ਅਜਬ-ਗਜ਼ਬ : ਵਾਟਰਫਾਲ ਤੋਂ ਪਾਣੀ ਦੀ ਬਜਾਏ ਡਿੱਗਦੀਆਂ ਹਨ ‘ਅੱਗ ਦੀਆਂ ਲਪਟਾਂ’

Friday, Feb 17, 2023 - 11:48 PM (IST)

ਵਾਸ਼ਿੰਗਟਨ (ਇੰਟ.) : ਤੁਸੀਂ ਕਈ ਵਾਟਰਫਾਲ ਦੇਖੇ ਹੋਣਗੇ ਪਰ ਕਦੇ ਵਾਟਰਫਾਲ ਤੋਂ ਪਾਣੀ ਦੀ ਥਾਂ ਅੱਗ ਡਿੱਗਦੀ ਦੇਖੀ ਹੈ, ਸ਼ਾਇਦ ਨਹੀਂ ਪਰ ਅਮਰੀਕਾ ਦੇ ਯੋਸੇਮਾਈਟ ਨੈਸ਼ਨਲ ਪਾਰਕ ਵਿੱਚ ਇਹ ਦੁਰਲੱਭ ਨਜ਼ਾਰਾ ਤੁਹਾਨੂੰ ਦਿਸ ਜਾਏਗਾ। ਇਸ ਨੂੰ ਮਹਿਸੂਸ ਕਰਨ ਅਤੇ ਆਪਣੇ ਕੈਮਰੇ 'ਚ ਕੈਦ ਕਰਨ ਲਈ ਸੈਲਾਨੀ ਇਥੇ ਪਹੁੰਚ ਰਹੇ ਹਨ। ਤੁਸੀਂ ਸੋਚ ਰਹੇ ਹੋਵੋਗੇ ਕਿ ਵਾਟਰਫਾਲ ਤੋਂ ਅੱਗ ਕਿਵੇਂ ਡਿੱਗ ਸਕਦੀ ਹੈ ਪਰ ਸੱਚ ਵਿੱਚ ਜਦੋਂ ਇਹ ਦੁਰਲੱਭ ਕੁਦਰਤੀ ਨਜ਼ਾਰਾ ਹੁੰਦਾ ਹੈ ਤਾਂ ਇਹ ਵਾਟਰਫਾਲ 'ਫਾਇਰਫਾਲ' (Firefall) ਹੀ ਬਣ ਜਾਂਦਾ ਹੈ।

ਇਹ ਵੀ ਪੜ੍ਹੋ : ਨਸ਼ਟ ਕੀਤੀਆਂ 3 ਸ਼ੱਕੀ ਵਸਤੂਆਂ ਦੇ ਚੀਨੀ ਜਾਸੂਸੀ ਗੁਬਾਰਾ ਪ੍ਰੋਗਰਾਮ ਨਾਲ ਸਬੰਧ ਦਾ ਕੋਈ ਸੰਕੇਤ ਨਹੀਂ : ਬਾਈਡੇਨ

ਰਿਪੋਰਟ ਮੁਤਾਬਕ ਕੈਲੀਫੋਰਨੀਆ ਦੇ ਯੋਸੇਮਾਈਟ ਨੈਸ਼ਨਲ ਪਾਰਕ 'ਚ ਇਕ ਛੋਟਾ ਜਿਹਾ ਝਰਨਾ ਹੈ, ਜਿਸ ਦਾ ਨਾਂ ਹਾਰਸਟੇਲ ਫਾਲ (Horsetail Fall) ਹੈ। ਫਰਵਰੀ ਦੇ ਵਿਚਕਾਰ ਤੋਂ ਅਖੀਰ ਤੱਕ ਜਦੋਂ ਸੂਰਜ ਇਕ ਖਾਸ ਐਂਗਲ ’ਤੇ ਹੁੰਦਾ ਹੈ ਤਾਂ ਉਸ ਦੀ ਰੌਸ਼ਨੀ ਇਸ ਦੇ ਪਾਣੀ ’ਤੇ ਬੈਕਲਾਈਟ ਵਾਂਗ ਕੰਮ ਕਰਦੀ ਹੈ। ਇਸ ਨਾਲ ਪਾਣੀ ਥੋੜ੍ਹੇ ਸਮੇਂ ਲਈ ਚਮਕੀਲੇ ਸੰਤਰੀ ਰੰਗ ਦਾ ਹੋ ਜਾਂਦਾ ਹੈ ਅਤੇ ਦੇਖਣ ਵਿੱਚ ਅਜਿਹਾ ਲੱਗਦਾ ਹੈ ਕਿ ਚੱਟਾਨ ਤੋਂ ਪਾਣੀ ਦੀ ਥਾਂ ਅੱਗ ਦੀਆਂ ਲਪਟਾਂ ਆ ਰਹੀਆਂ ਹੋਣ।

ਇਹ ਵੀ ਪੜ੍ਹੋ : ਪਾਕਿਸਤਾਨ: ਕਰਾਚੀ ਸ਼ਹਿਰ 'ਚ ਪੁਲਸ ਮੁਖੀ ਦੇ ਦਫ਼ਤਰ 'ਤੇ ਅੱਤਵਾਦੀ ਹਮਲਾ

ਇਹ ਨਜ਼ਾਰਾ ਸਾਲ ਵਿੱਚ ਇਕ ਵਾਰ ਦਿਖਾਈ ਦਿੰਦਾ ਹੈ ਅਤੇ ਉਹ ਵੀ ਸਿਰਫ ਕੁਝ ਮਿੰਟਾਂ ਲਈ। ...ਜਦੋਂ ਇਹ ਨਜ਼ਾਰਾ ਦਿਸਿਆ ਤਾਂ ਇਸ ਨੂੰ ਦੇਖਣ ਲਈ ਹਜ਼ਾਰਾਂ ਦੀ ਗਿਣਤੀ ਵਿੱਚ ਲੋਕ ਪਹੁੰਚ ਗਏ ਸਨ। ਕੈਲੀਫੋਰਨੀਆ 'ਚ ਇਹ ਇੰਨਾ ਮਸ਼ਹੂਰ ਹੋ ਗਿਆ ਹੈ ਕਿ ਪਾਰਕ ਦੇ ਅਧਿਕਾਰੀਆਂ ਨੂੰ ਲੋਕਾਂ ਨੂੰ ਸੰਭਾਲਣ ਵਿੱਚ ਮੁਸ਼ਕਿਲ ਦਾ ਸਾਹਮਣਾ ਕਰਨਾ ਪਿਆ। ਦਰਸ਼ਕਾਂ ਨੂੰ ਇਹ ਅਨੋਖਾ ਲੱਗਦਾ ਹੈ। ਦੁਨੀਆਭਰ ਤੋਂ ਪੇਸ਼ੇਵਰ ਅਤੇ ਸ਼ੌਕੀਨ ਫੋਟੋਗ੍ਰਾਫਰ ਇਸ ਨੂੰ ਆਪਣੇ ਕੈਮਰੇ 'ਚ ਕੈਦ ਕਰਨ ਲਈ ਪਹੁੰਚ ਰਹੇ ਹਨ।

ਇਹ ਵੀ ਪੜ੍ਹੋ : ਅਜਬ-ਗਜ਼ਬ: ਆਇਰਲੈਂਡ, ਦੁਨੀਆ ਦਾ ਇਕੋ-ਇਕ ਅਜਿਹਾ ਦੇਸ਼ ਜਿੱਥੇ ਸੱਪ ਨਹੀਂ ਹੁੰਦੇ

ਯੋਸਮਾਈਟ ਨੈਸ਼ਨਲ ਪਾਰਕ ਦੇ ਜਨਤਕ ਮਾਮਲਿਆਂ ਦੇ ਅਧਿਕਾਰੀ ਸਕਾਟ ਗੇਡੀਮੈਨ ਨੇ ਦੱਸਿਆ ਕਿ ਜਦੋਂ ਸੂਰਜ ਠੀਕ 90 ਡਿਗਰੀ ’ਤੇ ਹੁੰਦਾ ਹੈ ਤਾਂ ਇਹ ਅਦਭੁੱਤ ਨਜ਼ਾਰਾ ਦਿਸਦਾ ਹੈ। ਇਹ ਜਾਦੂਈ ਪਲ ਹੁੰਦੇ ਹਨ। ਘਟਨਾ ਕੁਝ ਹੀ ਮਿੰਟਾਂ ਤੱਕ ਚੱਲਦੀ ਹੈ ਅਤੇ ਕਈ ਸਾਲਾਂ ਬਾਅਦ ਵੀਰਵਾਰ ਨੂੰ ਇਹ ਨਜ਼ਾਰਾ ਦਿਸਿਆ। ਦੱਸ ਦੇਈਏ ਕਿ ਇਸ ਵਾਟਰਫਾਲ ਵਿੱਚ ਪਾਣੀ 2130 ਫੁੱਟ ਤੋਂ ਹੇਠਾਂ ਡਿੱਗਦਾ ਹੈ। ਸਿਰਫ ਸਰਦੀਆਂ ਦੇ ਸਮੇਂ ਵਿੱਚ ਇਹ ਵਗਦਾ ਹੈ, ਬਾਕੀ ਦਿਨਾਂ 'ਚ ਇਹ ਸੁੱਕਾ ਰਹਿੰਦਾ ਹੈ।

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।


Mukesh

Content Editor

Related News