ਆਜ਼ਾਦੀ ਤੋਂ ਬਾਅਦ ਪਹਿਲੀ ਵਾਰ ਫਲਾਈਟ ਜ਼ਰੀਏ ਭਾਰਤ ਪਹੁੰਚਣਗੇ ਪਾਕਿ ਯਾਤਰੀ, ਬਣੇਗਾ ''ਇਤਿਹਾਸ''

Monday, Jan 24, 2022 - 06:41 PM (IST)

ਆਜ਼ਾਦੀ ਤੋਂ ਬਾਅਦ ਪਹਿਲੀ ਵਾਰ ਫਲਾਈਟ ਜ਼ਰੀਏ ਭਾਰਤ ਪਹੁੰਚਣਗੇ ਪਾਕਿ ਯਾਤਰੀ, ਬਣੇਗਾ ''ਇਤਿਹਾਸ''

ਇਸਲਾਮਾਬਾਦ (ਬਿਊਰੋ): ਭਾਰਤੀ ਸ਼ਰਧਾਲੂਆਂ ਦੇ ਜਨਵਰੀ ਦੇ ਸ਼ੁਰੂ ਵਿੱਚ ਹਵਾਈ ਮਾਰਗ ਰਾਹੀਂ ਪਾਕਿਸਤਾਨ ਪਹੁੰਚਣ ਤੋਂ ਬਾਅਦ, ਪਾਕਿਸਤਾਨੀ ਸੈਲਾਨੀ ਵੀ 75 ਸਾਲਾਂ ਵਿੱਚ ਪਹਿਲੀ ਵਾਰ ਪਾਕਿਸਤਾਨ ਇੰਟਰਨੈਸ਼ਨਲ ਏਅਰਲਾਈਨਜ਼ ਦੀ ਵਿਸ਼ੇਸ਼ ਉਡਾਣ ਰਾਹੀਂ 29 ਜਨਵਰੀ ਨੂੰ ਭਾਰਤ ਲਈ ਉਡਾਣ ਭਰਨਗੇ। ਹੁਣ ਤੱਕ ਸ਼ਰਧਾਲੂ ਜਾਂ ਸੈਲਾਨੀ ਪੈਦਲ ਜਾਂ ਸਮਝੌਤਾ ਐਕਸਪ੍ਰੈਸ ਰਾਹੀਂ ਇੱਕ ਦੂਜੇ ਦੇ ਦੇਸ਼ਾਂ ਵਿੱਚ ਜਾਂਦੇ ਸਨ। 

ਮੈਂਬਰ ਨੈਸ਼ਨਲ ਅਸੈਂਬਲੀ ਅਤੇ ਪਾਕਿਸਤਾਨ ਹਿੰਦੂ ਪ੍ਰੀਸ਼ਦ ਦੇ ਪ੍ਰਧਾਨ ਰਮੇਸ਼ ਕੁਮਾਰ ਮੁਤਾਬਕ ਪੀਆਈਏ ਅਤੇ ਏਅਰ ਇੰਡੀਆ ਵਿਚਾਲੇ ਦੋਵਾਂ ਗੁਆਂਢੀ ਦੇਸ਼ਾਂ ਵਿਚਾਲੇ ਧਾਰਮਿਕ ਸੈਰ-ਸਪਾਟੇ ਨੂੰ ਉਤਸ਼ਾਹਿਤ ਕਰਨ ਲਈ ਸਮਝੌਤਾ ਹੋਇਆ ਸੀ।ਸਮਝੌਤੇ ਮੁਤਾਬਕ ਦੋਵੇਂ ਏਅਰਲਾਈਨਜ਼ ਇਸ ਸਬੰਧ ਵਿੱਚ ਵਿਸ਼ੇਸ਼ ਉਡਾਣਾਂ ਚਲਾਉਣਗੀਆਂ। ਪਾਕਿਸਤਾਨੀ ਸੈਲਾਨੀਆਂ ਦਾ ਇੱਕ ਸਮੂਹ 29 ਜਨਵਰੀ ਨੂੰ ਲਾਹੌਰ ਹਵਾਈ ਅੱਡੇ ਤੋਂ ਰਵਾਨਾ ਹੋਵੇਗਾ ਅਤੇ 1 ਫਰਵਰੀ ਨੂੰ ਵਾਪਸ ਪਾਕਿਸਤਾਨ ਪਰਤੇਗਾ। ਤਿੰਨ ਦਿਨਾਂ ਦੌਰੇ ਦੌਰਾਨ ਸਮੂਹ ਅਜਮੇਰ ਸ਼ਰੀਫ, ਜੈਪੁਰ, ਆਗਰਾ, ਮਥੁਰਾ, ਹਰਿਦੁਆਰ ਅਤੇ ਦਿੱਲੀ ਵਿੱਚ ਹਜ਼ਰਤ ਨਿਜ਼ਾਮੂਦੀਨ ਔਲੀਆ ਦੇ ਸੂਫੀ ਸੰਤ ਖਵਾਜਾ ਮੋਇਨੂਦੀਨ ਚਿਸ਼ਤੀ ਦੇ ਦਰਗਾਹਾਂ ਦੇ ਦਰਸ਼ਨ ਕਰੇਗਾ।

ਪੜ੍ਹੋ ਇਹ ਅਹਿਮ ਖ਼ਬਰ- ਇਮਰਾਨ ਦੀ ਵਿਰੋਧੀ ਧਿਰ ਨੂੰ ਚਿਤਾਵਨੀ, ਜੇਕਰ ਅਹੁਦਾ ਛੱਡਣ ਲਈ ਮਜਬੂਰ ਕੀਤਾ ਤਾਂ ਭਿਆਨਕ ਹੋਣਗੇ ਅੰਜਾਮ

ਸੈਲਾਨੀਆਂ ਨੂੰ ਦੇਣ ਪੈਣਗੇ 1 ਲੱਖ ਰੁਪਏ
ਡਾਕਟਰ ਰਮੇਸ਼ ਨੇ ਕਿਹਾ ਕਿ ਯਾਤਰਾ ਲਈ ਹਰੇਕ ਸ਼ਰਧਾਲੂ ਨੂੰ 1,500 ਡਾਲਰ (1 ਲੱਖ ਰੁਪਏ ਤੋਂ ਵੱਧ) ਖਰਚ ਕਰਨੇ ਪੈਣਗੇ। ਜੇਕਰ ਉਹ ਆਗਰਾ ਅਤੇ ਦਿੱਲੀ 'ਚ ਰਹਿਣ ਦੌਰਾਨ ਵੱਖਰਾ ਕਮਰਾ ਚਾਹੁੰਦੇ ਹਨ ਤਾਂ ਇਸ ਦੇ ਲਈ ਉਨ੍ਹਾਂ ਨੂੰ 200 ਡਾਲਰ, ਲਗਭਗ 15 ਹਜ਼ਾਰ ਰੁਪਏ ਵਾਧੂ ਦੇਣੇ ਪੈਣਗੇ। ਭਾਰਤ ਅਤੇ ਪਾਕਿਸਤਾਨ ਵਿਚਾਲੇ 1974 ਵਿਚ ਹੋਏ ਸਮਝੌਤੇ ਅਨੁਸਾਰ ਸ਼ਰਧਾਲੂ ਦੋਵਾਂ ਦੇਸ਼ਾਂ ਦੇ ਧਾਰਮਿਕ ਸਥਾਨਾਂ ਦੇ ਦਰਸ਼ਨ ਕਰ ਸਕਦੇ ਹਨ। ਵਕਫ਼ ਪ੍ਰਾਪਰਟੀ ਬੋਰਡ ਅਤੇ ਧਾਰਮਿਕ ਮਾਮਲਿਆਂ ਦਾ ਮੰਤਰਾਲਾ ਸ਼ਰਧਾਲੂਆਂ ਦੀ ਆਵਾਜਾਈ ਲਈ ਪ੍ਰਬੰਧ ਕਰਦਾ ਹੈ।

ਦੋਹਾਂ ਦੇਸ਼ਾਂ ਵਿਚਾਲੇ ਸਮਝੌਤਾ ਐਕਸਪ੍ਰੈੱਸ ਵਿਕਲਪ
ਭਾਰਤ ਅਤੇ ਪਾਕਿਸਤਾਨ ਵਿਚਕਾਰ ਆਵਾਜਾਈ ਲਈ ਅਜੇ ਵੀ ਹਵਾਈ ਸੰਪਰਕ ਉਪਲਬਧ ਨਹੀਂ ਹੈ। ਸਮਝੌਤਾ ਐਕਸਪ੍ਰੈਸ ਰੇਲਗੱਡੀ ਭਾਰਤ ਵਾਲੇ ਪਾਸੇ ਦਿੱਲੀ ਤੋਂ ਅਟਾਰੀ ਤੱਕ ਅਤੇ ਪਾਕਿਸਤਾਨ ਵਾਲੇ ਪਾਸੇ ਲਾਹੌਰ ਤੋਂ ਵਾਹਗਾ ਤੱਕ ਚੱਲਦੀ ਹੈ। 1974 ਦੇ ਭਾਰਤ-ਪਾਕਿਸਤਾਨ ਪ੍ਰੋਟੋਕੋਲ ਆਨ ਵਿਜ਼ਿਟ ਟੂ ਰਿਲੀਜੀਅਸ ਪਲੇਸ ਮੈਕੇਨਿਜ਼ਮ ਦੇ ਤਹਿਤ, ਭਾਰਤ ਤੋਂ ਵੱਡੀ ਗਿਣਤੀ ਵਿੱਚ ਸਿੱਖ ਸ਼ਰਧਾਲੂ ਪਾਕਿਸਤਾਨ ਵਿੱਚ ਧਾਰਮਿਕ ਸਥਾਨਾਂ ਦੇ ਦਰਸ਼ਨ ਕਰਦੇ ਹਨ। ਇਸੇ ਤਰ੍ਹਾਂ ਪਾਕਿਸਤਾਨੀ ਨਾਗਰਿਕ ਵੀ ਧਾਰਮਿਕ ਸਥਾਨਾਂ ਦੇ ਦਰਸ਼ਨਾਂ ਲਈ ਭਾਰਤ ਆਉਂਦੇ ਹਨ।

ਨੋਟ- ਉਕਤ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News