ਦੁਬਈ ’ਚ 15 ਨੂੰ ਮਨਾਇਆ ਜਾਵੇਗਾ ਗੁਰੂ ਨਾਨਕ ਦਰਬਾਰ ਗੁਰਦੁਆਰਾ ਸਾਹਿਬ ਦਾ 11ਵਾਂ ਸਥਾਪਨਾ ਦਿਵਸ

Saturday, Jan 14, 2023 - 12:11 AM (IST)

ਦੁਬਈ ’ਚ 15 ਨੂੰ ਮਨਾਇਆ ਜਾਵੇਗਾ ਗੁਰੂ ਨਾਨਕ ਦਰਬਾਰ ਗੁਰਦੁਆਰਾ ਸਾਹਿਬ ਦਾ 11ਵਾਂ ਸਥਾਪਨਾ ਦਿਵਸ

ਇੰਟਰਨੈਸ਼ਨਲ ਡੈਸਕ :  ਦੁਬਈ ਵਿਖੇ ਸਥਿਤ ਗੁਰੂ ਨਾਨਕ ਦਰਬਾਰ ਗੁਰਦੁਆਰਾ ਸਾਹਿਬ ਦਾ 11ਵਾਂ ਸਥਾਪਨਾ ਦਿਵਸ 15 ਜਨਵਰੀ ਨੂੰ ਮਨਾਇਆ ਜਾ ਰਿਹਾ ਹੈ। ਇਸ ਦੌਰਾਨ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ, ਪ੍ਰੋ. ਹਰੀ ਸਿੰਘ ਪ੍ਰਧਾਨ ਸਿੱਖ ਫੋਰਮ,  ਗੰਗਾ ਸਾਗਰ ਦੀ ਦੇਖ-ਰੇਖ ਕਰਨ ਵਾਲੇ ਰਾਏ ਅਜ਼ੀਜ਼ੁੱਲਾ ਖ਼ਾਨ ਸ਼ਿਰਕਤ ਕਰਨਗੇ। ਇਸੇ ਦਿਨ ਸੰਗਤਾਂ ਗੁਰਦੁਆਰਾ ਸਾਹਿਬ ਦੁਬਈ ਵਿਖੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਪਵਿੱਤਰ ਬਖਸ਼ਿਸ਼ ਗੰਗਾ ਸਾਗਰ ਦੇ ਦਰਸ਼ਨ ਕਰਨਗੀਆਂ। 

ਗੁਰਦੁਆਰਾ ਸਾਹਿਬ ਦੇ ਸਥਾਪਨਾ ਦਿਵਸ ਮੌਕੇ ਬੱਚਿਆਂ ਵੱਲੋਂ ਕੀਰਤਨ ਕੀਤਾ ਜਾਵੇਗਾ। ਇਸ ਮਗਰੋਂ ਗੁਰੂ ਨਾਨਕ ਦਰਬਾਰ ਗੁਰਦੁਆਰਾ ਸਾਹਿਬ ਦੁਬਈ ਦੇ ਚੇਅਰਮੈਨ ਡਾ. ਸੁਰਿੰਦਰ ਸਿੰਘ ਕੰਧਾਰੀ ਸਵਾਗਤੀ ਭਾਸ਼ਣ ਦੇਣਗੇ। ਇਸ ਮੌਕੇ ਭਾਈ ਯਾਦਵਿੰਦਰ ਸਿੰਘ ਤੇ ਬੀਬੀ ਅੰਮ੍ਰਿਤਾ ਕੌਰ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕਰਨਗੇ। 


author

Manoj

Content Editor

Related News