ਮਸ਼ਹੂਰ ''2020 ਗੁਗੇਨਹਾਈਮ ਫੈਲੋਸ਼ਿਪ'' ਨਾਲ ਚਾਰ ਭਾਰਤੀ-ਅਮਰੀਕੀ ਸਨਮਾਨਿਤ

04/14/2020 2:04:30 PM

ਹਿਊਸਟਨ- ਭਾਰਤੀ ਮੂਲ ਦੇ ਚਾਰ ਅਮਰੀਕੀਆਂ ਨੂੰ ਉਹਨਾਂ ਦੀਆਂ ਪ੍ਰਾਪਤੀਆਂ ਤੇ ਅਸਧਾਰਣ ਵਚਨਬੱਧਤਾ ਦੇ ਲਈ ਇਕ ਮਸ਼ਹੂਰ 'ਯੂ.ਐਸ. ਫੈਲੋਸ਼ਿਪ' ਨਾਲ ਸਨਮਾਨਿਤ ਕੀਤਾ ਗਿਆ ਹੈ। ਹਿਊਸਟਨ ਯੂਨੀਵਰਸਿਟੀ ਵਿਚ ਮੈਕੇਨੀਕਲ ਇੰਜੀਨੀਅਰ ਪ੍ਰਦੀਪ ਸ਼ਰਮਾ, ਬ੍ਰਾਊਨ ਯੂਨੀਵਰਸਿਟੀ ਵਿਚ ਅਪਲਾਈਡ ਗਣਿਤ ਦੀ ਪ੍ਰੋਫੈਸਰ ਕਵਿਤਾ ਰਮਣ, ਹਾਵਰਡ ਯੂਨੀਵਰਸਿਟੀ ਤੇ ਕੋਲੰਬੀਆ ਯੂਨੀਵਰਸਿਟੀ ਵਿਚ ਯੋਜਨਾਕਾਰ ਤੇ ਸਿੱਖਿਅਕ ਦਿਲੀਪ ਦਾ ਚੁਨਹਾ ਤੇ ਡਾਰਟਮਾਊਥ ਕਾਲਜ ਵਿਚ ਧਰਤੀ ਵਿਗਿਆਨ ਦੇ ਪ੍ਰੋਫੈਸਰ ਮੁਕੁਲ ਸ਼ਰਮਾ ਨੂੰ 2020 ਗੁਗੇਨਹਾਈਮ ਫੈਲੋਸ਼ਿਪ ਨਾਲ ਸਨਮਾਨਿਕ ਕੀਤਾ ਗਿਆ ਹੈ।

ਹਰ ਸਾਲ ਤਕਰੀਬਨ 175 ਅਜਿਹੇ ਫੈਲੋਸ਼ਿਪ ਪ੍ਰਦਾਨ ਕੀਤੇ ਜਾਂਦੇ ਹਨ। ਇਸ ਵਾਰ 173 ਲੋਕਾਂ ਨੂੰ ਇਸ ਫੈਲੋਸ਼ਿਪ ਲਈ ਚੁਣਿਆ ਗਿਆ ਹੈ ਤੇ ਇਹਨਾਂ ਲੋਕਾਂ ਦੀ ਚੋਣ ਤਿੰਨ ਹਜ਼ਾਰ ਲੋਕਾਂ ਵਿਚੋਂ ਕੀਤੀ ਗਈ ਹੈ। ਇਸ ਸਾਲ ਇੰਜੀਨੀਅਰਿੰਗ ਸ਼੍ਰੇਣੀ ਵਿਚ ਇਹ ਫੈਲੋਸ਼ਿਪ ਹਾਸਲ ਕਰਨ ਵਾਲੇ ਪ੍ਰਦੀਪ ਨੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਕਿਹਾ ਕਿ ਗੁਗੇਨਹਾਈਮ ਫੈਲੋਸ਼ਿਪ ਮੇਰੇ ਲਈ ਇਕ ਹੈਰਾਨੀ ਦੇ ਰੂਪ ਵਿਚ ਸਾਹਮਣੇ ਆਈ ਹੈ। ਇਹ ਬਹੁਤ ਮੁਸ਼ਕਲ ਮੁਕਾਬਲਾ ਹੈ, ਮੈਨੂੰ ਇਸ ਦੀ ਉਮੀਦ ਨਹੀਂ ਸੀ। ਉਹਨਾਂ ਦੀ ਯੂਨੀਵਰਸਿਟੀ ਦੇ ਮੁਤਾਬਕ ਪ੍ਰਦੀਪ ਦੇ ਕੰਮ ਨੂੰ ਲੰਬੇ ਸਮੇਂ ਤੋਂ ਰਾਸ਼ਟਰੀ ਮਾਨਤਾ ਮਿਲੀ ਹੋਈ ਹੈ। ਉਹਨਾਂ ਨੂੰ ਉਹਨਾਂ ਦੇ ਯੋਗਦਾਨ ਦੇ ਲਈ ਸੋਸਾਇਟੀ ਆਫ ਇੰਜੀਨੀਅਰਿੰਗ ਸਾਈਂਸ ਨੇ 2019 ਜੇਮਸ ਆਰ ਰਾਈਸ ਮੈਡਲ ਨਾਲ ਵੀ ਸਨਮਾਨਿਤ ਕੀਤਾ ਸੀ।


Baljit Singh

Content Editor

Related News