ਬੰਗਲਾਦੇਸ਼ ਦੇ ਸਾਬਕਾ ਅੰਤ੍ਰਿਮ ਰਾਸ਼ਟਰਪਤੀ ਸ਼ਹਾਬੂਦੀਨ ਅਹਿਮਦ ਦਾ ਦਿਹਾਂਤ

03/19/2022 8:55:36 PM

ਢਾਕਾ-ਬੰਗਲਾਦੇਸ਼ ਦੇ ਸਾਬਕਾ ਅੰਤ੍ਰਿਮ ਰਾਸ਼ਟਰਪਤੀ ਅਤੇ ਚੀਫ਼ ਜਸਟਿਸ ਸ਼ਹਾਬੂਦੀਨ ਅਹਿਮਦ ਦਾ 92 ਸਾਲ ਦੀ ਉਮਰ 'ਚ ਸ਼ੁੱਕਰਵਾਰ ਨੂੰ ਇਥੇ ਸਥਿਤ ਇਕ ਫੌਜੀ ਹਸਪਤਾਲ 'ਚ ਦਿਹਾਂਤ ਹੋ ਗਿਆ। ਅਹਿਮਦ ਦੇ ਪਰਿਵਾਰ ਨੇ ਮੀਡੀਆ ਨੂੰ ਦੱਸਿਆ ਕਿ ਉਹ ਪਿਛਲੇ ਕੁਝ ਸਮੇਂ ਤੋਂ ਉਮਰ ਸਬੰਧੀ ਬੀਮਾਰੀਆਂ ਨਾਲ ਜੂਝ ਰਹੇ ਸਨ ਅਤੇ ਪਿਛਲੀ 23 ਫ਼ਰਵਰੀ ਤੋਂ ਉਹ ਢਾਕਾ ਦੇ ਸੀ.ਐੱਮ.ਐੱਚ. ਹਸਪਤਾਲ 'ਚ ਦਾਖ਼ਲ ਸਨ।

ਇਹ ਵੀ ਪੜ੍ਹੋ : ਰੂਸ ਨੂੰ ਪੀੜ੍ਹੀਆਂ ਤੱਕ ਚੁਕਾਉਣੀ ਪਵੇਗੀ ਜੰਗ ਦੀ ਕੀਮਤ : ਜ਼ੇਲੇਂਸਕੀ

ਪਰਿਵਾਰਕ ਸੂਤਰਾਂ ਨੇ ਦੱਸਿਆ ਕਿ ਅਹਿਮਦ ਨੂੰ ਐਤਵਾਰ ਨੂੰ ਢਾਕਾ ਦੇ ਬਨਾਨੀ ਕਬਰਸਤਾਨ 'ਚ ਦਫ਼ਨਾਇਆ ਜਾਵੇਗਾ। ਰਾਸ਼ਟਰਪਤੀ ਅਬਦੁਲ ਹਾਮਿਦ ਅਤੇ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਨੇ ਅਹਿਮਦ ਦੇ ਦਿਹਾਂਤ 'ਤੇ ਸੋਗ ਜਤਾਇਆ ਹੈ। ਸਾਲ 1990 'ਚ ਸਾਬਕਾ ਫੌਜੀ ਤਾਨਾਸ਼ਾਹ ਐੱਚ.ਐੱਮ. ਇਰਸ਼ਾਦ ਨੂੰ ਬੇਦਖ਼ਲ ਕਰਨ ਲਈ ਵੱਡੇ ਪੱਧਰ 'ਤੇ ਹੋਏ ਵਿਦਰੋਹ ਦਰਮਿਆਨ ਸਾਰੀਆਂ ਪਾਰਟੀਆਂ ਦੀ ਸਹਿਮਤੀ ਨਾਲ ਉਮਰਵਾਰ ਦੇ ਰੂਪ 'ਚ ਤਤਕਾਲੀ ਚੀਫ਼ ਜਸਟਿਸ ਅਹਿਮਦ ਨੂੰ ਦੇਸ਼ ਦਾ ਅੰਤ੍ਰਿਮ ਮੁਖੀ ਬਣਾਇਆ ਗਿਆ ਸੀ।

ਇਹ ਵੀ ਪੜ੍ਹੋ : ਚੀਨ ਇਨਫੈਕਸ਼ਨ ਦੇ ਮਾਮਲੇ ਵਧਣ ਦਰਮਿਆਨ 'ਜ਼ੀਰੋ ਕੋਵਿਡ' ਨੀਤੀ 'ਤੇ ਕਾਇਮ

ਵਿਰੋਧੀ ਸਿਆਸੀ ਪਾਰਟੀਆਂ ਦੇ ਜ਼ਬਰਦਸਤ ਦਬਾਅ ਅਤੇ ਵਧਦੇ ਵਿਦਰੋਹ ਕਾਰਨ ਸਾਬਕਾ ਫੌਜੀ ਤਾਨਾਸ਼ਾਹ ਇਰਸ਼ਾਦ ਨੂੰ ਕਰੀਬ 9 ਸਾਲ ਲੰਬੇ ਸ਼ਾਸਨਕਾਲ ਤੋਂ ਬਾਅਦ ਸਵਿੰਧਾਨ ਦੀ ਵਿਸ਼ੇਸ਼ ਵਿਵਸਥਾ ਤਹਿਤ 6 ਦਸੰਬਰ 1990 ਨੂੰ ਤਤਕਾਲੀ ਚੀਫ਼ ਜਸਟਿਸ ਅਹਿਮਦ ਨੂੰ ਚਾਰਜ ਸੌਂਪਣਾ ਪਿਆ ਸੀ। ਇਸ ਤੋਂ ਬਾਅਦ ਉਹ ਕਾਰਜਕਾਰੀ ਰਾਸ਼ਟਰਪਤੀ ਦੇ ਤੌਰ 'ਤੇ ਸਰਕਾਰ ਦੇ ਮੁਖੀ ਬਣੇ ਸਨ।

ਇਹ ਵੀ ਪੜ੍ਹੋ : ਪਾਕਿਸਤਾਨ : ਅਸੰਤੁਸ਼ਟ ਸੰਸਦ ਮੈਂਬਰਾਂ ਤੋਂ ਨਾਰਾਜ਼ PTI ਮੈਂਬਰਾਂ ਨੇ ਸਿੰਧ ਹਾਊਸ 'ਤੇ ਧਾਵਾ ਬੋਲਿਆ

ਨੋਟ - ਇਸ ਖਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ


Karan Kumar

Content Editor

Related News