ਨੇਪਾਲ-ਬੰਗਲਾਦੇਸ਼ ਦਰਮਿਆਨ ਚਾਰ ਸਮਝੌਤਿਆਂ ''ਤੇ ਹੋਏ ਦਸਤਖਤ
Wednesday, Mar 24, 2021 - 11:19 PM (IST)
ਕਾਠਮੰਡੂ-ਨੇਪਾਲ ਅਤੇ ਬੰਗਲਾਦੇਸ਼ ਨੇ ਸੈਰ-ਸਪਾਟਾ, ਸੰਪਰਕ ਅਤੇ ਸੱਭਿਆਚਾਰਕ ਵਟਾਂਦਰੇ ਵਰਗੇ ਖੇਤਰਾਂ 'ਚ ਆਪਣੇ ਸੰਬੰਧਾਂ ਨੂੰ ਅਗੇ ਵਧਾਉਣ ਲਈ ਚਾਰ ਸਮਝੌਤਿਆਂ 'ਤੇ ਦਸਤਖਤ ਕੀਤੇ ਹਨ। ਇਹ ਜਾਣਕਾਰੀ ਬੁੱਧਵਾਰ ਨੂੰ ਇਥੇ ਅਧਿਕਾਰੀਆਂ ਨੇ ਦਿੱਤੀ। ਰਾਸ਼ਟਰਪਤੀ ਵਿਦਿਆ ਦੇਵੀ ਭੰਡਾਰੀ ਦੇ ਦੋ ਦਿਨੀਂ ਬੰਗਲਾਦੇਸ਼ ਦੌਰੇ ਦੇ ਅੰਤਿਮ ਦਿਨ ਮੰਗਲਵਾਰ ਨੂੰ ਸਮਝੌਤਿਆਂ 'ਤੇ ਦਸਤਖਤ ਕੀਤੇ ਗਏ।
ਇਹ ਵੀ ਪੜ੍ਹੋ-ਅਮਰੀਕਾ ’ਚ ਬਿਟਕੁਆਇਨ ਨਾਲ ਟੈਸਲਾ ਕਾਰ ਖਰੀਦ ਸਕਦੇ ਹਨ ਗਾਹਕ : ਐਲਨ ਮਸਕ
ਉਹ ਬੰਗਬੰਧੁ ਸ਼ੇਖ ਮੁਜੀਬੁਰ ਰਹਿਮਾਨ ਦੀ ਜਨਮ ਸ਼ਤਾਬਦੀ ਅਤੇ 50ਵੇਂ ਸੁਤੰਤਰ ਦਿਵਸ ਦੇ ਮੌਕੇ 'ਤੇ ਸਮਾਹੋਰ 'ਚ ਸ਼ਿਰਕਤ ਕਰਨ ਗਈ ਸੀ। ਵਿਦੇਸ਼ ਮੰਤਰਾਲਾ ਦੇ ਅਧਿਕਾਰੀਆਂ ਮੁਤਾਬਕ ਸੈਰ ਸਪਾਟਾ ਸਹਿਯੋਗ, ਸੱਭਿਆਚਾਰਕ ਵਟਾਂਦਰੇ ਪ੍ਰੋਗਰਾਮ ਅਤੇ ਰੋਹਨਪੁਰ-ਸਿੰਗਾਬਾਦ ਰੇਲ ਮਾਰਗ ਨੂੰ ਲੈ ਕੇ ਸਹਿਮਤੀ ਪੱਤਰ 'ਤੇ ਦਸਤਖਤ ਕੀਤੇ ਗਏ। ਢਾਕਾ 'ਚ ਰਾਸ਼ਟਰਪਤੀ ਭੰਡਾਰੀ ਅਤੇ ਬੰਗਲਾਦੇਸ਼ ਦੇ ਉਨ੍ਹਾਂ ਦੇ ਹਮਰੁਤਬਾ ਮੁਹੰਮਦ ਅਬਦੁੱਲ ਹਾਮਿਦ ਦੀ ਮੌਜੂਦਗੀ 'ਚ ਸਮਝੌਤਿਆਂ 'ਤੇ ਦਸਤਖਤ ਹੋਏ।
ਇਹ ਵੀ ਪੜ੍ਹੋ-ਲਾਕਡਾਊਨ 'ਚ ਦੁਨੀਆ ਨੂੰ ਵਧੇਰੇ ਯਾਦ ਆਏ ਭਗਵਾਨ, ਜਾਣੋ ਗੂਗਲ 'ਤੇ ਸਭ ਤੋਂ ਵਧ ਕੀ ਹੋਇਆ ਸਰ
ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕਮੈਂਟ ਕਰ ਕੇ ਦਿਓ ਜਵਾਬ।