ਬੀਜਿੰਗ ''ਚ ਜਨਤਾ ਲਈ ਮੁੜ ਖੁੱਲ੍ਹੇ ਪਾਰਕ, ਫਾਰਬਿਡੇਨ ਸਿਟੀ
Friday, May 01, 2020 - 01:28 PM (IST)
ਬੀਜਿੰਗ- ਕੋਰੋਨਾ ਵਾਇਰਸ ਗਲੋਬਲ ਮਹਾਮਾਰੀ ਦੇ ਚੱਲਦੇ ਮਹੀਨਿਆਂ ਤੱਕ ਬੰਦ ਰਹੇ ਬੀਜਿੰਗ ਦੀ ਪ੍ਰਾਚੀਨ ਫਾਰਬਿਡੇਨ ਸਿਟੀ ਸਣੇ ਪਾਰਕਾਂ ਤੇ ਮਿਊਜ਼ੀਅਮਾਂ ਨੂੰ ਸ਼ੁੱਕਰਵਾਰ ਨੂੰ ਜਨਤਾ ਦੇ ਲਈ ਖੋਲ੍ਹ ਦਿੱਤਾ ਗਿਆ ਹੈ। ਚੀਨ ਦੇ ਸਮਰਾਟਾਂ ਦੇ ਰਾਜਮਹੱਲ, ਫਾਰਬਿਡੇਨ ਸਿਟੀ ਵਿਚ ਰੋਜ਼ਾਨਾ ਸਿਰਫ 5000 ਲੋਕਾਂ ਨੂੰ ਜਾਣ ਦੀ ਆਗਿਆ ਦਿੱਤੀ ਜਾ ਰਹੀ ਹੈ। ਪਹਿਲਾਂ ਇਥੇ 80,000 ਸੈਲਾਨੀ ਆਉਂਦੇ ਸਨ।
ਉਥੇ ਹੀ ਪਾਰਕਾਂ ਵਿਚ ਲੋਕਾਂ ਨੂੰ ਆਮ ਸਮਰਥਾ ਤੋਂ ਸਿਰਫ 30 ਫੀਸਦੀ ਦੀ ਗਿਣਤੀ ਵਿਚ ਹੀ ਜਾਣ ਦੀ ਆਗਿਆ ਹੈ। ਬੀਜਿੰਗ ਪਾਰਕ ਤੇ ਗਰੀਨ ਬਿਊਰੋ ਦੇ ਡਿਪਟੀ ਡਾਇਰੈਕਟਰ ਗਾਵੋ ਦਵੇਈ ਦੇ ਮੁਤਾਬਕ ਵੱਡੇ ਪੈਮਾਨੇ 'ਤੇ ਹੋਣ ਵਾਲੀਆਂ ਗਤੀਵਿਧੀਆਂ ਹੁਣ ਵੀ ਰੁਕੀਆਂ ਹੋਈਆਂ ਹਨ ਤੇ ਯਾਤਰੀਆਂ ਨੂੰ ਟਿਕਟ ਤੋਂ ਪਹਿਲਾਂ ਆਨਲਾਈਨ ਬੁਕਿੰਗ ਕਰਨੀ ਪਵੇਗੀ। ਬੀਜਿੰਗ ਨੇ ਕੋਰੋਨਾ ਵਾਇਰਸ ਦੇ ਖਿਲਾਫ ਆਪਦਾ ਪ੍ਰਤੀਕਿਰਿਆ ਦੇ ਆਪਣੇ ਪੱਧਰ ਨੂੰ ਵੀਰਵਾਰ ਨੂੰ ਘਟਾ ਕੇ ਪਹਿਲੀ ਤੋਂ ਦੂਜੇ ਸ਼੍ਰੇਣੀ ਵਿਚ ਪਾ ਦਿੱਤਾ ਪਰ ਤਾਪਮਾਨ ਦੀ ਜਾਂਚ ਤੇ ਸਮਾਜਿਕ ਦੂਰੀ ਸਬੰਧੀ ਨਿਯਮ ਅਜੇ ਵੀ ਪ੍ਰਭਾਵੀ ਹਨ। ਇਹ ਬਦਲਾਅ ਇਕ ਮਈ ਤੋਂ ਸ਼ੁਰੂ ਹੋ ਰਹੀ ਪੰਜ ਦਿਨ ਦੀ ਛੁੱਟੀ ਦੇ ਮੌਕੇ 'ਤੇ ਅਤੇ 22 ਮਈ ਨੂੰ ਚੀਨ ਦੀ ਨੈਸ਼ਨਲ ਪੀਪਲਸ ਕਾਂਗਰਸ ਦੀ ਬੈਠਕ ਤੋਂ ਪਹਿਲਾਂ ਕੀਤਾ ਗਿਆ ਹੈ।
ਅਜੇ ਤੱਕ ਇਹ ਸਾਫ ਨਹੀਂ ਹੈ ਕਿ ਨੈਸ਼ਨਲ ਪੀਪਲਸ ਕਾਂਗਰਸ ਦੀ ਬੈਠਕ ਵਿਚ ਹਿੱਸਾ ਲੈਣ ਵਾਲੇ ਤਕਰੀਬਨ 3000 ਪ੍ਰਤੀਨਿਧੀ ਬੀਜਿੰਗ ਆਉਣਗੇ ਤਾਂ ਇਸ ਦੇ ਸੈਸ਼ਨ ਨੂੰ ਵੀਡੀਓ ਕਾਨਫਰੰਸਿੰਗ ਰਾਹੀਂ ਆਯੋਜਿਤ ਕੀਤਾ ਜਾਵੇਗਾ। ਚੀਨ ਵਿਚ ਸ਼ੁੱਕਰਵਾਰ ਨੂੰ ਵਾਇਰਸ ਦੇ 12 ਨਵੇਂ ਮਾਮਲੇ ਸਾਹਮਣੇ ਆਏ। ਇਹਨਾਂ ਵਿਚੋਂ 6 ਵਿਦੇਸ਼ਾਂ ਤੋਂ ਇਨਫੈਕਟਡ ਹੋ ਕੇ ਆਏ ਹਨ ਤੇ ਲਗਾਤਾਰ 16ਵੇਂ ਦਿਨ ਇਥੇ ਕਿਸੇ ਦੀ ਮੌਤ ਨਹੀਂ ਹੋਈ ਹੈ।