ਸਾਊਦੀ ਅਰਬ ਦੇ ਸਾਬਕਾ ਨਿਆਂ ਮੰਤਰੀ ਡਾ. ਅਲ-ਇੱਸਾ ‘ਵਸੂਧੈਵ ਕੁਟੁੰਬਕਮ’ ’ਤੇ ਬੋਲੇ–‘ਅਸੀਂ ਸਾਰੇ ਇਕੋ ਵੰਸ਼ਾਵਲੀ ’ਚੋਂ’
Saturday, Jul 15, 2023 - 01:10 PM (IST)
ਜਲੰਧਰ (ਇੰਟ.)– ਉਦਾਰਵਾਦੀ ਇਸਲਾਮ ਦਾ ਪ੍ਰਮੁੱਖ ਚਿਹਰਾ ਮੰਨੇ ਜਾਣ ਵਾਲੇ ਸਾਊਦੀ ਅਰਬ ਦੇ ਸਾਬਕਾ ਨਿਆਂ ਮੰਤਰੀ ਅਤੇ ਵਰਲਡ ਮੁਸਲਿਮ ਲੀਗ ਦੇ ਜਨਰਲ ਸਕੱਤਰ ਡਾ. ਮੁਹੰਮਦ ਬਿਨ ਅਬਦੁਲ ਕਰੀਮ ਅਲ-ਇੱਸਾ ਭਾਰਤ ਦੇ ਦੌਰੇ ’ਤੇ ਹਨ। ਉਨ੍ਹਾਂ ਕਿਹਾ ਕਿ ਤ੍ਰਾਸਦੀ ਇਹ ਹੈ ਕਿ ਨਫਰਤ ਫੈਲਾਉਣ ਵਾਲੀਆਂ ਕਿਤਾਬਾਂ ਉਸਾਰੂ, ਬਹੁਲਵਾਦੀ ਤੇ ਰਚਨਾਤਮਕ ਸੁਨੇਹੇ ਦੇਣ ਵਾਲੀਆਂ ਕਿਤਾਬਾਂ ਦੇ ਮੁਕਾਬਲੇ ਜ਼ਿਆਦਾ ਵਿਆਪਕ ਹਨ।
ਮੀਡੀਆ ’ਚ ਦਿੱਤੇ ਗਏ ਬਿਆਨ ਵਿਚ ‘ਵਸੁਧੈਵ ਕੁਟੁੰਬਕਮ’ ਵਰਗੀ ਭਾਰਤੀ ਧਾਰਨਾ ’ਤੇ ਉਨ੍ਹਾਂ ਕਿਹਾ ਕਿ ਸਾਨੂੰ ਫਰਕ ਦਾ ਜਸ਼ਨ ਮਨਾਉਣ ਅਤੇ ਫਿਰ ਵੀ ਇਕਜੁੱਟ ਰਹਿਣ ਦੀ ਲੋੜ ਹੈ। ਅਸੀਂ ਮੰਨਦੇ ਹਾਂ ਕਿ ਅਸੀਂ ਇਕੋ ਦਰੱਖਤ ਦੇ ਵੱਖ-ਵੱਖ ਹਿੱਸੇ ਹਾਂ। ਸਾਡਾ ਧਰਮ ਮਨੁੱਖਤਾ ਹੈ, ਅਸੀਂ ਸਾਰੇ ਇਕੋ ਵੰਸ਼ਾਵਲੀ ’ਚੋਂ ਹਾਂ। ਅਲ-ਇੱਸਾ ਨੇ ਆਪਣੇ ਦੌਰੇ ’ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਵੀ ਮੁਲਾਕਾਤ ਕੀਤੀ। ਪ੍ਰਧਾਨ ਮੰਤਰੀ ਤੋਂ ਇਲਾਵਾ ਉਨ੍ਹਾਂ ਭਾਰਤ ਦੇ ਕੌਮੀ ਸੁਰੱਖਿਆ ਸਲਾਹਕਾਰ ਅਜੀਤ ਡੋਭਾਲ ਅਤੇ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨਾਲ ਵੀ ਵਿਚਾਰ ਸਾਂਝੇ ਕੀਤੇ। ਅਲ-ਇੱਸਾ ਦਿੱਲੀ ਦੇ ਇੰਡੀਆ ਇੰਟਰਨੈਸ਼ਨਲ ਸੈਂਟਰ ’ਚ ਅਜੀਤ ਡੋਭਾਲ ਨਾਲ ਇਕ ਪ੍ਰੋਗਰਾਮ ਵਿਚ ਸ਼ਾਮਲ ਹੋਏ ਸਨ।