ਟੈਕਸਾਸ ''ਚ ਅਚਾਨਕ ਹੜ੍ਹ; 50 ਤੋਂ ਵਧੇਰੇ ਲੋਕਾਂ ਦੀ ਮੌਤ, ਬਚਾਅ ਕਾਰਜ ਜਾਰੀ (ਤਸਵੀਰਾਂ)
Sunday, Jul 06, 2025 - 09:03 AM (IST)

ਟੈਕਸਾਸ (ਏਐਨਆਈ): ਅਮਰੀਕੀ ਸੂਬੇ ਵਿਚ ਟੈਕਸਾਸ ਵਿਚ ਹੜ੍ਹ ਨੇੇ ਤਬਾਹੀ ਮਚਾਈ ਹੋਈ ਹੈ। ਤਾਜ਼ਾ ਜਾਣਕਾਰੀ ਮੁਤਾਬਕ ਮੱਧ ਟੈਕਸਾਸ ਦੇ ਕੁਝ ਹਿੱਸਿਆਂ ਵਿੱਚ ਅਚਾਨਕ ਅਚਾਨਕ ਹੜ੍ਹ ਆਉਣ ਕਾਰਨ 50 ਤੋਂ ਵੱਧ ਲੋਕਾਂ ਦੀ ਮੌਤ ਹੋ ਗਈ ਹੈ। ਹੋਮਲੈਂਡ ਸਿਕਿਓਰਿਟੀ ਦੇ ਸਕੱਤਰ ਕ੍ਰਿਸਟੀ ਨੋਮ ਨੇ ਲੋਕਾਂ ਨੂੰ ਬਚਾਉਣ ਲਈ ਤੇਜ਼ੀ ਨਾਲ ਕਾਰਵਾਈ ਕਰਨ ਦਾ ਭਰੋਸਾ ਦਿੱਤਾ। ਟੈਕਸਾਸ ਦੇ ਗਵਰਨਰ ਨੇ ਹੜ੍ਹ ਦੇ ਜਵਾਬ ਵਿੱਚ ਟੈਕਸਾਸ ਵਿੱਚ ਐਤਵਾਰ 6 ਜੁਲਾਈ ਨੂੰ ਪ੍ਰਾਰਥਨਾ ਦਿਵਸ ਵਜੋਂ ਘੋਸ਼ਿਤ ਕਰਨ ਵਾਲੇ ਇੱਕ ਐਲਾਨ 'ਤੇ ਦਸਤਖ਼ਤ ਕੀਤੇ।
ਪੜ੍ਹੋ ਇਹ ਅਹਿਮ ਖ਼ਬਰ-ਆਸਟ੍ਰੇਲੀਆ ਨੇ ਵਿਦਿਆਰਥੀਆਂ ਨੂੰ ਦਿੱਤਾ ਵੱਡਾ ਝਟਕਾ, ਕੀਤਾ ਇਹ ਐਲਾਨ
ਸੀ.ਐਨ.ਐਨ ਅਨੁਸਾਰ ਕੇਰ ਕਾਉਂਟੀ ਵਿੱਚ ਕੈਂਪ ਮਿਸਟਿਕ ਤੋਂ 20 ਤੋਂ ਵੱਧ ਕੁੜੀਆਂ ਲਾਪਤਾ ਹਨ, ਜੋ ਇੱਕ ਨਿੱਜੀ ਈਸਾਈ ਸਮਰ ਕੈਂਪ ਹੈ। ਅਧਿਕਾਰੀਆਂ ਨੇ ਕਿਹਾ ਕਿ ਕੇਰ ਕਾਉਂਟੀ ਵਿੱਚ ਹੁਣ ਤੱਕ ਸੈਂਕੜੇ ਲੋਕਾਂ ਨੂੰ ਬਚਾਇਆ ਜਾਂ ਬਾਹਰ ਕੱਢਿਆ ਗਿਆ ਹੈ, ਜਿਨ੍ਹਾਂ ਵਿੱਚੋਂ ਬਹੁਤਿਆਂ ਨੂੰ ਹੈਲੀਕਾਪਟਰ ਰਾਹੀਂ ਕੱਢਿਆ ਗਿਆ ਹੈ। ਕੁਝ ਖੇਤਰਾਂ ਵਿੱਚ ਸ਼ੁੱਕਰਵਾਰ ਰਾਤ ਨੂੰ ਕੁਝ ਘੰਟਿਆਂ ਵਿੱਚ ਇੱਕ ਮਹੀਨੇ ਦੀ ਬਾਰਿਸ਼ ਹੋਈ। ਯੂ.ਐਸ ਕੋਸਟ ਗਾਰਡ ਨੇ 223 ਲੋਕਾਂ ਦੀ ਜਾਨ ਬਚਾਈ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਆਪਣੀ ਰਾਏ।