦਾ TTP ਦੇ ਚਾਰ ਅੱਤਵਾਦੀ

Tuesday, Nov 02, 2021 - 05:18 PM (IST)

ਪੇਸ਼ਾਵਰ (ਪੀ.ਟੀ.ਆਈ.)- ਉੱਤਰ-ਪੱਛਮੀ ਪਾਕਿਸਤਾਨ ਵਿੱਚ ਪੁਲਸ ਦੀ ਕਾਰਵਾਈ ਦੌਰਾਨ ਮੰਗਲਵਾਰ ਨੂੰ ਪਾਬੰਦੀਸ਼ੁਦਾ ਤਹਿਰੀਕ-ਏ-ਤਾਲਿਬਾਨ ਪਾਕਿਸਤਾਨ (ਟੀ.ਟੀ.ਪੀ.) ਦੇ ਚਾਰ ਅੱਤਵਾਦੀ ਮਾਰੇ ਗਏ। ਪੁਲਸ ਨੇ ਇਹ ਜਾਣਕਾਰੀ ਦਿੱਤੀ। 

ਪੜ੍ਹੋ ਇਹ ਅਹਿਮ ਖਬਰ- ਕੋਪ 26 : 100 ਤੋਂ ਵੱਧ ਦੇਸ਼ 2030 ਤੱਕ ਜੰਗਲਾਂ ਦੀ ਕਟਾਈ ਨੂੰ ਖ਼ਤਮ ਕਰਨ ਦੇ ਸਮਝੌਤੇ 'ਤੇ ਕਰਨਗੇ ਦਸਤਖ਼ਤ

ਕੁਰੱਮ ਕਬਾਇਲੀ ਜ਼ਿਲੇ ਦੀ ਸਰਹੱਦ ਨਾਲ ਲੱਗਦੇ ਖੈਬਰ ਪਖਤੂਨਖਵਾ ਸੂਬੇ ਦੇ ਹੰਗੂ ਜ਼ਿਲੇ ਦੀ ਥਾਲ ਤਹਿਸੀਲ 'ਚ ਪੁਲਸ ਦੇ ਅੱਤਵਾਦ ਰੋਕੂ ਵਿਭਾਗ (ਸੀ.ਟੀ.ਡੀ.) ਦੀ ਕਾਰਵਾਈ 'ਚ ਚਾਰ ਟੀਟੀਪੀ ਅੱਤਵਾਦੀ ਮਾਰੇ ਗਏ। ਸੀਟੀਡੀ ਸੂਤਰਾਂ ਨੇ ਦੱਸਿਆ ਕਿ ਮਾਰੇ ਗਏ ਅੱਤਵਾਦੀ ਤਹਿਰੀਕ-ਏ-ਤਾਲਿਬਾਨ ਪਾਕਿਸਤਾਨ ਨਾਲ ਸਬੰਧਤ ਸਨ। ਪੁਲਸ ਨੇ ਅੱਤਵਾਦੀਆਂ ਦੇ ਬਾਕੀ ਸਾਥੀਆਂ ਨੂੰ ਫੜਨ ਲਈ ਵੱਡੇ ਪੱਧਰ 'ਤੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।


Vandana

Content Editor

Related News