ਸਤੰਬਰ ਦੇ ਪਹਿਲੇ ਹਫਤੇ ਹੋ ਸਕਦੈ ਕੈਨੇਡੀਅਨ ਆਮ ਚੋਣਾਂ ਦਾ ਰਸਮੀ ਐਲਾਨ

Saturday, Aug 24, 2019 - 03:18 PM (IST)

ਸਤੰਬਰ ਦੇ ਪਹਿਲੇ ਹਫਤੇ ਹੋ ਸਕਦੈ ਕੈਨੇਡੀਅਨ ਆਮ ਚੋਣਾਂ ਦਾ ਰਸਮੀ ਐਲਾਨ

ਓਟਾਵਾ— ਕੈਨੇਡਾ 'ਚ ਆਮ ਚੋਣਾਂ ਦਾ ਰਸਮੀ ਐਲਾਨ ਸਤੰਬਰ ਦੇ ਪਹਿਲੇ ਹਫ਼ਤੇ ਕੀਤਾ ਜਾ ਸਕਦਾ ਹੈ। ਸੂਤਰਾਂ ਮੁਤਾਬਕ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਲੇਬਰ ਡੇਅ ਮਗਰੋਂ ਪੱਕੀ ਚੋਣ ਤਰੀਕ ਤੈਅ ਕੀਤੀ ਜਾ ਸਕਦੀ ਹੈ ਜੋ 21 ਅਕਤੂਬਰ ਜਾਂ ਇਸ ਤੋਂ ਪਹਿਲਾਂ ਹੋ ਸਕਦੀ ਹੈ।

ਕੈਨੇਡਾ ਦੇ ਚੋਣ ਕਾਨੂੰਨ ਤਹਿਤ 21 ਅਕਤੂਬਰ ਨੂੰ ਜਾਂ ਇਸ ਤੋਂ ਪਹਿਲਾਂ ਚੋਣਾਂ ਕਰਵਾਉਣੀਆਂ ਲਾਜ਼ਮੀ ਹਨ। ਉਧਰ ਆਮ ਚੋਣਾਂ ਦੇ ਮੱਦੇਨਜ਼ਰ ਮਕਾਨਾਂ ਦੇ ਵਿਹੜੇ ਚੋਣ ਤਖ਼ਤੀਆਂ ਨਾਲ ਭਰਦੇ ਨਜ਼ਰ ਆ ਰਹੇ ਹਨ। ਇਸ ਦੌਰਾਨ ਕੁਝ ਮਾਹਰਾਂ ਦਾ ਕਹਿਣਾ ਹੈ ਕਿ ਲਾਅਨ ਸਾਈਨਜ਼ ਫ਼ਜ਼ੂਲ ਖਰਚੇ ਤੋਂ ਸਿਵਾਏ ਕੁਝ ਨਹੀਂ ਜਦਕਿ ਕੁਝ ਦਾ ਮੰਨਣਾ ਹੈ ਕਿ ਇਨ੍ਹਾਂ ਦੀ ਮੌਜੂਦਗੀ ਨਾਲ ਵੋਟਾਂ ਪੈਣ ਦੀ ਦਰ ਵਧਦੀ ਹੈ। ਕੈਨੇਡਾ ਦਾ ਚੋਣ ਕਾਨੂੰਨ ਭਾਵੇਂ ਲਾਅਨ ਸਾਈਨਜ਼ ਉਪਰ ਕੋਈ ਰੋਕ ਨਹੀਂ ਲਾਉਂਦਾ ਪਰ ਕਿਰਾਏ ਦੇ ਮਕਾਨਾਂ 'ਚ ਰਹਿਣ ਵਾਲਿਆਂ ਨੂੰ ਅਧਿਕਾਰ ਦਿੱਤਾ ਗਿਆ ਹੈ ਕਿ ਚੋਣਾਂ ਦਾ ਐਲਾਨ ਹੋਣ ਮਗਰੋਂ ਮਕਾਨ ਮਾਲਕ ਉਨ੍ਹਾਂ ਨੂੰ ਵਿਹੜੇ 'ਚ ਅਜਿਹੀਆਂ ਤਖ਼ਤੀਆਂ ਲਾਉਣ ਤੋਂ ਰੋਕ ਨਹੀਂ ਸਕਦੇ।


author

Baljit Singh

Content Editor

Related News