ਮੋਜ਼ਾਮਬੀਕ ਪਹੁੰਚੇ ਵਿਦੇਸ਼ ਮੰਤਰੀ ਜੈਸ਼ੰਕਰ, ਚੋਟੀ ਦੇ ਨੇਤਾਵਾਂ ਨਾਲ ਕਰਨਗੇ ਗੱਲਬਾਤ

Thursday, Apr 13, 2023 - 10:16 PM (IST)

ਮੋਜ਼ਾਮਬੀਕ ਪਹੁੰਚੇ ਵਿਦੇਸ਼ ਮੰਤਰੀ ਜੈਸ਼ੰਕਰ, ਚੋਟੀ ਦੇ ਨੇਤਾਵਾਂ ਨਾਲ ਕਰਨਗੇ ਗੱਲਬਾਤ

ਮਾਪੁਟੋ : ਵਿਦੇਸ਼ ਮੰਤਰੀ ਐੱਸ. ਜੈਸ਼ੰਕਰ 3 ਦਿਨਾ ਦੌਰੇ 'ਤੇ ਵੀਰਵਾਰ ਨੂੰ ਮੋਜ਼ਾਮਬੀਕ ਦੀ ਰਾਜਧਾਨੀ ਪਹੁੰਚੇ। ਇਸ ਦੌਰਾਨ ਉਹ ਅਫਰੀਕੀ ਦੇਸ਼ ਨਾਲ ਭਾਰਤ ਦੇ ਸਬੰਧਾਂ ਨੂੰ ਮਜ਼ਬੂਤ ਕਰਨ ਲਈ ਚੋਟੀ ਦੇ ਨੇਤਾਵਾਂ ਨਾਲ ਗੱਲਬਾਤ ਕਰਨਗੇ। ਵਿਦੇਸ਼ ਮੰਤਰਾਲੇ ਦੇ ਅਨੁਸਾਰ ਵਿਦੇਸ਼ ਮੰਤਰੀ 13 ਤੋਂ 15 ਅਪ੍ਰੈਲ ਤੱਕ ਮੋਜ਼ਾਮਬੀਕ ਦੇ ਦੌਰੇ 'ਤੇ ਹਨ।

ਇਹ ਵੀ ਪੜ੍ਹੋ : BSF ਦੀ ਵੱਡੀ ਕਾਰਵਾਈ : ਪਾਕਿਸਤਾਨੀ ਸਮੱਗਲਰਾਂ ਵੱਲੋਂ ਡਰੋਨ ਰਾਹੀਂ ਸੁੱਟੀ ਕਰੋੜਾਂ ਦੀ ਹੈਰੋਇਨ ਬਰਾਮਦ

ਕਿਸੇ ਭਾਰਤੀ ਵਿਦੇਸ਼ ਮੰਤਰੀ ਦੀ ਮੋਜ਼ਾਮਬੀਕ ਦੀ ਪਹਿਲੀ ਯਾਤਰਾ

ਭਾਰਤ ਦੇ ਕਿਸੇ ਵਿਦੇਸ਼ ਮੰਤਰੀ ਦੀ ਮੋਜ਼ਾਮਬੀਕ ਦੀ ਇਹ ਪਹਿਲੀ ਯਾਤਰਾ ਹੈ। ਜੈਸ਼ੰਕਰ ਯੁਗਾਂਡਾ ਤੋਂ ਮਾਪੁਟੋ ਪਹੁੰਚੇ, ਜਿੱਥੇ ਉਨ੍ਹਾਂ ਨੇ ਰਾਸ਼ਟਰਪਤੀ ਯੋਵੇਰੀ ਮੁਸੇਵੇਨੀ ਸਮੇਤ ਦੇਸ਼ ਦੀ ਚੋਟੀ ਦੀ ਲੀਡਰਸ਼ਿਪ ਨਾਲ ਗੱਲਬਾਤ ਕੀਤੀ ਅਤੇ ਵਪਾਰ, ਬੁਨਿਆਦੀ ਢਾਂਚੇ, ਊਰਜਾ ਤੇ ਰੱਖਿਆ ਦੇ ਖੇਤਰਾਂ ਵਿੱਚ ਸੰਭਾਵੀ ਸਹਿਯੋਗ ਬਾਰੇ ਚਰਚਾ ਕੀਤੀ।

ਇਹ ਵੀ ਪੜ੍ਹੋ : ਜੈਸ਼ੰਕਰ ਨੇ ਯੁਗਾਂਡਾ 'ਚ 'ਤੁਲਸੀ ਘਾਟ ਬਹਾਲੀ ਪਰਿਯੋਜਨਾ' ਦੀ ਕੀਤੀ ਸ਼ੁਰੂਆਤ

ਉਨ੍ਹਾਂ ਟਵੀਟ ਕੀਤਾ, ''ਮੋਜ਼ਾਮਬੀਕ ਪਹੁੰਚਣ 'ਤੇ ਸਾਡਾ ਨਿੱਘਾ ਸਵਾਗਤ ਹੋਇਆ। ਨਿੱਘੇ ਸਵਾਗਤ ਲਈ ਵਿਦੇਸ਼ ਮਾਮਲਿਆਂ ਦੇ ਉਪ ਮੰਤਰੀ ਮੈਨੂਅਲ ਜੋਸ ਗੋਨਕਾਲਵਜ਼ ਦਾ ਧੰਨਵਾਦ। ਸਾਰਥਿਕ ਚਰਚਾ ਕਰਨ ਲਈ ਤਤਪਰ ਹਾਂ।'' ਇਸ ਤੋਂ ਪਹਿਲਾਂ ਜੈਸ਼ੰਕਰ ਨੇ ਅਦੀਸ ਅਬਾਬਾ ਵਿੱਚ ਇਕ ਸੰਖੇਪ ਠਹਿਰਾਅ ਦੌਰਾਨ ਆਪਣੇ ਇਥੋਪੀਆਈ ਹਮਰੁਤਬਾ ਡੇਮੇਕੇ ਮੇਕੋਨੇਨ ਹਸਨ ਨਾਲ ਵੀ ਮੁਲਾਕਾਤ ਕੀਤੀ।

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


author

Mukesh

Content Editor

Related News