ਅਧਿਆਪਕਾਂ ਨੂੰ ਹਥਿਆਰ ਦੇਣ ਸਬੰਧੀ ਬਿੱਲ ਅਮਰੀਕਾ ''ਚ ਪਾਸ

05/02/2019 5:31:36 PM

ਮਿਆਮੀ— ਅਮਰੀਕਾ ਦੇ ਫਲੋਰੀਡਾ ਸੂਬੇ ਦੇ ਸੰਸਦ ਮੈਂਬਰਾਂ ਨੇ ਅਧਿਆਪਕਾਂ ਨੂੰ ਹਥਿਆਰ ਰੱਖਣ ਦੀ ਆਗਿਆ ਦੇਣ ਸਬੰਧੀ ਬਿੱਲ ਵੀਰਵਾਰ ਪਾਸ ਕਰ ਦਿੱਤਾ। ਇਸ ਬਿੱਲ ਨੂੰ ਸੂਬੇ ਦੀ ਸੈਨੇਟ ਪਹਿਲਾਂ ਹੀ ਪਾਸ ਕਰ ਚੁੱਕੀ ਹੈ। ਹੁਣ ਇਸ ਨੂੰ ਰਿਪਬਲਿਕਨ ਗਵਰਨੈਂਸ ਰੋਨ ਡਿਸਾਂਟਿਸ ਦੀ ਮੇਜ 'ਤੇ ਰੱਖਿਆ ਜਾਵੇਗਾ। ਇਸ ਕਦਮ ਦਾ ਮਕਸਦ ਸਕੂਲਾਂ 'ਚ ਫਇਰਿੰਗ ਦੀਆਂ ਘਟਨਾਵਾਂ ਨੂੰ ਰੋਕਣਾ ਹੈ। ਅਜੇ ਇਹ ਗੱਲ ਸਪੱਸ਼ਟ ਨਹੀਂ ਹੋ ਸਕੀ ਕਿ ਇਹ ਕਦਮ ਕਿੰਨਾ ਅਸਰਦਾਰ ਸਾਬਿਤ ਹੋਵੇਗਾ।

ਦੱਸਣਯੋਗ ਹੈ ਕਿ ਫਲੋਰੀਡਾ ਦੇ ਇਕ ਸਕੂਲ 'ਚ ਪਿਛਲੇ ਸਾਲ ਫਰਵਰੀ 'ਚ ਹੋਈ ਫਾਇਰਿੰਗ ਦੌਰਾਨ 17 ਵਿਅਕਤੀ ਮਾਰੇ ਗਏ ਸਨ। ਬਿੱਲ ਦੇ ਹਮਾਇਤੀਆਂ ਦਾ ਕਹਿਣਾ ਹੈ ਕਿ ਅਧਿਆਪਕਾਂ ਨੂੰ ਹਥਿਆਰ ਰੱਖਣ ਦੀ ਪ੍ਰਵਾਨਗੀ ਮਿਲਣ ਨਾਲ ਸਕੂਲਾਂ 'ਚ ਫਾਇਰਿੰਗ ਦੀ ਘਟਨਾ ਦੌਰਾਨ ਲੋਕਾਂ ਦੀ ਜਾਨ ਬਚਾਉਣ 'ਚ ਮਦਦ ਮਿਲ ਸਕੇਗੀ ਪਰ ਵਿਰੋਧੀਆਂ ਦਾ ਕਹਿਣਾ ਹੈ ਕਿ ਇਸ ਕਦਮ ਨਾਲ ਹਾਲਾਤ ਹੋਰ ਵੀ ਭਿਆਨਕ ਹੋਣਗੇ।


Baljit Singh

Content Editor

Related News