ਜਰਮਨੀ 'ਚ ਇਕ ਬਿਰਧ ਆਸ਼ਰਮ 'ਚ ਅੱਗ ਲੱਗਣ ਕਾਰਨ 4 ਲੋਕਾਂ ਦੀ ਮੌਤ

Monday, Mar 04, 2024 - 01:27 PM (IST)

ਬਰਲਿਨ (ਏਜੰਸੀ)- ਪੱਛਮੀ ਜਰਮਨ ਸੂਬੇ ਨਾਰਥ ਰਾਈਨ-ਵੈਸਟਫਾਲੀਆ ਦੇ ਬੈਡਬਰਗ-ਹਾਊ ਵਿੱਚ ਇੱਕ ਬਿਰਧ ਆਸ਼ਰਮ ਵਿੱਚ ਅੱਗ ਲੱਗਣ ਕਾਰਨ ਚਾਰ ਲੋਕਾਂ ਦੀ ਮੌਤ ਹੋ ਗਈ ਹੈ ਅਤੇ ਘੱਟੋ-ਘੱਟ 21 ਜ਼ਖਮੀ ਹੋ ਗਏ ਹਨ। ਜਰਮਨ ਨਿਊਜ਼ ਏਜੰਸੀ ਡੀਪੀਏ ਨੇ ਇਹ ਜਾਣਕਾਰੀ ਦਿੱਤੀ। ਪੁਲਸ ਨੇ ਦੱਸਿਆ ਕਿ ਇੱਕ ਫਾਇਰ ਫਾਈਟਰ ਅਤੇ ਇੱਕ ਪੁਲਸ ਅਧਿਕਾਰੀ ਵੀ ਜ਼ਖਮੀ ਹੋ ਗਏ ਅਤੇ ਉਨ੍ਹਾਂ ਨੂੰ ਹਸਪਤਾਲ ਲਿਜਾਇਆ ਗਿਆ।

ਇਹ ਵੀ ਪੜ੍ਹੋ: ਅਨੰਤ-ਰਾਧਿਕਾ ਪ੍ਰੀ-ਵੈਡਿੰਗ ਪਾਰਟੀ: ਟਰੰਪ ਦੀ ਧੀ ਇਵਾਂਕਾ ਤੇ ਦੋਹਤੀ ਨੇ ਲੁੱਟੀ ਮਹਿਫਲ, ਭਾਰਤੀ ਪਹਿਰਾਵੇ 'ਚ ਦਿਖੀਆਂ ਖ਼ੂਬਸੂਰਤ

ਡੀਪੀਏ ਨਿਊਜ਼ ਅਨੁਸਾਰ, ਜ਼ਖ਼ਮੀਆਂ ਤੋਂ ਇਲਾਵਾ 46 ਹੋਰ ਨਿਵਾਸੀਆਂ ਨੂੰ ਬਾਹਰ ਕੱਢਿਆ ਗਿਆ ਅਤੇ ਉਨ੍ਹਾਂ ਦੀਆਂ ਸੰਭਾਵਿਤ ਸੱਟਾਂ ਦੀ ਜਾਂਚ ਕੀਤੀ ਜਾ ਰਹੀ ਹੈ। ਰਿਪੋਰਟ 'ਚ ਕਿਹਾ ਗਿਆ ਹੈ ਕਿ ਐਤਵਾਰ ਰਾਤ ਨੂੰ ਲੱਗੀ ਅੱਗ 'ਤੇ ਕਾਬੂ ਪਾ ਲਿਆ ਗਿਆ ਹੈ ਪਰ ਫਾਇਰਫਾਈਟਰ ਅਜੇ ਵੀ ਮੌਕੇ 'ਤੇ ਕੰਮ ਕਰ ਰਹੇ ਹਨ। ਅੱਗ ਲੱਗਣ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ: ਕੈਨੇਡਾ ’ਚ ਪਹਿਲੀ ਵਾਰ ਘਰ ਖ਼ਰੀਦਣ ਵਾਲਿਆਂ ਨੂੰ ਮਿਲਦੀ ਸਹਾਇਤਾ ਬੰਦ, ਇਸ ਤਾਰੀਖ਼ ਤੋਂ ਨਹੀਂ ਲਈ ਜਾਵੇਗੀ ਅਰਜ਼ੀ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

 

 


cherry

Content Editor

Related News