ਈਰਾਨ ''ਚ ਪਲਟੀ ਯਾਤਰੀ ਬੱਸ, 4 ਲੋਕਾਂ ਦੀ ਮੌਤ

Tuesday, Nov 12, 2024 - 04:38 PM (IST)

ਈਰਾਨ ''ਚ ਪਲਟੀ ਯਾਤਰੀ ਬੱਸ, 4 ਲੋਕਾਂ ਦੀ ਮੌਤ

ਤਹਿਰਾਨ (ਏਪੀ)- ਈਰਾਨ ਤੋਂ ਇਕ ਵੱਡੀ ਖ਼ਬਰ ਸਾਹਮਣੇ ਆਈ ਹੈ। ਪੱਛਮੀ ਈਰਾਨ ਦੇ ਕੁਰਦਿਸਤਾਨ ਸੂਬੇ 'ਚ ਇਕ ਇੰਟਰਸਿਟੀ ਰੋਡ 'ਤੇ ਯਾਤਰੀ ਬੱਸ ਪਲਟਣ ਕਾਰਨ ਘੱਟੋ-ਘੱਟ ਚਾਰ ਲੋਕਾਂ ਦੀ ਮੌਤ ਹੋ ਗਈ ਅਤੇ 42 ਹੋਰ ਜ਼ਖਮੀ ਹੋ ਗਏ। ਸਥਾਨਕ ਮੀਡੀਆ ਨੇ ਮੰਗਲਵਾਰ ਨੂੰ ਇਸ ਸਬੰਧੀ ਜਾਣਕਾਰੀ ਦਿੱਤੀ।

ਪੜ੍ਹੋ ਇਹ ਅਹਿਮ ਖ਼ਬਰ-ਇਟਲੀ : ਭਿਆਨਕ ਸੜਕ ਹਾਦਸੇ 'ਚ ਭਾਰਤੀ ਮੂਲ ਦੇ 2 ਫੁੱਟਬਾਲ ਖਿਡਾਰੀਆਂ ਦੀ ਮੌਤ 

ਸਮਾਚਾਰ ਏਜੰਸੀ ਸਿਨਹੂਆ ਨੇ ਅਰਧ-ਅਧਿਕਾਰਤ ਤਸਨੀਮ ਨਿਊਜ਼ ਏਜੰਸੀ ਦੇ ਹਵਾਲੇ ਨਾਲ ਦੱਸਿਆ ਕਿ ਸੋਮਵਾਰ ਨੂੰ ਸਥਾਨਕ ਸਮੇਂ ਅਨੁਸਾਰ 20:40 ਵਜੇ ਕੋਰਵੇਹ ਕਾਉਂਟੀ ਵਿੱਚ ਵਾਪਰੇ ਇਸ ਹਾਦਸੇ ਵਿੱਚ 42 ਹੋਰ ਜ਼ਖਮੀ ਹੋ ਗਏ। ਕੁਰਦਿਸਤਾਨ ਯੂਨੀਵਰਸਿਟੀ ਆਫ਼ ਮੈਡੀਕਲ ਸਾਇੰਸਿਜ਼ ਦੇ ਐਮਰਜੈਂਸੀ ਮੈਡੀਕਲ ਸੇਵਾਵਾਂ ਦੇ ਮੁਖੀ ਹੁਸੈਨ ਜਾਫ਼ਰੀ ਨੇ ਦੱਸਿਆ ਕਿ ਕੋਰਵੇਹ ਕਾਉਂਟੀ ਵਿੱਚ ਸਥਾਨਕ ਸਮੇਂ ਅਨੁਸਾਰ 20:40 ਵਜੇ ਇਹ ਹਾਦਸਾ ਵਾਪਰਿਆ ਤਾਂ ਬੱਸ ਵਿੱਚ 46 ਯਾਤਰੀ ਸਵਾਰ ਸਨ। ਉਨ੍ਹਾਂ ਕਿਹਾ ਕਿ ਜ਼ਖਮੀਆਂ ਨੂੰ ਸੂਬੇ ਦੇ ਮੈਡੀਕਲ ਸੈਂਟਰਾਂ 'ਚ ਪਹੁੰਚਾਇਆ ਗਿਆ ਹੈ। ਸਰਕਾਰੀ ਸਮਾਚਾਰ ਏਜੰਸੀ IRNA ਨੇ ਕਿਹਾ ਕਿ ਇਸ ਹਾਦਸੇ ਦੇ ਪਿੱਛੇ ਤਿਲਕਣ ਸੜਕਾਂ ਅਤੇ ਤੇਜ਼ ਰਫਤਾਰ ਦਾ ਕਾਰਨ ਹੋ ਸਕਦਾ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
 


author

Vandana

Content Editor

Related News