ਸਵਿਟਜ਼ਰਲੈਂਡ ''ਚ ਇਮਾਰਤ ਤੋਂ ਡਿੱਗਣ ਕਾਰਨ 4 ਦੀ ਮੌਤ, 1 ਜ਼ਖ਼ਮੀ

03/24/2022 4:50:22 PM

ਜਿਨੇਵਾ (ਭਾਸ਼ਾ)- ਸਵਿਟਜ਼ਰਲੈਂਡ ਦੇ ਮਾਂਟਰੇਕਸ ਵਿਚ ਇਕ ਇਮਾਰਤ ਤੋਂ ਡਿੱਗਣ ਕਾਰਨ 4 ਲੋਕਾਂ ਦੀ ਮੌਤ ਹੋ ਗਈ ਹੈ ਅਤੇ 1 ਜ਼ਖ਼ਮੀ ਨੂੰ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ। ਪੁਲਸ ਨੇ ਇਹ ਜਾਣਕਾਰੀ ਦਿੱਤੀ।

ਇਹ ਵੀ ਪੜ੍ਹੋ: ਕੀਵ 'ਚ ਬੰਬਾਰੀ ਦੌਰਾਨ ਮਹਿਲਾ ਪੱਤਰਕਾਰ ਦੀ ਮੌਤ, ਲਾਈਵ ਕਵਰੇਜ ਦੌਰਾਨ ਤੋੜਿਆ ਦਮ

PunjabKesari

ਵੌਡ ਖੇਤਰੀ ਪੁਲਸ ਦੇ ਬੁਲਾਰੇ ਅਲੈਗਜ਼ੈਂਡਰ ਬਿਸੇਂਜ ਨੇ ਕਿਹਾ ਕਿ ਉਹ ਅਜੇ ਤੱਕ ਉਨ੍ਹਾਂ ਰਿਪੋਰਟਾਂ ਦੀ ਪੁਸ਼ਟੀ ਨਹੀਂ ਕਰ ਸਕਦੇ, ਜਿਸ ਵਿਚ ਕਿਹਾ ਗਿਆ ਹੈ ਕਿ 5 ਲੋਕਾਂ ਨੇ ਇਮਾਰਤ ਤੋਂ ਛਾਲ ਮਾਰ ਦਿੱਤੀ। ਬਿਸੇਂਜ ਨੇ ਕਿਹਾ ਕਿ ਘਟਨਾ ਦੀ ਜਾਂਚ ਜਾਰੀ ਹੈ ਅਤੇ ਇਹ ਘਟਨਾ ਸਵੇਰੇ 7 ਵਜੇ ਦੇ ਕਰੀਬ ਵਾਪਰੀ। ਉਨ੍ਹਾਂ ਨੇ ਹੋਰ ਵੇਰਵੇ ਦੇਣ ਤੋਂ ਇਨਕਾਰ ਕਰ ਦਿੱਤਾ। ਮਾਂਟ੍ਰੇਕਸ ਸ਼ਹਿਰ ਹਮੇਸ਼ਾ ਸੈਲਾਨੀਆਂ ਨਾਲ ਗੂੰਜਦਾ ਰਹਿੰਦਾ ਹੈ ਅਤੇ ਇੱਥੇ ਸਾਲਾਨਾ ਜੈਜ਼ ਤਿਉਹਾਰ ਕਾਫੀ ਮਸ਼ਹੂਰ ਹੈ।

ਇਹ ਵੀ ਪੜ੍ਹੋ: ਰੂਸ-ਯਕ੍ਰੇਨ ਜੰਗ ਦਾ ਅਸਰ! ਰਾਸ਼ਟਰਪਤੀ ਪੁਤਿਨ ਦੀ ਧੀ ਮਾਰੀਆ ਦਾ ਟੁੱਟਿਆ ਵਿਆਹ

 


cherry

Content Editor

Related News