ਅਮਰੀਕਾ ਦੇ ਗੁਰਦੁਆਰਾ ਸਾਹਿਬ ਵਿਖੇ ਹੋਈ ਝੜਪ ਦੇ ਸਬੰਧ ''ਚ 4 ਪੰਜਾਬੀ ਗ੍ਰਿਫਤਾਰ

Wednesday, Nov 04, 2020 - 11:47 AM (IST)

ਅਮਰੀਕਾ ਦੇ ਗੁਰਦੁਆਰਾ ਸਾਹਿਬ ਵਿਖੇ ਹੋਈ ਝੜਪ ਦੇ ਸਬੰਧ ''ਚ 4 ਪੰਜਾਬੀ ਗ੍ਰਿਫਤਾਰ

ਨਿਊਯਾਰਕ, (ਰਾਜ ਗੋਗਨਾ)— ਬੀਤੇ ਦਿਨੀਂ ਅਮਰੀਕਾ ਦੇ ਸ਼ਹਿਰ ਸਿਆਟਲ ਲਾਗੇ ਪੈਂਦੇ ਰੇੰਟਨ ਦੇ ਗੁਰਦੁਆਰਾ ਸਿੰਘ ਸਭਾ ਵਿਖੇ ਪਿਛਲੇ ਮਹੀਨੇ ਹੋਈ ਝੜਪ ਦੇ ਮਾਮਲੇ ਵਿਚ ਪੁਲਿਸ ਨੇ ਚਾਰ ਜਣਿਆਂ ਨੂੰ ਗ੍ਰਿਫਤਾਰ ਕੀਤਾ ਹੈ ਤੇ ਇਸ ਮਾਮਲੇ ਵਿੱਚ ਲੋੜੀਂਦੇ 5ਵੇਂ  ਵਿਅਕਤੀ ਦੀ ਭਾਲ ਜਾਰੀ ਹੈ।

ਇਹ ਵੀ ਪੜ੍ਹੋ- ਸਰਾਹ ਮਕਬ੍ਰਾਈਡ ਹੋਵੇਗੀ USA ਦੀ ਪਹਿਲੀ ਟ੍ਰਾਂਸਜੈਂਡਰ ਸੂਬਾ ਸੈਨੇਟਰ

ਇਸ ਝੜਪ ਵਿਚ 5 ਤੋਂ 6 ਜਣਿਆਂ ਦੇ ਜ਼ਖ਼ਮੀ ਹੋਣ ਦੀ ਖ਼ਬਰ ਸੀ। ਗ੍ਰਿਫਤਾਰ ਹੋਣ ਵਾਲਿਆਂ ਵਿੱਚ ਕੁਲਜੀਤ ਸਿੰਘ ( 33), ਹਰਿੰਦਰਬੀਰ ਸਿੰਘ ਗਿੱਲ(62) ,ਮਨਿੰਦਰ ਪਾਲ ਸਿੰਘ ਢੱਬ (37) ਅਤੇ ਹਰਭਜਨ ਸਿੰਘ (50) ਹਨ । ਕੁਲਜੀਤ ਸਿੰਘ ਦੀ ਗ੍ਰਿਫਤਾਰੀ ਲਈ 27 ਅਕਤੂਬਰ ਨੂੰ ਵਾਰੰਟ ਜਾਰੀ ਕੀਤਾ ਗਿਆ ਸੀ। ਇਨ੍ਹਾਂ ਸਾਰਿਆਂ ਦੀ ਜ਼ਮਾਨਤ ਲਈ ਇੱਕ ਲੱਖ ਡਾਲਰ ਦੀ ਸ਼ਰਤ ਰੱਖੀ ਗਈ ਹੈ । ਜ਼ਿਕਰਯੋਗ ਹੈ ਕਿ ਗੁਰਦੁਆਰਾ ਸਾਹਿਬ ਦੀ ਹਦੂਦ ਅੰਦਰ ਤੇਜ਼ਧਾਰ ਹਥਿਆਰਾਂ, ਬੇਸਬਾਲਾਂ ਤੇ ਡਾਂਗਾਂ ਨਾਲ ਝੜਪ ਹੋਈ ਸੀ ਜੋ ਮੁੱਖ ਧਾਰਾ ਦੇ ਮੀਡੀਆ ਦੀਆਂ ਸੁਰਖੀਆਂ ਵਿਚ ਵੀ ਆਈ।


author

Lalita Mam

Content Editor

Related News