ਵੀਡੀਓ ਫੁਟੇਜ ’ਚ ਯੂਕ੍ਰੇਨੀ ਫ਼ੌਜੀ ਨੂੰ ਨਪੁੰਸਕ ਕਰਦੇ ਦਿਸੇ ਰੂਸੀ ਫ਼ੌਜੀ, ਚਾਕੂ ਨਾਲ ਕੱਟਿਆ ਗੁਪਤ ਅੰਗ

Saturday, Jul 30, 2022 - 12:32 PM (IST)

ਵੀਡੀਓ ਫੁਟੇਜ ’ਚ ਯੂਕ੍ਰੇਨੀ ਫ਼ੌਜੀ ਨੂੰ ਨਪੁੰਸਕ ਕਰਦੇ ਦਿਸੇ ਰੂਸੀ ਫ਼ੌਜੀ, ਚਾਕੂ ਨਾਲ ਕੱਟਿਆ ਗੁਪਤ ਅੰਗ

ਲੰਡਨ (ਅਨਸ)- ਇਕ ਭਿਆਨਕ ਵੀਡੀਓ ਸਾਹਮਣੇ ਆਈ ਹੈ, ਜਿਸ ਵਿਚ ਇਕ ਯੂਕ੍ਰੇਨੀ ਫੌਜੀ ਨੂੰ ਰੂਸੀ ਫੌਜੀਆਂ ਵਲੋਂ ਨਪੁੰਸਕ ਕਰਦਿਆਂ ਦੇਖਿਆ ਜਾ ਸਕਦਾ ਹੈ। ਡੇਲੀ ਮੇਲ ਦੀ ਰਿਪੋਰਟ ਮੁਤਾਬਕ ਫੁਟੇਜ ਵਿਚ ਰੂਸੀ ਫੌਜੀ ਵਰਦੀ ਵਿਚ ਮਰਦਾਂ ਦਾ ਇਕ ਸਮੂਹ ਯੂਕ੍ਰੇਨੀ ਫੌਜ ਦੇ ਕੱਪੜੇ ਪਹਿਨੇ ਇਕ ਵਿਅਕਤੀ ਨੂੰ ਜ਼ਮੀਨ ’ਤੇ ਸੁੱਟ ਕੇ ਬਾਕਸ ਕੱਟਣ ਵਾਲੇ ਚਾਕੂ ਨਾਲ ਉਸਦੇ ਗੁਪਤ ਅੰਗ ਕਟਦੇ ਹੋਏ ਅਤੇ ਕੱਟਣ ਤੋਂ ਬਾਅਦ ਕੱਟਿਆ ਹੋਇਆ ਅੰਗ ਕੈਮਰੇ ’ਤੇ ਦਿਖਾਉਂਦੇ ਹੋਏ ਦਿਖ ਰਹੇ ਹਨ। ਇਹ ਸਪਸ਼ਟ ਨਹੀਂ ਕਿ ਵੀਡੀਓ ਕਦੋਂ ਜਾਂ ਕਿਥੇ ਬਣਾਈ ਗਈ ਹੈ ਪਰ ਇਸ ਵਿਚ ਦਿਖਾਈ ਦੇਣ ਵਾਲੇ ਕੁਝ ਰੂਸੀ ਫੌਜੀਆਂ ਨੂੰ ਜੂਨ ਵਿਚ ਡੋਨਬਾਸ ਵਿਚ ਮੁਹਰਲੇ ਮੋਰਚੇ ’ਤੇ ਦੇਖਿਆ ਗਿਆ ਸੀ। ਇਹ ਵੀ ਸਪਸ਼ਟ ਨਹੀਂ ਹੈ ਕਿ ਵੀਡੀਓ ਵਿਚ ਨਪੁੰਸਕ ਕੀਤੇ ਗਏ ਯੂਕ੍ਰੇਨੀ ਫੌਜੀ ਦਾ ਕੀ ਹੋਇਆ ਅਤੇ ਇਹ ਸੰਭਾਵਨਾ ਘੱਟ ਹੀ ਹੈ ਕਿ ਚਾਕੂ ਨਾਲ ਗੁਪਤ ਅੰਗ ਕੱਟੇ ਜਾਣ ਮਗਰੋਂ ਤਤਕਾਲ ਮੈਡੀਕਲ ਦਿੱਤੇ ਬਿਨਾਂ ਉਹ ਬੱਚ ਗਿਆ ਹੋਵੇਗਾ।

ਇਹ ਵੀ ਪੜ੍ਹੋ: UAE 'ਚ ਮੀਂਹ ਨੇ ਤੋੜਿਆ 27 ਸਾਲ ਦਾ ਰਿਕਾਰਡ, ਰੈੱਡ ਅਲਰਟ ਜਾਰੀ (ਵੀਡੀਓ)

ਖੋਜੀ ਵੈੱਬਸਾਈਟ ਬੇਲਿੰਗਕੈਟ ਦੇ ਏਰਿਕ ਟਾਲਰ ਨੇ ਕਿਹਾ ਕਿ ਵੀਡੀਓ ਦੇ ਅਸਲੀ ਹੋਣ ਦੀ ਸੰਭਾਵਨਾ ਹੈ। ਇਸ ਗੱਲ ਦਾ ਕੋਈ ਸਬੂਤ ਨਹੀਂ ਹੈ ਕਿ ਵੀਡੀਓ ਨਾਲ ਛੇੜਛਾੜ ਕੀਤੀ ਗਈ ਹੈ। ਉਨ੍ਹਾਂ ਨੇ ਕਿਹਾ ਕਿ ਵੀਡੀਓ ਵਿਚ ਦਿਖ ਰਹੇ ਕੁਝ ਰੂਸੀ ਫੌਜੀਆਂ ਨੂੰ ਜੂਨ ਵਿਚ ਰੂਸੀ ਸਰਕਾਰੀ ਮੀਡੀਆ ’ਤੇ ਦਿਖਾਇਆ ਗਿਆ ਸੀ, ਜਦੋਂ ਰੂਸ ਨੇ ਯੂਕ੍ਰੇਨ ਦੇ ਸੇਵੇਰੋਡਨੇਟਸਕ ਸ਼ਹਿਰ ’ਤੇ ਕਬਜ਼ਾ ਕਰ ਲਿਆ ਸੀ। ਡੇਲੀ ਮੇਲ ਦੀ ਰਿਪੋਰਟ ਮੁਤਾਬਕ ਇੰਟਰਨੈੱਟ ਯੂਜਰਸ ਹੁਣ ਉਸ ਫੌਜੀ ਦੀ ਪਛਾਣ ਕਰਨ ਦੀ ਕੋਸ਼ਿਸ਼ ਕਰ ਰਹੇ ਹਨ ਜੋ ਯੂਕ੍ਰੇਨੀ ਫੌਜੀ ਨੂੰ ਨਪੁੰਸਕ ਕਰ ਰਿਹਾ ਹੈ ਅਤੇ ਉਨ੍ਹਾਂ ਦਾ ਮੰਨਣਾ ਹੈ ਕਿ ਉਹ ਚੇਚੇਨ ਇਕਾਈ ਨਾਲ ਜੁੜਿਆ ਹੋ ਸਕਦਾ ਹੈ ਤਾਂ ਅਖੀਰ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦੇ ਖਾਸਮਖਾਸ ਰਮਜਾਨ ਕਾਦਿਰੋਵ ਦੀ ਕਮਾਨ ਵਿਚ ਹੈ। ਕੁਝ ਜਾਣਕਾਰਾਂ ਦਾ ਮੰਨਣਾ ਹੈ ਕਿ ਨਪੁੰਸਕ ਕਰਨ ਵਾਲੇ ਲੋਕਾਂ ਨੇ ਜੋ ਵਰਦੀ ਪਹਿਨੀ ਹੋਈ ਹੈ, ਉਹ ਰੂਸੀ ਰਾਸ਼ਟਰੀ ਗਾਰਡ ਦੀ ਰੋਸਗਵਰਡੀਆ ਇਕਾਈ ਦੀ ਹੈ ਜੋ ਸਿੱਧੇ ਪੁਤਿਨ ਨੂੰ ਰਿਪੋਰਟ ਕਰਦੀ ਹੈ।

ਇਹ ਵੀ ਪੜ੍ਹੋ: ਦੁਖਦਾਇਕ ਖ਼ਬਰ: ਰੋਜ਼ੀ-ਰੋਟੀ ਲਈ ਦੁਬਈ ਗਏ ਪੱਟੀ ਦੇ 24 ਸਾਲਾ ਗੱਭਰੂ ਦੀ ਮੌਤ

ਰੂਸ ਨੂੰ ਇਸ ਕਰਤੂਤ ਲਈ ਭੁਗਤਣਾ ਪਵੇਗਾ : ਯੂਕ੍ਰੇਨ

ਯੂਕ੍ਰੇਨ ਦੀ ਸੰਸਦ ਮੈਂਬਰ ਇਨਾ ਸੋਵਸੁਨ ਨੇ ਫੁਟੇਜ ਟਵੀਟ ਕਰਦੇ ਹੋਏ ਕਿਹਾ ਕਿ ਰੂਸ ਨੂੰ ਇਸ ਕਰਤੂਤ ਲਈ ਭੁਗਤਣਾ ਪਵੇਗਾ। ਵਿਸ਼ਵ ਭਾਈਚਾਰਾ ਇਹ ਦਿਖਾਵਾ ਨਹੀਂ ਕਰ ਸਕਦਾ ਕਿ ਅਜਿਹਾ ਨਹੀਂ ਹੋ ਰਿਹਾ ਹੈ। ਯੂਕ੍ਰੇਨ ਨੂੰ ਉਹ ਹਥਿਆਰ ਦਿੱਤੇ ਜਿਸ ਨਾਲ ਅਸੀਂ ਅਜਿਹੇ ਵਰਤਾਰਿਆਂ ’ਤੇ ਰੋਕ ਲਗਾਉਣ ਵਿਚ ਸਫਲ ਹੋ ਸਕੀਏ।

ਇਹ ਵੀ ਪੜ੍ਹੋ: ਮਾਸਕੋ ਦੇ ਇਕ ਹੋਸਟਲ 'ਚ ਲੱਗੀ ਭਿਆਨਕ ਅੱਗ, 8 ਲੋਕਾਂ ਦੀ ਮੌਤ (ਵੀਡੀਓ)


author

cherry

Content Editor

Related News