ਉੱਤਰੀ-ਪੱਛਮੀ ਪਾਕਿਸਤਾਨ ''ਚ ਅਚਾਨਕ ਆਏ ਹੜ੍ਹ ਨੇ ਲਈਆਂ 6 ਜਾਨਾਂ
Thursday, Apr 18, 2019 - 10:34 AM (IST)

ਪੇਸ਼ਾਵਰ, (ਏਜੰਸੀ)— ਉੱਤਰੀ-ਪੱਛਮੀ ਪਾਕਿਸਤਾਨ 'ਚ ਪਿਛਲੇ 24 ਘੰਟਿਆਂ ਦੌਰਾਨ ਲਗਾਤਾਰ ਮੀਂਹ ਪਿਆ ਅਤੇ ਅਚਾਨਕ ਆਏ ਹੜ੍ਹ 'ਚ 6 ਲੋਕਾਂ ਦੀ ਮੌਤ ਹੋ ਗਈ ਅਤੇ ਹੋਰ 23 ਲੋਕ ਜ਼ਖਮੀ ਹੋ ਗਏ। ਸੂਬਾ ਪ੍ਰਬੰਧਨ ਵਿਭਾਗ ਦੇ ਬੁਲਾਰੇ ਨੇ ਦੱਸਿਆ ਕਿ ਖੈਬਰ ਪਖਤੂਨਵਾ ਸੂਬੇ ਦੇ ਦਿਖਾਨ, ਕਰਕ, ਚਾਰਸਾਡਾ ਅਤੇ ਸਵਾਤ ਜ਼ਿਲ੍ਹਿਆਂ 'ਚ 4 ਲੋਕਾਂ ਦੀ ਮੌਤ ਹੋ ਗਈ ਅਤੇ 8 ਲੋਕ ਜ਼ਖਮੀ ਹੋ ਗਏ ਅਤੇ 11 ਘਰ ਨੁਕਸਾਨੇ ਗਏ।
ਪੇਸ਼ਾਵਰ 'ਚ ਪਿਛਲੇ 24 ਘੰਟਿਆਂ 'ਚ 28 ਮਿਲੀਮੀਟਰ ਮੀਂਹ ਪਿਆ। ਸੂਬਾ ਪ੍ਰਬੰਧਨ ਵਿਭਾਗ ਵਲੋਂ ਸਾਰੇ ਜ਼ਿਲਾ ਪ੍ਰਸ਼ਾਸਨਾਂ ਨੂੰ ਮੌਸਮ ਬਾਰੇ ਅਲਰਟ ਕਰ ਦਿੱਤਾ ਗਿਆ ਹੈ। ਫਾਟਾ ਐਮਰਜੈਂਸੀ ਪ੍ਰਬੰਧਨ ਵਿਭਾਗ ਦੇ ਬੁਲਾਰੇ ਨੇ ਦੱਸਿਆ ਕਿ ਉੱਤਰੀ ਵਜੀਰੀਸਤਾਨ ਅਤੇ ਬਾਜੋਰ ਜ਼ਿਲੇ 'ਚ ਮੀਂਹ ਕਾਰਨ 8 ਔਰਤਾਂ ਸਮੇਤ 12 ਲੋਕ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਮੈਡੀਕਲ ਸਹਾਇਤਾ ਦਿੱਤੀ ਜਾ ਰਹੀ ਹੈ।