ਅਮਰੀਕਾ : ਵਾਸ਼ਿੰਗਟਨ ਦੇ ਸ਼ਹਿਰ 'ਚ ਗੋਲੀਬਾਰੀ, 4 ਲੋਕਾਂ ਦੀ ਮੌਤ

Friday, Oct 22, 2021 - 10:16 AM (IST)

ਅਮਰੀਕਾ : ਵਾਸ਼ਿੰਗਟਨ ਦੇ ਸ਼ਹਿਰ 'ਚ ਗੋਲੀਬਾਰੀ, 4 ਲੋਕਾਂ ਦੀ ਮੌਤ

ਟੈਕੋਮਾ (ਭਾਸ਼ਾ): ਅਮਰੀਕਾ ਵਿਚ ਵਾਸ਼ਿੰਗਟਨ ਦੇ ਟੈਕੋਮਾ ਸ਼ਹਿਰ ਵਿਚ ਵੀਰਵਾਰ ਦੁਪਹਿਰ ਨੂੰ ਗੋਲੀਬਾਰੀ ਦੀ ਘਟਨਾ ਵਾਪਰੀ। ਇਸ ਘਟਨਾ ਵਿਚ ਚਾਰ ਲੋਕਾਂ ਦੀ ਮੌਤ ਹੋ ਗਈ। ਪੁਲਸ ਨੇ ਇਹ ਜਾਣਕਾਰੀ ਦਿੱਤੀ। ਟੈਕੋਮਾ ਪੁਲਸ ਵਿਭਾਗ ਨੇ ਸ਼ਾਮ ਕਰੀਬ ਸਾਢੇ ਚਾਰ ਵਜੇ ਟਵੀਟ ਕੀਤਾ ਕਿ ਘਟਨਾਸਥਲ 'ਤੇ ਦੋ ਔਰਤਾਂ ਅਤੇ ਇਕ ਪੁਰਸ਼ ਦੀ ਮੌਤ ਹੋ ਗਈ ਅਤੇ ਇਕ ਪੁਰਸ਼ ਨੂੰ ਹਸਪਤਾਲ ਵਿਚ ਦਾਖਲ ਕਰਾਇਆ ਗਿਆ ਹੈ। ਉਸ ਨੂੰ ਜਾਨਲੇਵਾ ਸੱਟਾਂ ਲੱਗੀਆਂ ਹਨ। 

ਪੜ੍ਹੋ ਇਹ ਅਹਿਮ ਖਬਰ - 70 ਫੁੱਟ ਉੱਚਾਈ ਤੋਂ ਡਿੱਗਿਆ 4 ਸਾਲਾ ਮਾਸੂਮ, ਪਰਮਾਤਮਾ ਨੇ ਨਹੀਂ ਆਉਣ ਦਿੱਤੀ ਝਰੀਟ

ਪੁਲਸ ਨੇ ਸ਼ਾਮ ਕਰੀਬ ਸਾਢੇ 6 ਵਜੇ ਦੱਸਿਆ ਕਿ ਜ਼ਖਮੀ ਵਿਅਕਤੀ ਦੀ ਇਲਾਜ ਦੌਰਾਨ ਮੌਤ ਹੋ ਗਈ ਹੈ। ਸਾਰੇ ਮ੍ਰਿਤਕ ਬਾਲਗ ਹਨ। ਪੁਲਸ ਨੇ ਦੱਸਿਆ ਕਿ ਸ਼ਹਿਰ ਦੇ ਈਸਟਰਸਾਈਡ ਇਲਾਕੇ ਨੇੜੇ ਏਵਰੇਟ ਸਟ੍ਰੀਟ 'ਤੇ ਗੋਲੀਬਾਰੀ ਹੋਈ। ਪੁਲਸ ਬੁਲਾਰੇ ਵੇਡੀ ਹੈਡੋ ਨੇ 'ਦੀ ਨਿਊਜ਼ ਟ੍ਰਿਬਿਊਨ' ਨੂੰ ਦੱਸਿਆ ਕਿ ਗੋਲੀਬਾਰੀ ਇਕ ਘਰ ਦੇ ਪਿੱਛੇ ਗਲੀ ਵਿਚ ਹੋਈ ਅਤੇ ਘੱਟੋ-ਘੱਟ ਇਕ ਵਿਅਕਤੀ ਘਰ ਦੇ ਸਾਹਮਣੇ ਗਲੀ ਵਿਚ ਮ੍ਰਿਤਕ ਪਾਇਆ ਗਿਆ। ਪੁਲਸ ਨੇ ਲੋਕਾਂ ਨੂੰ ਇਸ ਇਲਾਕੇ ਤੋਂ ਦੂਰ ਰਹਿਣ ਲਈ ਕਿਹਾ ਹੈ। ਜਾਂਚ ਕਰਤਾ ਅਤੇ ਅਪਰਾਧ ਸਥਲ ਸੰਬੰਧੀ ਟੈਕਨੀਸ਼ੀਅਨ ਮੌਕੇ 'ਤੇ ਮੌਜੂਦ ਹਨ।

ਨੋਟ- ਅਮਰੀਕਾ ਵਿਚ ਲਗਾਤਾਰ ਹੁੰਦੀਆਂ ਗੋਲੀਬਾਰੀ ਦੀਆਂ ਘਟਨਾਵਾਂ 'ਤੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News