ਪਾਕਿ ਦੇ ਸਾਬਕਾ ਰਾਸ਼ਟਰਪਤੀ ਜ਼ਰਦਾਰੀ ਨੇ ਇਮਰਾਨ ''ਤੇ ਵਿੰਨ੍ਹਿਆ ਨਿਸ਼ਾਨਾ, ਕਿਹਾ-''ਸੱਤਾ ਦੀ ਲਾਲਸਾ ''ਚ ਪਾਗਲ ਹੋ ਰਹੇ ਖਾਨ''

Wednesday, Aug 24, 2022 - 11:13 AM (IST)

ਇਸਲਾਮਾਬਾਦ- ਇਮਰਾਨ ਖਾਨ 'ਤੇ ਅਸਿੱਧੇ ਤੌਰ 'ਤੇ ਹਮਲਾ ਕਰਦੇ ਹੋਏ ਪਾਕਿਸਤਾਨ ਦੇ ਸਾਬਕਾ ਰਾਸ਼ਟਰਪਤੀ ਅਲੀ ਜ਼ਰਦਾਰੀ ਨੇ ਮੰਗਲਵਾਰ ਨੂੰ ਕਿਹਾ ਕਿ ਸੱਤਾ ਲਈ ਸਾਬਕਾ ਪ੍ਰਧਾਨ ਮੰਤਰੀ ਦੀ ਲਾਲਸਾ ਉਨ੍ਹਾਂ ਨੂੰ 'ਪਾਗਲ ਬਣਾ ਰਹੀ ਹੈ ਅਤੇ ਨਿਆਂਪਾਲਿਕਾ ਨੂੰ ਇਹ ਦੇਖਣਾ ਹੀ ਚਾਹੀਦਾ ਹੈ ਕਿ ਕੀ 'ਸੱਤਾ ਦੀ ਲਾਲਸਾ' ਰੱਖਣ ਵਾਲਾ ਇਕ ਵਿਅਕਤੀ ਕਾਨੂੰਨ ਤੋਂ ਉਪਰ ਹੈ? ਉਨ੍ਹਾਂ ਦੀ ਇਸ ਟਿੱਪਣੀ ਤੋਂ ਦੋ ਦਿਨ ਪਹਿਲਾਂ ਅਧਿਕਾਰੀਆਂ ਨੇ ਖਾਨ ਖ਼ਿਲਾਫ਼ ਪਿਛਲੇ ਹਫਤੇ ਇਥੇ ਇਕ ਰੈਲੀ 'ਚ ਪੁਲਸ, ਨਿਆਂਪਾਲਿਕਾ ਅਤੇ ਹੋਰ ਸਰਕਾਰੀ ਸੰਸਥਾਨਾਂ ਨੂੰ ਧਮਕਾਉਣ ਨੂੰ ਲੈ ਕੇ ਅੱਤਵਾਦ ਸੰਬੰਧੀ ਦੋਸ਼ ਦਰਜ ਕੀਤੇ ਸਨ। 
ਪਾਕਿਸਤਾਨ ਪੀਪੁਲਸ ਪਾਰਟੀ (ਪੀ.ਪੀ.ਪੀ.) ਵਲੋਂ ਜਾਰੀ ਇਕ ਬਿਆਨ ਮੁਤਾਬਕ ਜ਼ਰਦਾਰੀ ਨੇ ਸਿੰਧ ਦੇ ਮੰਤਰੀਆਂ ਦੇ ਨਾਲ ਇਕ ਮੀਟਿੰਗ ਦੌਰਾਨ ਕਿਹਾ, ਸਾਰੇ ਪ੍ਰਾਂਤ ਇਸ ਐਮਰਜੈਂਸੀ ਦੀ ਸਥਿਤੀ 'ਚ ਸਾਡੇ ਵੱਲ ਦੇਖ ਰਹੇ ਹਨ ਪਰ ਇਕ ਅਜਿਹਾ ਵਿਅਕਤੀ ਹੈ ਜਿਸ ਦੀ ਸੱਤਾ ਦੀ ਲਾਲਸਾ ਉਸ ਨੂੰ ਹਰ ਬੀਤਦੇ ਦਿਨ ਪਾਗਲ ਬਣਾ ਰਹੀ ਹੈ। ਡਾਨ ਅਖ਼ਬਾਰ ਮੁਤਾਬਕ ਤਹਿਰੀਕ-ਏ-ਇਨਸਾਫ਼ ਦੇ ਪ੍ਰਮੁੱਖ ਦਾ ਨਾਂ ਲਏ ਬਿਨਾਂ ਜ਼ਰਦਾਰੀ ਨੇ ਕਿਹਾ ਕਿ ਇਹ ਵਿਅਕਤੀ ਸੈਨਾ, ਪੁਲਸ ਅਤੇ ਇਕ ਮਹਿਲਾ ਮੈਜਿਸਟ੍ਰੇਟ ਨੂੰ ਕਥਿਤ ਰੂਪ ਨਾਲ ਧਮਕਾ ਰਿਹਾ ਹੈ। ਉਨ੍ਹਾਂ ਅਨੁਸਾਰ ਇਹ ਵਿਅਕਤੀ ਪ੍ਰਸ਼ਾਸਨ ਨੂੰ ਉਸ ਨੂੰ ਗ੍ਰਿਫ਼ਤਾਰ ਕਰਨ ਦੀ ਚੁਣੌਤੀ ਦਿੰਦਾ ਹੈ'।
ਪੀ.ਪੀ.ਪੀ. ਦੇ ਸਹਿ ਪ੍ਰਧਾਨ ਨੇ ਕਿਹਾ ਕਿ ਇਹ ਵਿਅਕਤੀ ਪ੍ਰਤੀਦਿਨ ਸਾਡੀ ਸੈਨਾ ਨੂੰ ਨਿਸ਼ਾਨੇ 'ਤੇ ਲੈ ਰਿਹਾ ਹੈ ਜੋ ਅੱਤਵਾਦੀਆਂ ਤੋਂ ਲੋਹਾ ਲੈ ਰਹੀ ਹੈ ਅਤੇ ਦੇਸ਼ ਦੀ ਖਾਤਰ ਆਪਣੀ ਜਾਨ ਕੁਰਬਾਨ ਕਰ ਰਹੀ ਹੈ। ਜ਼ਰਦਾਰੀ ਦਾ ਬਿਆਨ ਖਾਨ ਦੇ ਹਾਲ ਦੇ ਬਿਆਨਾਂ ਦੀ ਪਿੱਠਭੂਮੀ 'ਚ ਆਇਆ ਹੈ। ਖਾਨ ਦੇ ਫੌਜ ਦੀ ਸਥਾਪਨਾ ਨੂੰ 'ਤਟਰਥ' ਕਰਾਰ ਦੇ ਕੇ ਉਸ ਦੇ ਬਾਰੇ 'ਚ ਕੁਝ ਗੱਲਾਂ ਆਖੀਆਂ ਸਨ। ਉਨ੍ਹਾਂ ਵਾਧੂ ਸੈਸ਼ਨ ਜੱਜ ਜੇਬਾ ਚੌਧਰੀ ਦੇ ਬਾਰੇ 'ਚ ਵੀ ਕੁਝ ਕਿਹਾ ਸੀ ਜਿਨ੍ਹਾਂ ਨੇ ਉਨ੍ਹਾਂ ਦੇ ਪ੍ਰਮੁੱਖ ਕਰਮਚਾਰੀ ਸ਼ਹਿਬਾਜ਼ ਗਿੱਲ ਨੂੰ ਇਸਲਾਮਾਬਾਦ ਪੁਲਸ ਦੀ ਹਿਰਾਸਤ 'ਚ ਭੇਜਿਆ ਸੀ। 
ਜ਼ਰਦਾਰੀ ਨੇ ਸਰਕਾਰ ਤੋਂ ਆਪਣੇ ਅਧਿਕਾਰ ਨੂੰ ਸਥਾਪਿਤ ਕਰਨ ਦੀ ਅਪੀਲ ਕੀਤੀ ਅਤੇ ਚਿਤਾਵਨੀ ਦਿੱਤੀ ਕਿ 'ਨਹੀਂ ਤਾਂ ਸੰਸਥਾਨਾਂ 'ਤੇ ਹਮਲਾ ਜਾਰੀ ਰਹੇਗਾ'। ਸ਼ਨੀਵਾਰ ਨੂੰ ਇਹ ਇਕ ਰੈਲੀ 'ਚ ਖਾਨ ਨੇ ਇਸਲਾਮਾਬਾਦ ਦੇ ਪੁਲਸ ਇੰਸਪੈਕਟਰ ਜਨਰਲ ਅਤੇ ਡਿਪਟੀ ਇੰਸਪੈਕਟਰ ਜਨਰਲ ਆਫ਼ ਪੁਲਸ ਦੇ ਵਿਰੁੱਧ ਮਾਮਲੇ ਦਰਜ ਕਰਨ ਦੀ ਧਮਕੀ ਦਿੱਤੀ ਸੀ ਅਤੇ ਕਿਹਾ ਸੀ ਕਿ 'ਅਸੀਂ ਤੁਹਾਨੂੰ ਨਹੀਂ ਬਖ਼ਸ਼ਾਂਗੇ। ਉਨ੍ਹਾਂ ਨੇ ਨਿਆਂਪਾਲਿਕਾ ਨੂੰ ਉਨ੍ਹਾਂ ਦੀ ਪਾਰਟੀ ਦੇ ਪ੍ਰਤੀ ਉਸ ਦੇ 'ਭੇਦਭਾਵਪੂਰਨ ਰਵੱਈਏ ਨੂੰ ਲੈ ਕੇ ਚਿਤਾਵਨੀ ਦਿੱਤੀ ਸੀ ਅਤੇ ਕਿਹਾ ਸੀ ਕਿ ਉਨ੍ਹਾਂ ਨੂੰ ਨਤੀਜੇ ਲਈ ਤਿਆਰ ਰਹਿਣਾ ਚਾਹੀਦਾ ਹੈ। 


Aarti dhillon

Content Editor

Related News