ਲਹਿੰਦੇ ਪੰਜਾਬ ''ਚ ਇਸਲਾਮਿਕ ਸਟੇਟ ਦੇ ਚਾਰ ਅੱਤਵਾਦੀ ਢੇਰ

Sunday, May 17, 2020 - 03:27 PM (IST)

ਲਹਿੰਦੇ ਪੰਜਾਬ ''ਚ ਇਸਲਾਮਿਕ ਸਟੇਟ ਦੇ ਚਾਰ ਅੱਤਵਾਦੀ ਢੇਰ

ਲਾਹੌਰ- ਪਾਕਿਸਤਾਨ ਦੇ ਪੰਜਾਬ ਸੂਬੇ ਵਿਚ ਸੁਰੱਖਿਆ ਬਲਾਂ ਨਾਲ ਮੁਕਾਬਲੇ ਵਿਚ ਇਸਲਾਮਿਕ ਸਟੇਟ ਦੇ ਚਾਰ ਅੱਤਵਾਦੀ ਮਾਰੇ ਗਏ ਹਨ। ਅਧਿਕਾਰੀਆਂ ਨੇ ਐਤਵਾਰ ਨੂੰ ਦੱਸਿਆ ਕਿ ਅੱਤਵਾਦੀਆਂ ਨੂੰ ਇਸਲਾਮਿਕ ਸਟੇਟ ਦੀ ਚੋਟੀ ਦੀ ਅਗਵਾਈ ਨੇ ਬਹਾਵਲਪੁਰ ਵਿਚ ਘੱਟ ਗਿਣਤੀ ਸ਼ਿਆ ਭਾਈਚਾਰੇ ਦੇ ਧਾਰਮਿਕ ਸਥਾਨਾਂ 'ਤੇ ਹਮਲਾ ਕਰਨ ਲਈ ਕਿਹਾ ਸੀ, ਜਿਸ ਨਾਲ ਦੇਸ਼ ਵਿਚ ਫਿਰਕੂ ਹਿੰਸਾ ਭੜਕਾਈ ਜਾ ਸਕੇ।

ਪੰਜਾਬ ਸੂਬੇ ਦੇ ਅੱਤਵਾਦ ਰੋਕੂ ਵਿਭਾਗ ਨੇ ਕਿਹਾ ਕਿ ਉਹਨਾਂ ਨੇ ਖੁਫੀਆ ਸੂਚਨਾ ਦੇ ਆਧਾਰ 'ਤੇ ਸਥਾਨਕ ਖੁਫੀਆ ਏਜੰਸੀਆਂ ਦੀ ਮਦਦ ਨਾਲ ਮੁਹਿੰਮ ਚਲਾਈ ਸੀ। ਵਿਭਾਗ ਨੇ ਕਿਹਾ ਕਿ ਅੱਤਵਾਦ ਦੀ ਇਕ ਵੱਡੀ ਤੇ ਭਿਆਨਕ ਯੋਜਨਾ ਨੂੰ ਅਸਫਲ ਕਰ ਦਿੱਤਾ ਗਿਆ ਹੈ। ਇਸਲਾਮਿਕ ਸਟੇਟ ਨਾਲ ਜੁੜੇ ਚਾਰ ਅੱਤਵਾਦੀਆਂ ਨੂੰ ਇਕ ਮੁਹਿੰਮ ਵਿਚ ਢੇਰ ਕਰ ਦਿੱਤਾ ਗਿਆ। ਅੱਤਵਾਦੀਆਂ ਦੇ ਤਿੰਨ ਸਾਥੀ ਫਰਾਰ ਹੋ ਗਏ ਹਨ।


author

Baljit Singh

Content Editor

Related News