ਪਾਕਿਸਤਾਨ ''ਚ ਅਗਵਾ ਕਰਕੇ ਹਿੰਦੂ ਲੜਕੀ ਦਾ ਜਬਰੀ ਵਿਆਹ, ਅਦਾਲਤ ਤੋਂ ਵੀ ਨਹੀਂ ਮਿਲਿਆ ਇਨਸਾਫ
Thursday, Oct 19, 2023 - 02:59 PM (IST)
ਇਸਲਾਮਾਬਾਦ (ਏਜੰਸੀ)- ਪਾਕਿਸਤਾਨ ਦੇ ਸਿੰਧ ਸੂਬੇ ਦੇ ਮੀਰਪੁਰਖਾਸ ਇਲਾਕੇ 'ਚ ਰਜਿਤਾ ਕੋਹਲੀ ਨਾਂ ਦੀ ਹਿੰਦੂ ਲੜਕੀ ਨੂੰ ਅਗਵਾ ਕਰ ਲਿਆ ਗਿਆ ਅਤੇ ਜ਼ਬਰਦਸਤੀ ਉਸ ਦਾ ਵਿਆਹ ਅਗਵਾਕਾਰਾਂ ਨਾਲ ਕਰ ਦਿੱਤਾ ਗਿਆ। ਅਦਾਲਤ ਵਿੱਚ ਆਪਣੇ ਬਿਆਨ ਦੇ ਬਾਵਜੂਦ ਉਸ ਨੇ ਆਪਣੇ ਪਰਿਵਾਰ ਨਾਲ ਰਹਿਣ ਦੀ ਇੱਛਾ ਜ਼ਾਹਰ ਕੀਤੀ ਜਦੋਂ ਕਿ ਵਧੀਕ ਸੈਸ਼ਨ ਜੱਜ ਨੇ ਉਸ ਨੂੰ ਸੁਰੱਖਿਅਤ ਘਰ ‘ਦਾਰੁਲ ਅਮਾਨ’ ਵਿੱਚ ਭੇਜਣ ਦਾ ਫ਼ੈਸਲਾ ਸੁਣਾਇਆ।
ਪੜ੍ਹੋ ਇਹ ਅਹਿਮ ਖ਼ਬਰ-ਕੈਨੇਡਾ 'ਚ ਅੰਮ੍ਰਿਤਧਾਰੀ ਸਿੱਖ ਵਿਦਿਆਰਥੀ ਵੱਲੋਂ 'ਸਹੁੰ ਚੁੱਕਣ' ਖ਼ਿਲਾਫ਼ ਦਰਜ ਮੁਕੱਦਮਾ ਖਾਰਜ
ਘੱਟ ਗਿਣਤੀ ਅਧਿਕਾਰ ਸੰਗਠਨ ਦੇ ਸਹਿ-ਚੇਅਰਮੈਨ ਅਤੇ ਸੰਸਥਾਪਕ ਸ਼ਿਵ ਕਾਚੀ ਨੇ 'ਐਕਸ' 'ਤੇ ਪੋਸਟ ਕੀਤਾ - 'ਇੱਕ ਹਿੰਦੂ ਲੜਕੀ ਰਜਿਤਾ ਕੋਹਲੀ ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਉੱਥੇ ਹੀ ਪੰਜਾਬ ਦੀ ਇੱਕ ਮੁਸਲਿਮ ਲੜਕੀ ਜੋ ਕਿ ਕਿਸੇ ਨਾਲ ਵਿਆਹ ਕਰਕੇ ਘਰੋਂ ਨਿਕਲੀ ਸੀ, ਨੂੰ ਉਸ ਦੇ ਪਰਿਵਾਰ ਦੇ ਹਵਾਲੇ ਕਰ ਦਿੱਤਾ ਗਿਆ ਪਰ ਹਿੰਦੂ ਲੜਕੀ ਰਜਿਤਾ ਰੋਂਦੀ ਰਹੀ ਅਤੇ ਕਹਿੰਦੀ ਰਹੀ ਕਿ ਉਹ ਆਪਣੇ ਪਰਿਵਾਰ ਨਾਲ ਜਾਣਾ
ਚਾਹੁੰਦੀ ਹੈ ਪਰ ਜੱਜ ਨੇ ਉਸ ਨੂੰ ਜਬਰਦਸਤੀ ਸ਼ੈਲਟਰ ਹੋਮ ਵਿੱਚ ਭੇਜ ਦਿੱਤਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।