ਦੱਖਣੀ ਅਫਰੀਕਾ ''ਚ ਹੜ੍ਹ ਨੇ ਮਚਾਈ ਤਬਾਹੀ, ਮਰਨ ਵਾਲਿਆਂ ਦੀ ਗਿਣਤੀ ਪੁੱਜੀ 340 ਤੋਂ ਪਾਰ
Friday, Apr 15, 2022 - 10:45 AM (IST)
ਜੋਹਾਨਸਬਰਗ (ਏਜੰਸੀ)- ਦੱਖਣੀ ਅਫਰੀਕਾ ਦੇ ਡਰਬਨ ਸ਼ਹਿਰ ਅਤੇ ਪੂਰਬੀ ਕਵਾਜ਼ੁਲੂ-ਨਤਾਲ ਸੂਬੇ ਵਿਚ ਮੋਹਲੇਧਾਰ ਮੀਂਹ ਅਤੇ ਹੜ੍ਹ ਦੀ ਲਪੇਟ ਵਿਚ ਆ ਕੇ ਮਰਨ ਵਾਲਿਆਂ ਦੀ ਸੰਖਿਆ ਵੱਧ ਕੇ 341 ਤੱਕ ਪਹੁੰਚ ਗਈ ਹੈ। ਸਥਾਨਕ ਮੀਡੀਆ ਨੇ ਆਪਣੀ ਰਿਪੋਰਟ ਵਿਚ ਇਸ ਦੀ ਜਾਣਕਾਰੀ ਦਿੱਤੀ ਹੈ।
ਇਹ ਵੀ ਪੜ੍ਹੋ: ਚੀਨ ਦੀ ਕਰਤੂਤ : ਪਾਕਿ ਦੀ ਲੈਬ ’ਚ ਬਣਾ ਰਿਹੈ ਕੋਰੋਨਾ ਤੋਂ ਵੀ ਘਾਤਕ ਜੈਵਿਕ ਹਥਿਆਰ
ਈ.ਐੱਨ.ਸੀ.ਏ. ਪ੍ਰਸਾਰਣਕਰਤਾ ਨੇ ਕਿਹਾ ਹੈ, ਬੁੱਧਵਾਰ ਨੂੰ ਇੱਥੇ ਹੜ੍ਹ ਦੀ ਗੰਭੀਰ ਸਥਿਤ ਨੂੰ ਵੇਖਦੇ ਹੋਏ ਅਧਿਕਾਰੀਆਂ ਨੇ ਇਸ ਨੂੰ ਆਫ਼ਤ ਖੇਤਰ ਘੋਸ਼ਿਤ ਕੀਤਾ, ਜਿੱਥੇ ਸੈਂਕੜੇ ਮੌਤਾਂ ਹੋ ਚੁੱਕੀਆਂ ਹਨ। ਮੀਡੀਆ ਨੇ ਪਹਿਲਾਂ 306 ਮੌਤਾਂ ਹੋਣ ਦੀ ਸੂਚਨਾ ਦਿੱਤੀ ਸੀ, ਜੋ ਹੁਣ ਵੱਧ ਕੇ 341 ਤੱਕ ਪਹੁੰਚ ਗਈ ਹੈ। ਦੱਖਣੀ ਅਫਰੀਕਾ ਵਿਚ ਕਵਾਜ਼ੁਲੂ-ਨਤਾਲ ਸੂਬੇ ਦੇ ਮੁਖੀ ਸਿਹਲੇ ਜਿਕਲਾਲਾ ਨੇ ਕਿਹਾ ਹੈ ਕਿ ਇਸ ਕੁਦਰਤੀ ਆਫ਼ਤ ਵਿਚ 40,000 ਤੋਂ ਵੱਧ ਲੋਕ ਪ੍ਰਭਾਵਿਤ ਹੋਏ ਹਨ।
ਕਵਾਜ਼ੁਲੂ-ਨਤਾਲ ਵਿਚ ਸੋਮਵਾਰ ਰਾਤ ਤੋਂ ਮੋਹਲੇਧਾਰ ਮੀਂਹ ਜਾਰੀ ਹੈ ਅਤੇ ਇਸ ਨਾਲ ਆਏ ਹੜ੍ਹ ਦੀ ਵਜ੍ਹਾ ਨਾਲ ਇੱਥੇ ਸੜਕਾਂ ਅਤੇ ਬੁਨਿਆਦੀ ਢਾਂਚੇ ਨੂੰ ਨੁਕਸਾਨ ਪਹੁੰਚਿਆ ਹੈ। ਏਥੇਕੁਨੀ ਦੀ ਨਗਰ ਪਾਲਿਕਾ ਅਤੇ ਡਰਬਨ ਸ਼ਹਿਰ ਨੂੰ ਕਥਿਤ ਤੌਰ 'ਤੇ ਸਭ ਤੋਂ ਜ਼ਿਆਦਾ ਨੁਕਸਾਨ ਪਹੁੰਚਿਆ ਹੈ।
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।