ਅਫ਼ਗਾਨਿਸਤਾਨ ''ਚ ਰਾਸ਼ਟਰਪਤੀ ਭਵਨ ''ਤੇ ਰਾਕੇਟ ਹਮਲਿਆਂ ਦੇ ਸਾਜਿਸ਼ਕਰਤਾ ਸਮੇਤ 4 ਗ੍ਰਿਫ਼ਤਾਰ
Monday, Jul 26, 2021 - 01:02 PM (IST)
ਕਾਬੁਲ- ਅਫ਼ਗਾਨਿਸਤਾਨ 'ਚ ਈਦ-ਉਲ-ਅਜਹਾ ਦੀ ਨਮਾਜ਼ ਦੌਰਾਨ ਰਾਸ਼ਟਰਪਤੀ ਭਵਨ 'ਤੇ ਰਾਕੇਟ ਹਮਲਿਆਂ ਦੇ ਸਾਜਿਸ਼ਕਰਤਾ ਸਮੇਤ 4 ਲੋਕਾਂ ਨੂੰ ਪੁਲਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਆਂਤਰਿਕ (interior) ਮੰਤਰਾਲਾ ਦੇ ਬੁਲਾਰੇ ਮਿਰੀਵਾਈਸ ਸਟੇਨਕੇਜਈ ਨੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ। ਸ਼੍ਰੀ ਸਟੇਨਕੇਜਈ ਨੇ ਦੱਸਿਆ ਕਿ ਅਫ਼ਗਾਨੀ ਵਿਸ਼ੇਸ਼ ਫ਼ੋਰਸਾਂ ਦੀ ਮੁਹਿੰਮ ਦੌਰਾਨ ਇਹ ਗ੍ਰਿਫ਼ਤਾਰੀਆਂ ਕੀਤੀਆਂ ਗਈਆਂ ਹਨ।
ਇਹ ਵੀ ਪੜ੍ਹੋ : ਅਫ਼ਗਾਨ ਫ਼ੌਜ ਦੇ ਹਵਾਈ ਹਮਲੇ ਤੇਜ਼, 30 ਤੋਂ ਵੱਧ ਤਾਲਿਬਾਨੀ ਅੱਤਵਾਦੀ ਕੀਤੇ ਢੇਰ
ਮੁੱਖ ਸਾਜਿਸ਼ਕਰਤਾ ਦੀ ਪਛਾਣ ਮੋਮੇਨ ਦੇ ਰੂਪ 'ਚ ਕੀਤੀ ਗਈ ਹੈ ਅਤੇ ਉਹ ਗ੍ਰੇਟਰ ਕਾਬੁਲ ਪ੍ਰਾਂਤ ਦੇ ਪਗਮਾਨ ਜ਼ਿਲ੍ਹੇ 'ਚ ਹਮਲੇ ਦੀਆਂ ਕਈ ਵਾਰਦਾਤਾਂ 'ਚ ਸ਼ਾਮਲ ਸੀ, ਜਦੋਂ ਕਿ ਗ੍ਰਿਫ਼ਤਾਰ ਕੀਤੇ ਗਏ ਹੋਰ ਦੋਸ਼ੀ ਤਾਲਿਬਾਨ ਦੇ ਮੈਂਬਰ ਹਨ। ਤਾਲਿਬਾਨ ਨੇ ਹਾਲੇ ਇਨ੍ਹਾਂ ਗ੍ਰਿਫ਼ਤਾਰੀਆਂ 'ਤੇ ਕੋਈ ਟਿੱਪਣੀ ਨਹੀਂ ਕੀਤੀ ਹੈ। ਦੱਸਣਯੋਗ ਹੈ ਕਿ ਈਦ-ਅਲ-ਅਜਹਾ ਦੀ ਨਮਾਜ਼ ਦੌਰਾਨ ਕਾਬੁਲ ਸਥਿਤ ਰਾਸ਼ਟਰਪਤੀ ਭਵਨ ਕੋਲ ਤਿੰਨ ਰਾਕੇਟ ਦਾਗ਼ੇ ਗਏ ਸਨ, ਹਾਲਾਂਕਿ ਇਨ੍ਹਾਂ ਹਮਲਿਆਂ 'ਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਸੀ। ਕਿਸੇ ਸਮੂਹ ਨੇ ਹੁਣ ਤੱਕ ਹਮਲੇ ਦੀ ਜ਼ਿੰਮੇਵਾਰੀ ਨਹੀਂ ਲਈ ਹੈ।
ਇਹ ਵੀ ਪੜ੍ਹੋ : ਅਫ਼ਗਾਨਿਸਤਾਨ ’ਚ ਹਿੰਸਾ ਦਾ ਅਸਰ; 4 ਮਹੀਨਿਆਂ ’ਚ 36,000 ਪਰਿਵਾਰ ਹੋਏ ਬੇਘਰ