ਉਰੂਗਵੇ ''ਚ ਹੜ੍ਹ ਕਾਰਨ 7,400 ਲੋਕਾਂ ਨੂੰ ਖਾਲੀ ਕਰਨੇ ਪਏ ਘਰ

Thursday, Jun 20, 2019 - 02:23 PM (IST)

ਉਰੂਗਵੇ ''ਚ ਹੜ੍ਹ ਕਾਰਨ 7,400 ਲੋਕਾਂ ਨੂੰ ਖਾਲੀ ਕਰਨੇ ਪਏ ਘਰ

ਉਰੂਗਵੇ— ਦੱਖਣੀ ਅਮਰੀਕੀ ਦੇਸ਼ ਉਰੂਗਵੇ 'ਚ ਭਿਆਨਕ ਹੜ੍ਹ ਆਉਣ ਕਾਰਨ 7,400 ਲੋਕਾਂ ਨੂੰ ਆਪਣੇ ਘਰ ਛੱਡ ਕੇ ਸੁਰੱਖਿਅਤ ਥਾਵਾਂ 'ਤੇ ਜਾਣਾ ਪਿਆ। ਪਿਛਲੇ ਕੁੱਝ ਦਿਨਾਂ ਤੋਂ ਪੈ ਰਹੇ ਮੀਂਹ ਕਾਰਨ ਲੋਕਾਂ ਨੂੰ ਆਪਣੇ ਘਰ ਛੱਡਣ ਲਈ ਮਜ਼ਬੂਰ ਹੋਣਾ ਪਿਆ।
ਦੁਰਾਜ਼ਨੋ 'ਚ ਵਧੇਰੇ ਹਾਲਾਤ ਖਰਾਬ ਹਨ। ਇੱਥੇ 5,299 ਲੋਕਾਂ ਨੂੰ ਘਰ ਖਾਲੀ ਕਰਨੇ ਪਏ। ਰੱਖਿਆ ਮੰਤਰੀ ਜੋਸ ਬਾਇਰਡੀ ਨੇ ਕੈਂਪ 'ਚ ਸ਼ਰਣ ਲੈ ਕੇ ਬੈਠੇ ਲੋਕਾਂ ਨਾਲ ਮੁਲਾਕਾਤ ਕੀਤੀ ਅਤੇ ਮਿਲਟਰੀ ਨੂੰ ਮਦਦ ਕਰਨ ਲਈ ਨਿਰਦੇਸ਼ ਦਿੱਤੇ। ਉਨ੍ਹਾਂ ਕਿਹਾ ਕਿ ਇਸ ਸਮੇਂ ਅਸੀਂ ਵੱਡੀ ਪ੍ਰੇਸ਼ਾਨੀ ਨਾਲ ਜੂਝ ਰਹੇ ਹਾਂ। 

ਮਿਲਟਰੀ ਵਲੋਂ ਪ੍ਰਭਾਵਿਤ ਇਲਾਕਿਆਂ ਦਾ ਜਾਇਜ਼ਾ ਲਿਆ ਜਾ ਰਿਹਾ ਹੈ। ਉਨ੍ਹਾਂ ਨੇ ਦੱਸਿਆ ਕਿ ਬਹੁਤ ਸਾਰੇ ਲੋਕ ਆਪਣੇ ਘਰ ਛੱਡ ਕੇ ਜਾਣ ਲਈ ਤਿਆਰ ਨਹੀਂ ਹਨ ਕਿਉਂਕਿ ਉਨ੍ਹਾਂ ਨੂੰ ਲੱਗਦਾ ਹੈ ਕਿ ਉਨ੍ਹਾਂ ਦੇ ਘਰ ਚੋਰੀ ਹੋ ਸਕਦੀ ਹੈ। ਅਧਿਕਾਰੀਆਂ ਨੇ ਦੱਸਿਆ ਕਿ 11 ਜੂਨ ਤੋਂ 16 ਜੂਨ ਤਕ ਕਈ ਖੇਤਰਾਂ 'ਚ 270 ਮਿਲੀਮੀਟਰ ਮੀਂਹ ਪਿਆ।
ਬੁੱਧਵਾਰ ਸਵੇਰੇ ਵੀ ਹਾਲਾਤ ਬੁਰੇ ਹੀ ਸਨ ਤੇ ਲੋਕਾਂ ਨੂੰ ਸ਼ਾਂਤੀ ਬਣਾਏ ਰੱਖਣ ਲਈ ਕਿਹਾ ਗਿਆ ਹੈ।


Related News