ਫਿਨਲੈਂਡ ਦੇ ਸਾਬਕਾ ਰਾਸ਼ਟਰਪਤੀ ਦੀ ਰਿਪੋਰਟ ਆਈ ਕੋਰੋਨਾ ਪਾਜ਼ੇਟਿਵ
Tuesday, Mar 24, 2020 - 09:32 PM (IST)

ਹੈਲਸਿੰਕੀ– ਨੋਬਲ ਪੁਰਸਕਾਰ ਨਾਲ ਸਨਮਾਨਿਤ ਅਤੇ ਫਿਨਲੈਂਡ ਦੇ ਸਾਬਕਾ ਰਾਸ਼ਟਰਪਤੀ ਮਾਰਤੀ ਅਹਤਿਸਾਰੀ ਦੀ ਰਿਪੋਰਟ ਕੋਰੋਨਾ ਪਾਜ਼ੇਟਿਵ ਆਈ ਹੈ। ਉਨ੍ਹਾਂ ਦੇ ਦਫਤਰ ਨੇ ਮੰਗਲਵਾਰ ਦੱਸਿਆ ਕਿ 82 ਸਾਲਾ ਮਾਰਤੀ ਨੂੰ ਇੰਡੋਨੇਸ਼ੀਆ, ਕੋਸੋਵਾ ਅਤੇ ਨਾਮੀਬੀਆ ਸਮੇਤ ਦੁਨੀਆ ਦੇ ਕਈ ਸੰਘਰਸ਼ਾਂ ਦੇ ਹੱਲ ਲਈ ਹੋਏ ਸ਼ਾਂਤੀ ਸਮਝੌਤਿਆਂ ਿਵਚ ਵਿਚੋਲਗੀ ਲਈ 12 ਸਾਲ ਪਹਿਲਾਂ ਨੋਬਲ ਪੁਰਸਕਾਰ ਦਿੱਤਾ ਗਿਆ ਸੀ।