ਨੇਪਾਲ ’ਚ ਆਇਆ ਹੜ੍ਹ, ਜ਼ਮੀਨ ਖਿਸਕਣ ਕਾਰਨ 59 ਲੋਕਾਂ ਦੀ ਮੌਤ

Saturday, Sep 28, 2024 - 06:23 PM (IST)

ਕਾਠਮਾਂਡੂ - ਨੇਪਾਲ ’ਚ ਲਗਾਤਾਰ ਮੀਂਹ ਕਾਰਨ ਆਏ ਹੜ੍ਹਾਂ ਅਤੇ ਜ਼ਮੀਨ ਖਿਸਕਣ ਕਾਰਨ ਘੱਟੋ-ਘੱਟ 59 ਲੋਕਾਂ ਦੀ ਮੌਤ ਹੋ ਗਈ ਹੈ ਅਤੇ 36 ਹੋਰ ਜ਼ਖ਼ਮੀ ਹੋ ਗਏ ਹਨ। ਇਹ ਜਾਣਕਾਰੀ ਅਧਿਕਾਰੀਆਂ ਨੇ ਸ਼ਨੀਵਾਰ ਨੂੰ ਦਿੱਤੀ। ਨੇਪਾਲ ਦੇ ਕੁਝ ਹਿੱਸੇ ਵੀਰਵਾਰ ਤੋਂ ਮੀਂਹ ਨਾਲ ਡੁੱਬ ਗਏ ਹਨ, ਜਿਸ ਨਾਲ ਆਫ਼ਤ ਅਧਿਕਾਰੀਆਂ ਨੇ ਅਚਾਨਕ ਹੜ੍ਹਾਂ ਦੀ ਚੇਤਾਵਨੀ ਦਿੱਤੀ ਹੈ। ਨੇਪਾਲ ਪੁਲਸ ਦੇ ਉਪ ਬੁਲਾਰੇ ਬਿਸ਼ਵੋ ਅਧਿਕਾਰੀ ਨੇ ਦੱਸਿਆ ਕਿ ਹਿਮਾਲੀਅਨ ਦੇਸ਼ ’ਚ ਲਗਾਤਾਰ ਮੀਂਹ ਕਾਰਨ ਮਾਰੇ ਗਏ 59 ਲੋਕਾਂ ’ਚੋਂ 34 ਦੀ ਮੌਤ ਕਾਠਮੰਡੂ ਘਾਟੀ ’ਚ ਹੋਈ ਹੈ। ਹੜ੍ਹ 'ਚ 36 ਲੋਕ ਜ਼ਖਮੀ ਵੀ ਹੋਏ ਹਨ। ਦੱਸ ਦਈਏ ਕਿ ਕਾਠਮੰਡੂ ਘਾਟੀ ਦੇ 16 ਸਣੇ ਦੇਸ਼ ਭਰ ’ਚ ਕੁੱਲ 44 ਲੋਕ ਲਾਪਤਾ ਹਨ ਹਾਲਾਂਕਿ 1,000 ਤੋਂ ਵੱਧ ਲੋਕਾਂ ਨੂੰ ਬਚਾਇਆ ਗਿਆ ਹੈ।

ਪੜ੍ਹੋ ਇਹ ਅਹਿਮ ਖ਼ਬਰ-ਡੁੱਬਣ ਕੰਢੇ ਆਇਆ ਦੁਨੀਆ ਦਾ ਸਭ ਤੋਂ ਛੋਟਾ ਦੇਸ਼

ਅਧਿਕਾਰੀ ਨੇ ਦੱਸਿਆ ਕਿ ਦੇਸ਼ ਭਰ 'ਚ 44 ਥਾਵਾਂ 'ਤੇ ਮੁੱਖ ਮਾਰਗਾਂ ਨੂੰ ਰੋਕ ਦਿੱਤਾ ਗਿਆ ਹੈ। ਇਸ ਦੌਰਾਨ, ਕਾਰਜਵਾਹਕ ਪ੍ਰਧਾਨ ਮੰਤਰੀ ਅਤੇ ਸ਼ਹਿਰੀ ਵਿਕਾਸ ਮੰਤਰੀ ਪ੍ਰਕਾਸ਼ ਮਾਨ ਸਿੰਘ ਨੇ ਗ੍ਰਹਿ ਮੰਤਰੀ, ਗ੍ਰਹਿ ਸਕੱਤਰ ਅਤੇ ਸੁਰੱਖਿਆ ਏਜੰਸੀਆਂ ਦੇ ਮੁਖੀਆਂ ਸਮੇਤ ਵੱਖ-ਵੱਖ ਮੰਤਰੀਆਂ ਦੀ ਹੰਗਾਮੀ ਮੀਟਿੰਗ ਬੁਲਾਈ ਹੈ, ਜਿਸ ’ਚ ਉਨ੍ਹਾਂ ਨੂੰ ਖੋਜ ਅਤੇ ਬਚਾਅ ਕਾਰਜ ਤੇਜ਼ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ। ਹੜ੍ਹ ਕਾਰਨ ਮੁੱਖ ਟਰਾਂਸਮਿਸ਼ਨ ਲਾਈਨ ’ਚ ਅੜਿੱਕਾ  ਪੈਣ ਕਾਰਨ ਕਾਠਮੰਡੂ ’ਚ ਦਿਨ ਭਰ ਬਿਜਲੀ ਬੰਦ ਰਹੀ ਪਰ ਸ਼ਾਮ ਨੂੰ ਬਿਜਲੀ ਬਹਾਲ ਕਰ ਦਿੱਤੀ ਗਈ।  ਪੁਲਸ ਨੇ ਦੱਸਿਆ ਕਿ ਕਾਠਮੰਡੂ 'ਚ 226 ਘਰ ਡੁੱਬ ਗਏ ਹਨ ਅਤੇ ਨੇਪਾਲ ਪੁਲਸ ਨੇ ਪ੍ਰਭਾਵਿਤ ਖੇਤਰਾਂ 'ਚ ਕਰੀਬ 3,000 ਸੁਰੱਖਿਆ ਕਰਮਚਾਰੀਆਂ ਦੀ ਇਕ ਬਚਾਅ ਟੀਮ ਤਾਇਨਾਤ ਕੀਤੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


Sunaina

Content Editor

Related News