ਲਾਲ ਮਸਜਿਦ ਦੇ ਸਾਬਕਾ ਮੌਲਾਨਾ ਨੇ ਖੋਲ੍ਹੀ ਪਾਕਿਸਤਾਨ ਦੀ ਪੋਲ
Wednesday, Sep 08, 2021 - 11:00 AM (IST)
ਕਾਬੁਲ (ਅਨਸ)– ਪੂਰੀ ਦੁਨੀਆ ਨੂੰ ਪਤਾ ਹੈ ਕਿ ਅਫਗਾਨਿਸਤਾਨ ਵਿਚ ਤਾਲਿਬਾਨ ਦੀ ਰਾਹ ਨੂੰ ਆਸਾਨ ਬਣਾਉਣ ਦਾ ਕੰਮ ਪਾਕਿਸਤਾਨ ਨੇ ਕੀਤਾ ਹੈ। ਤਾਲਿਬਾਨੀ ਅੱਤਵਾਦੀਆਂ ਨੂੰ ਸਿਖਲਾਈ ਦੇਣ ਤੋਂ ਲੈ ਕੇ ਉਨ੍ਹਾਂ ਲਈ ਫੰਡ ਇਕੱਠਾ ਕਰਨ ਅਤੇ ਉਨ੍ਹਾਂ ਨੂੰ ਹਥਿਆਰਾਂ ਦੀ ਸਪਲਾਈ ਕਰਨ ਤਕ ਵਿਚ ਪਾਕਿਸਤਾਨ ਸਭ ਤੋਂ ਅੱਗੇ ਰਿਹਾ ਹੈ। ਪਾਕਿਸਤਾਨ ਦੀ ਪੋਲ ਉੱਥੋਂ ਦੀ ਮਸ਼ਹੂਰ ਲਾਲ ਮਸਜਿਦ ਦੇ ਸਾਬਕਾ ਮੌਲਾਨਾ ਅਬਦੁੱਲ ਅਜੀਜ਼ ਨੇ ਖੋਲ੍ਹ ਕੇ ਰੱਖ ਦਿੱਤੀ ਹੈ।
ਪੜ੍ਹੋ ਇਹ ਅਹਿਮ ਖ਼ਬਰ- ਚੀਨ ਦੀ ਭਾਰਤੀ ਤਾਣੇ-ਬਾਣੇ ’ਚ ਵੱਡੇ ਪੱਧਰ ’ਤੇ ਘੁਸਪੈਠ, ਰਿਪੋਰਟ ’ਚ ਕੀਤੇ ਹੈਰਾਨ ਕਰਨ ਵਾਲੇ ਖੁਲਾਸੇ
ਅਬਦੁੱਲ ਅਜੀਜ਼ ਨੇ ਕਿਹਾ ਕਿ ਅਫਗਾਨਿਸਤਾਨ ’ਤੇ ਤਾਲਿਬਾਨ ਨੂੰ ਕਬਜ਼ਾ ਦਿਵਾਉਣ ’ਚ ਪਾਕਿਸਤਾਨੀ ਅੱਤਵਾਦੀਆਂ ਨੇ ਅਹਿਮ ਭੂਮਿਕਾ ਨਿਭਾਈ ਹੈ। ਇਸ ਜੰਗ ਵਿਚ ਉਨ੍ਹਾਂ ਨੇ ਆਪਣੀ ਜਾਨ ਤਕ ਗੁਆਈ ਹੈ। ਦੱਸ ਦੇਈਏ ਕਿ ਲਾਲ ਮਸਜਿਦ ਪਾਕਿਸਤਾਨ ਦੇ ਇਸਲਾਮਾਬਾਦ ਵਿਚ ਸਥਿਤ ਹੈ। ਇਹ ਦੇਸ਼ ਦੀਆਂ ਸਭ ਤੋਂ ਪੁਰਾਣੀਆਂ ਮਸਜਿਦਾਂ ਵਿਚ ਸ਼ਾਮਲ ਹੈ। ਇਸ ਲਈ ਇਹ ਕਾਫੀ ਖਾਸ ਹੈ। ਇਹੀ ਕਾਰਨ ਹੈ ਕਿ ਇੱਥੋਂ ਦੇ ਮੌਲਾਨਾ ਦੇ ਮੂੰਹ ਵਿਚੋਂ ਨਿਕਲੀ ਗੱਲ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ।