ਆਸਟਰੇਲੀਆ ਦੇ ਸਾਬਕਾ ਪ੍ਰਧਾਨ ਮੰਤਰੀ ਮੈਲਕਮ ਟਰਨਬੁੱਲ ਕੋਰੋਨਾ ਪਾਜ਼ੇਟਿਵ

Saturday, Jan 08, 2022 - 11:39 AM (IST)

ਆਸਟਰੇਲੀਆ ਦੇ ਸਾਬਕਾ ਪ੍ਰਧਾਨ ਮੰਤਰੀ ਮੈਲਕਮ ਟਰਨਬੁੱਲ ਕੋਰੋਨਾ ਪਾਜ਼ੇਟਿਵ

ਸਿਡਨੀ (ਭਾਸ਼ਾ)- ਆਸਟਰੇਲੀਆ ਵਿਚ ਕੋਵਿਡ -19 ਦੇ ਮਾਮਲਿਆਂ ਵਿਚ ਤੇਜ਼ੀ ਨਾਲ ਵਾਧੇ ਦੇ ਵਿਚਕਾਰ ਸ਼ਨੀਵਾਰ ਨੂੰ ਸਾਬਕਾ ਪ੍ਰਧਾਨ ਮੰਤਰੀ ਮੈਲਕਮ ਟਰਨਬੁੱਲ ਕੋਰੋਨਾ ਵਾਇਰਸ ਪਾਜ਼ੇਟਿਵ ਪਾਏ ਗਏ। ਟਰਨਬੁੱਲ 2015 ਤੋਂ 2018 ਤੱਕ ਦੇਸ਼ ਦੇ ਪ੍ਰਧਾਨ ਮੰਤਰੀ ਰਹੇ ਸਨ।

ਇਹ ਵੀ ਪੜ੍ਹੋ: ਕੋਲੰਬੀਆ ’ਚ ਇਸ ਸ਼ਖ਼ਸ ਨੂੰ ਮਿਲੀ ਇੱਛਾ ਮੌਤ, ਦੁਰਲੱਭ ਅਤੇ ਲਾਇਲਾਜ ਬੀਮਾਰੀ ਨਾਲ ਸੀ ਪੀੜਤ

PunjabKesari

ਟਰਨਬੁੱਲ ਨੇ ਟਵੀਟ ਕੀਤਾ, 'ਲੱਖਾਂ ਹੋਰ ਆਸਟ੍ਰੇਲੀਅਨਾਂ ਦੀ ਤਰ੍ਹਾਂ ਮੈਂ ਵੀ ਕੋਰੋਨਾ ਵਾਇਰਸ ਪਾਜ਼ੇਟਿਵ ਪਾਇਆ ਗਿਆ ਹਾਂ। ਬਿਮਾਰੀ ਦੇ ਲੱਛਣ ਮਾਮੂਲੀ ਹਨ। ਮੈਂ ਇਕਾਂਤਵਾਸ ਵਿਚ ਰਹਿ ਰਿਹਾ ਹਾਂ, ਜੋ ਜ਼ਰੂਰੀ ਹੈ। ਇਸ ਮਹਾਮਾਰੀ ਅਤੇ ਖ਼ਾਸਕਰ ਇਸ ਨਵੀਂ ਲਹਿਰ ਨੇ ਸਾਡੇ ਸਿਹਤ ਪੇਸ਼ੇਵਰਾਂ 'ਤੇ ਵੀ ਬਹੁਤ ਦਬਾਅ ਪਾਇਆ ਹੈ। ਕਿਰਪਾ ਕਰਕੇ ਫਰੰਟ-ਲਾਈਨ ਸਿਹਤ ਕਰਮਚਾਰੀਆਂ ਨਾਲ ਚੰਗਾ ਵਿਵਹਾਰ ਕਰੋ। ਉਨ੍ਹਾਂ 'ਤੇ ਦੋ ਸਾਲਾਂ ਦਾ ਲਗਾਤਾਰ ਦਬਾਅ ਰਿਹਾ ਹੈ। ਇਸ ਲਈ ਕਿਰਪਾ ਕਰਕੇ ਉਨ੍ਹਾਂ ਨੂੰ ਉਹ ਪਿਆਰ ਅਤੇ ਸਤਿਕਾਰ ਦਿਓ, ਜਿਸ ਦੇ ਉਹ ਹੱਕਦਾਰ ਹਨ।" 

ਇਹ ਵੀ ਪੜ੍ਹੋ: ਚੀਨ ’ਚ ਵਾਪਰਿਆ ਵੱਡਾ ਹਾਦਸਾ, ਕੈਫੇਟੇਰੀਆ ’ਚ ਧਮਾਕੇ ਨਾਲ 16 ਲੋਕਾਂ ਦੀ ਮੌਤ, ਕਈ ਜ਼ਖ਼ਮੀ

ਆਸਟ੍ਰੇਲੀਆ ਦੇ ਵਿੱਤ ਮੰਤਰੀ ਜੋਸ਼ ਫਰਾਈਡਨਬਰਗ ਵੀ ਪਾਜ਼ੇਟਿਵ ਪਾਏ ਗਏ ਹਨ। ਨਿਊ ਸਾਊਥ ਵੇਲਜ਼ ਵਿਚ ਸ਼ਨੀਵਾਰ ਨੂੰ ਲਾਗ ਦੇ 45,098 ਨਵੇਂ ਮਾਮਲੇ ਸਾਹਮਣੇ ਆਏ, ਜਦੋਂ ਕਿ ਇਕ ਦਿਨ ਪਹਿਲਾਂ ਇਹ 38,625 ਨਵੇਂ ਮਾਮਲੇ ਪਾਏ ਗਏ ਸਨ। ਵਿਕਟੋਰੀਆ ਵਿਚ ਸ਼ਨੀਵਾਰ ਨੂੰ ਲਾਗ ਦੇ 51,356 ਮਾਮਲੇ ਸਾਹਮਣੇ ਆਏ, ਜੋ ਕਿ ਇਕ ਦਿਨ ਪਹਿਲਾਂ ਦੇ ਮਾਮਲਿਆਂ ਦੀ ਗਿਣਤੀ ਨਾਲੋਂ ਦੁੱਗਣੇ ਹਨ। ਨਿਊ ਸਾਊਥ ਵੇਲਜ਼ ਦੀ ਡਿਪਟੀ ਸੈਕਟਰੀ ਸੂਜ਼ਨ ਪੀਅਰਸ ਨੇ ਕਿਹਾ ਕਿ ਓਮੀਕਰੋਨ ਸੰਕਰਮਣ ਦੇ ਮਾਮਲੇ ਵਿਚ ਸੂਬਾ ਅਜੇ ਆਪਣੇ ਸਿਖਰ 'ਤੇ ਨਹੀਂ ਪਹੁੰਚਿਆ ਹੈ ਅਤੇ ਇਸ ਦੇ ਜਨਵਰੀ ਦੇ ਤੀਜੇ ਤੋਂ ਆਖ਼ਰੀ ਹਫ਼ਤੇ ਤੱਕ ਸਿਖਰ 'ਤੇ ਪਹੁੰਚਣ ਦੀ ਸੰਭਾਵਨਾ ਹੈ।

ਇਹ ਵੀ ਪੜ੍ਹੋ: ਅਮਰੀਕਾ 'ਚ ਸਿੱਖ ਟੈਕਸੀ ਡਰਾਈਵਰ ’ਤੇ ਹਮਲਾ,ਹੱਥੋਪਾਈ 'ਚ ਲੱਥੀ ਦਸਤਾਰ (ਵੀਡੀਓ)


author

cherry

Content Editor

Related News