ਭਾਰਤ, ਬੰਗਲਾਦੇਸ਼, ਨੇਪਾਲ ਅਤੇ ਮਿਆਮਾਂ ਵਿਚ ਹੜ੍ਹ ਕਾਰਨ 600 ਲੋਕਾਂ ਦੀ ਮੌਤ, 2.5 ਕਰੋੜ ਪ੍ਰਭਾਵਿਤ

07/27/2019 8:04:06 PM

ਸੰਯੁਕਤ ਰਾਸ਼ਟਰ (ਭਾਸ਼ਾ)- ਸੰਯੁਕਤ ਰਾਸ਼ਟਰ ਨੇ ਕਿਹਾ ਕਿ ਭਾਰਤ, ਬੰਗਲਾਦੇਸ਼, ਨੇਪਾਲ ਅਤੇ ਮਿਆਮਾਂ ਵਿਚ ਮੂਸਲਾਧਾਰ ਵਰਖਾ ਕਾਰਨ ਆਏ ਹੜ੍ਹ ਤੋਂ ਤਕਰੀਬਨ 600 ਲੋਕਾਂ ਦੀ ਮੌਤ ਹੋ ਗਈ ਹੈ ਅਤੇ 2.5 ਕਰੋੜ ਤੋਂ ਜ਼ਿਆਦਾ ਲੋਕ ਪ੍ਰਭਾਵਿਤ ਹੋਏ ਹਨ। ਸੰਯੁਕਤ ਰਾਸ਼ਟਰ ਦੇ ਜਨਰਲ ਸਕੱਤਰ ਐਂਟੋਨੀਓ ਗੁਟਾਰੇਸ ਦੇ ਉਪ ਬੁਲਾਰੇ ਫਰਹਾਨ ਹੱਕ ਨੇ ਦੱਸਿਆ ਕਿ ਪੰਜ ਲੱਖ ਤੋਂ ਜ਼ਿਆਦਾ ਲੋਕ ਪਲਾਇਨ ਵੀ ਕਰ ਚੁੱਕੇ ਹਨ। ਉਨ੍ਹਾਂ ਨੇ ਦੱਸਿਆ ਕਿ ਘੱਟੋ-ਘੱਟ 600 ਲੋਕ ਮਾਨਸੂਨ ਸਬੰਧੀ ਘਟਨਾਵਾਂ ਵਿਚ ਮਾਰੇ ਗਏ ਹਨ। ਹੱਕ ਨੇ ਕਿਹਾ ਕਿ ਮਨੁੱਖੀ ਮਦਦ ਮੁਹੱਈਆ ਕਰਵਾਉਣ ਵਾਲੇ ਸੰਯੁਕਤ ਰਾਸ਼ਟਰ ਦੇ ਮੁਲਾਜ਼ਮਾਂ ਮੁਤਾਬਕ ਭਾਰਤ, ਬੰਗਲਾਦੇਸ਼, ਨੇਪਾਲ ਅਤੇ ਮਿਆਮਾਂ ਵਿਚ ਮੂਸਲਾਧਾਰ ਵਰਖਾ ਦੇ ਚੱਲਦੇ ਆਏ ਹੜ੍ਹ ਕਾਰਨ 2.5 ਕਰੋੜ ਤੋਂ ਜ਼ਿਆਦਾ ਲੋਕ ਪ੍ਰਭਾਵਿਤ ਹੋਏ ਹਨ, ਜਿਨ੍ਹਾਂ ਵਿਚ ਪੰਜ ਲੱਖ ਤੋਂ ਜ਼ਿਆਦਾ ਲੋਕ ਪਲਾਇਨ ਕਰ ਚੁੱਕੇ ਹਨ।

ਭਾਰਤ ਵਿਚ ਚੀਨ ਸਭ ਤੋਂ ਪ੍ਰਭਾਵਿਤ ਸੂਬਿਆਂ ਅਸਮ, ਬਿਹਾਰ ਅਤੇ ਉੱਤਰ ਪ੍ਰਦੇਸ਼ ਵਿਚ ਯੂਨੀਸੇਫ ਸੂਬਾ ਸਰਕਾਰਾਂ ਦੇ ਨਾਲ ਮਿਲ ਕੇ ਯੋਜਨਾ ਅਤੇ ਤਾਲਮੇਲ ਹਮਾਇਤ ਪ੍ਰਦਾਨ ਕਰਨ ਲਈ ਕੰਮ ਕਰ ਰਿਹਾ ਹੈ। ਸੰਯੁਕਤ ਰਾਸ਼ਟਰ ਦੀ ਏਜੰਸੀ ਨੇ ਕਿਹਾ ਕਿ ਨੁਕਸਾਨੀਆਂ ਸੜਕਾਂ, ਪੁਲਾਂ ਅਤੇ ਰੇਲਵੇ ਕਾਰਨ ਕਈ ਇਲਾਕਿਆਂ ਵਿਚ ਪਹੁੰਚ ਹੁਣ ਵੀ ਸੰਭਵ ਨਹੀਂ ਹੈ। ਬੱਚਿਆਂ ਲਈ ਸਭ ਤੋਂ ਵੱਡੀ ਲੋੜ ਸਾਫ ਪਾਣੀ, ਬੀਮਾਰੀਆਂ ਫੈਲਣ ਤੋਂ ਰੋਕਣ ਲਈ ਸਵੱਛਤਾ ਸਬੰਧੀ ਚੀਜਾਂ ਦੀ ਸਪਲਾਈ ਅਤੇ ਵਿਸਥਾਪਨ ਕੇਂਦਰਾਂ ਵਿਚ ਬੱਚਿਆਂ ਦੇ ਖੇਡਣ ਲਈ ਸਾਫ ਸਥਾਨ ਹੈ। ਭਾਰਤ ਵਿਚ ਅਸਮ, ਬਿਹਾਰ, ਉੱਤਰ ਪ੍ਰਦੇਸ਼ ਦੇ ਕੁਝ ਹਿੱਸਿਆਂ ਅਤੇ ਹੋਰ ਪੂਰਬੀ ਉੱਤਰ ਸੂਬਿਆਂ ਵਿਚ ਇਕ ਕਰੋੜ ਤੋਂ ਜ਼ਿਆਦਾ ਲੋਕ ਪ੍ਰਭਾਵਿਤ ਹੈ, ਜਿਸ ਵਿਚ 43 ਲੱਖ ਬੱਚੇ ਹਨ। ਸਥਿਤੀ ਦੇ ਵਿਗੜਣ ਨਾਲ ਇਨ੍ਹਾਂ ਅੰਕੜਿਆਂ ਦੇ ਵੱਧਣ ਦੀ ਅਸ਼ੰਕਾ ਹੈ। ਇਕੱਲੇ ਅਸਮ ਵਿਚ ਹੜ੍ਹ ਕਾਰਨ ਤਕਰੀਬਨ 2000 ਸਕੂਲ ਨੁਕਸਾਨੇ ਗਏ ਹਨ।


Sunny Mehra

Content Editor

Related News