ਟੋਰਾਂਟੋ ਏਅਰਪੋਰਟ ਤੋਂ ਪਾਕਿ ਏਅਰਲਾਈਨਜ਼ ਦਾ ਫਲਾਈਟ ਅਟੈਂਡੈਂਟ ਲਾਪਤਾ, 7 ਦਿਨਾਂ ਤੋਂ ਕੋਈ ਖ਼ਬਰ ਨਹੀਂ
Thursday, Oct 20, 2022 - 10:39 AM (IST)
ਇੰਟਰਨੈਸ਼ਨਲ ਡੈਸਕ: ਪਾਕਿਸਤਾਨ ਇੰਟਰਨੈਸ਼ਨਲ ਏਅਰਲਾਈਨਜ਼ (ਪੀ. ਆਈ. ਏ.) ਦੇ ਇਕ ਫਲਾਈਟ ਅਟੈਂਡੈਂਟ ਦੀ ਟੋਰਾਂਟੋ ਏਅਰਪੋਰਟ 'ਤੇ ਇਮੀਗ੍ਰੇਸ਼ਨ ਤੋਂ ਬਾਅਦ ਕੈਨੇਡਾ 'ਚ ਲਾਪਤਾ ਹੋਣ ਦੀ ਸੂਚਨਾ ਮਿਲੀ ਹੈ। ਏਅਰਲਾਈਨ ਦੇ ਪ੍ਰਬੰਧਕਾਂ ਨੇ ਸਟੀਵਰਡ ਏਜਾਜ਼ ਅਲੀ ਸ਼ਾਹ ਦੇ ਲਾਪਤਾ ਹੋਣ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ, ਜੋ ਕਿ 14 ਅਕਤੂਬਰ ਨੂੰ ਪੀਕੇ-781 ਦੀ ਉਡਾਣ ਵਿੱਚ ਇਸਲਾਮਾਬਾਦ ਤੋਂ ਟੋਰਾਂਟੋ ਲਈ ਉਡਾਣ ਭਰਿਆ ਸੀ।
ਪੜ੍ਹੋ ਇਹ ਅਹਿਮ ਖ਼ਬਰ- ਪਾਕਿ 'ਚ ਫਿਰ ਵਲੂੰਧਰੇ ਗਏ ਸਿੱਖ ਭਾਈਚਾਰੇ ਦੇ ਹਿਰਦੈ, ਢਾਹਿਆ ਗਿਆ ਇਹ ਗੁਰਦੁਆਰਾ ਸਾਹਿਬ
ਸ਼ਾਹ ਨੇ PK-782 'ਤੇ ਇਸਲਾਮਾਬਾਦ ਪਰਤਣਾ ਸੀ, ਪਰ ਫਲਾਈਟ ਦੇ ਸਮੇਂ ਉਹ ਚਾਲਕ ਦਲ ਦਾ ਹਿੱਸਾ ਨਹੀਂ ਸੀ। ਜਦੋਂ ਚਾਲਕ ਦਲ ਦੇ ਮੈਂਬਰਾਂ ਤੋਂ ਪੁੱਛਗਿੱਛ ਕੀਤੀ ਗਈ ਤਾਂ ਉਨ੍ਹਾਂ ਬਾਰੇ ਕੋਈ ਨਹੀਂ ਜਾਣਦਾ ਸੀ ਕਿ ਉਹ ਕਿੱਥੇ ਗਏ ਸਨ। ਇਸ ਦੌਰਾਨ ਪੀਆਈਏ ਮੈਨੇਜਮੈਂਟ ਨੇ ਕੈਨੇਡੀਅਨ ਇਮੀਗ੍ਰੇਸ਼ਨ ਅਧਿਕਾਰੀਆਂ ਨੂੰ ‘ਲਾਪਤਾ’ ਅਮਲੇ ਬਾਰੇ ਵੀ ਸੂਚਿਤ ਕਰ ਦਿੱਤਾ ਹੈ।
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।