ਕੈਨੇਡੀਅਨ ਰੇਡੀਓ ਪ੍ਰਸਾਰਣਕਰਤਾ ਰੇਫ ਮੇਅਰ ਦਾ ਹੋਇਆ ਦਿਹਾਂਤ

10/10/2017 3:36:27 PM

ਵੈਨਕੁਵਰ,(ਏਜੰਸੀ)— ਬ੍ਰਿਟਿਸ਼ ਕੋਲੰਬੀਆ ਦੇ ਮਸ਼ਹੂਰ ਰੇਡੀਓ ਪ੍ਰਸਾਰਣਕਰਤਾ ਅਤੇ ਸਿਆਸੀ ਟਿੱਪਣੀਕਾਰ ਰੇਫ ਮੇਅਰ ਦਾ ਦਿਹਾਂਤ ਹੋ ਗਿਆ ਹੈ। ਉਨ੍ਹਾਂ ਦੀ ਉਮਰ 85 ਸਾਲ ਸੀ। ਮੇਅਰ ਨੂੰ ਸੂਬੇ ਦੇ ਕੈਬਨਿਟ ਮੰਤਰੀ ਅਤੇ ਰੇਡੀਓ 'ਤੇ ਚੰਗੇ ਹੋਸਟ ਵਜੋਂ ਜਾਣਿਆ ਜਾਂਦਾ ਹੈ। ਉਹ 1984 'ਚ ਰੇਡੀਓ ਸਟੇਸ਼ਨ ਨਾਲ ਜੁੜੇ ਸਨ। ਆਪਣੇ ਗੱਲ-ਬਾਤ ਕਰਨ ਦੇ ਖਾਸ ਤਰੀਕੇ ਕਾਰਨ ਉਹ ਬਹੁਤ ਮਸ਼ਹੂਰ ਸਨ। ਉਨ੍ਹਾਂ ਟੀ.ਵੀ. 'ਤੇ ਵੀ ਖਾਸ ਪਛਾਣ ਬਣਾਈ। ਉਨ੍ਹਾਂ ਨੂੰ ਚਾਹੁਣ ਵਾਲੇ ਟਵੀਟ ਕਰਕੇ ਸ਼ਰਧਾਂਜਲੀ ਦੇ ਰਹੇ ਹਨ।

PunjabKesari
ਉਨ੍ਹਾਂ ਦਾ ਜਨਮ 1931 'ਚ ਵੈਨਕੁਵਰ 'ਚ ਹੋਇਆ ਸੀ ਅਤੇ ਯੂਨੀਵਰਸਿਟੀ ਆਫ ਬ੍ਰਿਟਿਸ਼ ਕੋਲੰਬੀਆ 'ਚ ਉਨ੍ਹਾਂ ਨੇ ਕਾਨੂੰਨ ਦੀ ਪੜ੍ਹਾਈ ਕੀਤੀ। ਉੁਹ 1953 ਤੋਂ 1968 ਤਕ ਵਕੀਲ ਰਹੇ। 1975 'ਚ ਉਹ ਬੀ.ਸੀ. 'ਚ ਸੋਸ਼ਲ ਕਰੈਡਿਟ ਐੱਮ.ਐੱਲ.ਏ ਰਹੇ ਅਤੇ ਸੰਸਦ 'ਚ ਸੇਵਾ ਨਿਭਾਉਂਦੇ ਰਹੇ। ਮੀਡੀਆ ਵਲੋਂ ਉਨ੍ਹਾਂ ਨੂੰ ਸ਼ਰਧਾਂਜਲੀ ਦਿੱਤੀ ਜਾ ਰਹੀ ਹੈ।


Related News