ਗ੍ਰੀਸ : ਰੋਡਸ ਟਾਪੂ ''ਤੇ ਜੰਗਲ ਦੀ ਅੱਗ ਦਾ ਕਹਿਰ, 19 ਹਜ਼ਾਰ ਲੋਕਾਂ ਨੂੰ ਕੱਢਿਆ ਗਿਆ ਸੁਰੱਖਿਅਤ

07/23/2023 6:14:40 PM

ਏਥਨਜ਼ (ਭਾਸ਼ਾ)- ਯੂਨਾਨ ਦੇ ਰੋਡਜ਼ ਟਾਪੂ 'ਤੇ ਜੰਗਲ ਵਿਚ ਅੱਗ ਦਾ ਕਹਿਰ ਜਾਰੀ ਹੈ। ਛੇਵੇਂ ਦਿਨ ਵੀ ਅੱਗ ਦੀਆਂ ਲਪਟਾਂ ਕਾਰਨ ਤਕਰੀਬਨ 19,000 ਲੋਕਾਂ ਨੂੰ ਸੁਰੱਖਿਅਤ ਸਥਾਨਾਂ 'ਤੇ ਪਹੁੰਚਾਇਆ ਗਿਆ। ਗ੍ਰੀਕ ਅਧਿਕਾਰੀਆਂ ਨੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ। ਜਲਵਾਯੂ ਪਰਿਵਰਤਨ ਅਤੇ ਨਾਗਰਿਕ ਰੱਖਿਆ ਮੰਤਰਾਲੇ ਨੇ ਕਿਹਾ ਕਿ “ਦੇਸ਼ ਵਿੱਚ ਇਹ ਪਹਿਲੀ ਵਾਰ ਹੈ ਜਦੋਂ ਜੰਗਲਾਂ ਵਿੱਚ ਅੱਗ ਲੱਗਣ ਕਾਰਨ ਇੰਨੇ ਲੋਕਾਂ ਨੂੰ ਬਾਹਰ ਕੱਢਿਆ ਗਿਆ ਹੈ।” 

ਪੜ੍ਹੋ ਇਹ ਅਹਿਮ ਖ਼ਬਰ-ਯੂਕ੍ਰੇਨ ਦੇ ਓਡੇਸਾ 'ਚ ਰੂਸੀ ਹਮਲੇ, ਇੱਕ ਵਿਅਕਤੀ ਦੀ ਮੌਤ ਤੇ ਬੱਚਿਆਂ ਸਮੇਤ 22 ਹੋਰ ਜ਼ਖਮੀ (ਤਸਵੀਰਾਂ)

ਸਥਾਨਕ ਪੁਲਸ ਨੇ ਦੱਸਿਆ ਕਿ 12 ਪਿੰਡਾਂ ਅਤੇ ਕਈ ਹੋਟਲਾਂ ਤੋਂ 16,000 ਲੋਕਾਂ ਨੂੰ ਜ਼ਮੀਨੀ ਮਾਰਗਾਂ ਅਤੇ 3,000 ਨੂੰ ਜਲ ਮਾਰਗਾਂ ਰਾਹੀਂ ਕੱਢਿਆ ਗਿਆ ਸੀ ਅਤੇ ਕਿਸੇ ਵੀ ਜਾਨੀ ਨੁਕਸਾਨ ਦੀ ਕੋਈ ਰਿਪੋਰਟ ਨਹੀਂ ਸੀ। ਛੇ ਲੋਕਾਂ ਨੂੰ ਸਾਹ ਲੈਣ ਵਿਚ ਸਮੱਸਿਆ ਹੋਣ ਕਾਰਨ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ, ਜਿਹਨਾਂ ਨੂੰ ਬਾਅਦ ਵਿਚ ਛੁੱਟੀ ਦੇ ਦਿੱਤੀ ਗਈ। ਅਧਿਕਾਰੀਆਂ ਨੇ ਦੱਸਿਆ ਕਿ ਜੰਗਲ ਦੀ ਅੱਗ ਬੁਝਾਉਣ ਲਈ ਐਤਵਾਰ ਸਵੇਰੇ 266 ਦਮਕਲ ਕਰਮੀ ਅਤੇ 49 ਫਾਇਰ ਇੰਜਣ ਤਾਇਨਾਤ ਕੀਤੇ ਗਏ ਸਨ। ਇਸ ਕੰਮ ਵਿਚ ਪੰਜ ਹੈਲੀਕਾਪਟਰ ਅਤੇ 10 ਹਵਾਈ ਜਹਾਜ਼ ਵੀ ਸ਼ਾਮਲ ਕੀਤੇ ਗਏ। ਹੋਰ 15 ਫਾਇਰ ਇੰਜਣਾਂ ਦੇ ਆਪ੍ਰੇਸ਼ਨ ਵਿੱਚ ਸ਼ਾਮਲ ਹੋਣ ਦੀ ਉਮੀਦ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


Vandana

Content Editor

Related News