ਪਾਕਿ ''ਚ ਆਟੇ ਦੀ ਕਿੱਲਤ, ਲਾਹੌਰ ''ਚ ਵਿਕ ਰਿਹੈ 70 ਰੁਪਏ ਕਿਲੋ

01/21/2020 1:04:30 AM

ਇਸਲਾਮਾਬਾਦ - ਪਾਕਿਸਤਾਨ ਵਿਚ ਖਾਣ-ਪੀਣ ਦੀਆਂ ਚੀਜ਼ਾਂ ਦੀ ਅਸਮਾਨ ਨੂੰ ਹੱਥ ਲਾਉਂਦੀਆਂ ਕੀਮਤਾਂ ਤੋਂ ਬਾਅਦ ਹੁਣ ਆਟੇ ਦੀ ਕਿੱਲਤ ਨੇ ਆਮ ਲੋਕਾਂ ਦਾ ਜਿਉਣਾ ਮੁਹਾਲ ਕਰ ਰੱਖਿਆ ਹੈ। ਲਾਹੌਰ ਸਮੇਤ ਪਾਕਿਸਤਾਨ ਦੇ ਕਈ ਸ਼ਹਿਰਾਂ ਵਿਚ ਆਟਾ 70 ਰੁਪਏ ਕਿਲੋ ਵਿਕ ਰਿਹਾ ਹੈ। ਪਰ ਵਧਦੀਆਂ ਕੀਮਤਾਂ ਨੂੰ ਰੋਕਣ ਦੇ ਯਤਨ ਕਰਨ ਦੀ ਬਜਾਏ ਪਾਕਿਸਤਾਨ ਵਿਚ ਸਿਆਸੀ ਦੋਸ਼ ਲਾਉਣ ਦਾ ਦੌਰ ਚੱਲ ਪਿਆ ਹੈ ਅਤੇ ਸਰਕਾਰ ਅਤੇ ਵਿਰੋਧੀ ਪਾਰਟੀਆਂ ਵਿਚਾਲੇ ਜਵਾਬੀ ਜੰਗ ਛਿਡ਼ ਗਈ ਹੈ।

ਦਰਅਸਲ ਪਾਕਿਸਤਾਨ ਵਿਚ ਆਟੇ ਦੀ ਕਿੱਲਤ ਕਈ ਮਹੀਨਿਆਂ ਤੋਂ ਜਾਰੀ ਹੈ। ਇਸ ਦੇ ਲਈ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਰਾਜ ਸਰਕਾਰਾਂ ਨੂੰ ਖਾਣ ਦੀਆਂ ਚੀਜ਼ਾਂ ਦੀ ਹੋ ਰਹੀ ਕਾਲਾਬਜ਼ਾਰੀ, ਮੁਨਾਫਾਖੋਰੀ ਰੋਕਣ ਲਈ ਜ਼ਰੂਰੀ ਕਦਮ ਚੁੱਕਣ ਨੂੰ ਆਖਿਆ ਸੀ। ਇਸ ਦੇ ਬਾਵਜੂਦ ਆਟੇ 'ਤੇ ਮਹਿੰਹਾਈ ਦੀ ਮਾਰ ਪੈ ਰਹੀ ਹੈ। ਅਜਿਹੇ ਵਿਚ ਜਿਥੇ ਖੈਬਰ ਪਖਤੂਨਖਵਾ ਵਿਚ ਨਾਨਬਾਈਆਂ ਦੇ ਹਡ਼ਤਾਲ 'ਤੇ ਜਾਣ ਦੀ ਗੱਲ ਸਾਹਮਣੇ ਆਈ ਹੈ, ਉਥੇ ਪੰਜਾਬ ਦੇ ਕਈ ਸੰਗਠਨਾਂ ਨੇ ਵੀ ਪਾਕਿ ਸਰਕਾਰ ਨੂੰ 5 ਦਿਨ ਦਾ ਅਲਟੀਮੇਟਮ ਦਿੰਦੇ ਹੋਏ ਆਖਿਆ ਹੈ ਕਿ ਉਹ ਉਨ੍ਹਾਂ ਨੂੰ ਪਹਿਲਾਂ ਦੇ ਮੁੱਲ 'ਤੇ ਆਟਾ ਮੁਹੱਈਆ ਕਰਾਵੇ ਜਾਂ ਫਿਰ ਰੋਟੀ ਦੀਆਂ ਕੀਮਤਾਂ ਨੂੰ ਵਧਾਉਣ ਦੀ ਇਜਾਜ਼ਤ ਦਿੱਤੀ ਜਾਵੇ। ਉਥੇ ਪਾਕਿਸਤਾਨ ਦੀ ਅਖਬਾਰ ਡਾਨ ਨੇ ਆਖਿਆ ਹੈ ਕਿ ਪਾਕਿਸਤਾਨ ਦੇ ਚਾਰਾਂ ਰਾਜਾਂ ਅਤੇ ਰਾਜਧਾਨੀ ਇਸਲਾਮਾਬਾਦ ਵਿਚ ਆਟਾ ਵਧੀਆਂ ਹੋਈਆਂ ਕੀਮਤਾਂ 'ਤੇ ਮਿਲ ਰਿਹਾ ਹੈ। ਆਟੇ ਦੀ ਮਹਿੰਗਾਈ ਦਾ ਮਾਮਲਾ ਉਸ ਸਮੇਂ ਸਿਆਸੀ ਦਾਅ-ਪੇਚ ਦਾ ਸ਼ਿਕਾਰ ਹੋ ਗਿਆ ਜਦ ਪਾਕਿਸਤਾਨ ਦੇ ਖੈਬਰ ਪਖਤੂਨਖਵਾ, ਪੰਜਾਬ ਰਾਜਾਂ ਦੀਆਂ ਸਰਕਾਰਾਂ ਨੇ ਇਸ ਮਹਿੰਗਾਈ ਦੀ ਜ਼ਿੰਮੇਵਾਰੀ ਸਿੰਧ ਸਰਕਾਰ 'ਤੇ ਸੁੱਟ ਦਿੱਤੀ। ਉਥੇ ਸਿੰਧ ਸਰਕਾਰ ਨੇ ਕੇਂਦਰ 'ਤੇ ਕਣਕ ਦੀਆਂ ਵਧਦੀਆਂ ਦੀ ਜ਼ਿੰਮੇਵਾਰੀਆਂ ਦਾ ਠੀਕਰਾ ਸੁੱਟ ਦਿੱਤਾ।

ਉਥੇ ਆਟੇ ਦੀਆਂ ਕੀਮਤਾਂ ਵਿਚ ਵਾਧਾ ਕਰ ਰਾਸ਼ਟਰੀ ਖਾਦ ਸੁਰੱਖਿਆ ਮੰਤਰਾਲੇ ਦੇ ਸਕੱਤਰ ਮੁਹੰਮਦ ਹਾਸ਼ਿਮ ਪੋਪਲਜ਼ਈ ਦਾ ਆਖਣਾ ਹੈ ਕਿ ਆਟੇ ਨੂੰ ਮੁਹੱਈਆ ਕਰਾਉਣ ਵਿਚ ਹੋਣ ਵਾਲੀ ਦੇਰੀ ਦੀ ਅਹਿਮ ਕਾਰਨ ਟ੍ਰਾਂਸਪੋਟਰਾਂ ਦੀ ਹਡ਼ਤਾਲ ਹੈ। ਇਸ ਕਾਰਨ ਇਸ ਵੇਲੇ 'ਤੇ ਕਣਕ ਦੀ ਸਪਲਾਈ ਨਹੀਂ ਕੀਤੀ ਜਾ ਸਕੀ। ਹਾਲਾਂਕਿ ਇਹ ਕੁਝ ਸਮੇਂ ਦਾ ਸੰਕਟ ਹੈ ਅਤੇ ਕੁਝ ਦਿਨ ਵਿਚ ਇਹ ਕਿੱਲਤ ਦੂਰ ਹੋ ਜਾਵੇਗੀ। ਉਥੇ ਉਨ੍ਹਾਂ ਨੇ ਸਿੰਧ ਸਰਕਾਰ 'ਤੇ ਦੋਸ਼ ਵੀ ਲਗਾਇਆ ਕਿ ਉਸ ਨੂੰ ਇਕ ਕਰੋਡ਼ 40 ਲੱਖ ਟਨ ਕਣਕ ਖਰੀਦਣ ਲਈ ਆਖਿਆ ਗਿਆ ਸੀ ਜੇਕਰ ਰਾਜ ਸਰਕਾਰ ਨੇ ਇਸ 'ਤੇ ਧਿਆਨ ਨਹੀਂ ਦਿੱਤਾ। ਉਨ੍ਹਾਂ ਨੇ ਅੱਗੇ ਆਖਿਆ ਕਿ ਦੇਸ਼ ਵਿਚ ਕਣਕ ਦੀ ਮਹੀਨੇਵਾਰ ਖਪਤ 22 ਲੱਖ ਟਨ ਹੈ ਅਤੇ ਹਕੂਮਤ ਕੋਲ ਦੁਕਾਨਾਂ ਵਿਚ ਪਹਿਲਾਂ ਹੀ 42 ਮਿਲੀਅਨ ਟਨ ਕਣਕ ਦਾ ਸਟਾਕ ਹੈ।
 


Khushdeep Jassi

Content Editor

Related News