ਪਾਕਿਸਤਾਨ 'ਚ ਮਾਰੇ ਗਏ ਪਾਬੰਦੀਸ਼ੁਦਾ ਵੱਖਵਾਦੀ ਸਮੂਹ ਦੇ 5 ਅੱਤਵਾਦੀ

Tuesday, Aug 10, 2021 - 05:56 PM (IST)

ਪਾਕਿਸਤਾਨ 'ਚ ਮਾਰੇ ਗਏ ਪਾਬੰਦੀਸ਼ੁਦਾ ਵੱਖਵਾਦੀ ਸਮੂਹ ਦੇ 5 ਅੱਤਵਾਦੀ

ਕਰਾਚੀ (ਭਾਸ਼ਾ): ਪਾਕਿਸਤਾਨ ਦੇ ਸੁਰੱਖਿਆ ਬਲਾਂ ਨੇ ਪਾਬੰਦੀਸ਼ੁਦਾ ਬਲੋਚਿਸਤਾਨ ਲਿਬਰੇਸ਼ਨ ਆਰਮੀ (BLA) ਨਾਲ ਸਬੰਧਤ 5 ਅੱਤਵਾਦੀਆਂ ਨੂੰ ਮਾਰ ਦਿੱਤਾ ਹੈ। ਇਹ ਅੱਤਵਾਦੀ ਦੇਸ਼ ਦੇ ਅਸ਼ਾਂਤ ਸੂਬੇ ਬਲੋਚਿਸਤਾਨ ਵਿਚ ਇਕ ਹਮਲੇ ਦੀ ਸਾਜਿਸ਼ ਬਣਾ ਰਹੇ ਸਨ। ਅੱਤਵਾਦ ਰੋਕੂ ਵਿਭਾਗ (CTD) ਦੇ ਇਕ ਬੁਲਾਰੇ ਨੇ ਦੱਸਿਆ ਕਿ ਕਵੇਟਾ ਦੇ ਨਿਊ ਕਹਿਨ ਮਾਰੀ ਕੈਂਪ ਵਿਚ ਖੁਫੀਆ ਮੁਹਿੰਮ ਵਿਚ ਵੱਖਵਾਦੀ ਸਮੂਹ ਦੇ ਇਹ ਅੱਤਵਾਦੀ ਮਾਰੇ ਗਏ। 

ਬੁਲਾਰੇ ਨੇ ਦੱਸਿਆ ਕਿ ਇਹਨਾਂ ਅੱਤਵਾਦੀਆਂ ਦਾ ਸੰਬੰਧ ਬਲੋਚਿਸਤਾਨ ਲਿਬਰੇਸ਼ਨ ਆਰਮੀ ਨਾਲ ਹੈ। ਉਹਨਾਂ ਨੇ ਦੱਸਿਆ,''ਸਾਨੂੰ ਖੁਫੀਆ ਜਾਣਕਾਰੀ ਮਿਲੀ ਸੀ ਕਿ ਬੀ.ਐੱਲ.ਏ. ਦੇ ਅੱਤਵਾਦੀ ਕਵੇਟਾ ਵਿਚ ਇਕ ਸੰਵੇਦਨਸ਼ੀਲ ਅਦਾਰੇ 'ਤੇ ਹਮਲਾ ਕਰਨ ਦੀ ਸਾਜਿਸ਼ ਬਣਾ ਰਹੇ ਹਨ। ਇਹਨਾਂ ਨੂੰ ਨਿਊ ਕਹਿਨ ਮਾਰੀ ਕੈਂਪ ਵਿਚ ਰੋਕਿਆ ਗਿਆ ਅਤੇ ਆਤਮ ਸਮਰਪਣ ਕਰਨ ਲਈ ਕਿਹਾ ਗਿਆ ਪਰ ਇਸ ਮਗਰੋਂ ਉਹਨਾਂ ਨੇ ਸੁਰੱਖਿਆ ਬਲਾਂ 'ਤੇ ਗੋਲੀਬਾਰੀ ਸ਼ੁਰੂ ਕਰ ਦਿੱਤੀ ਅਤੇ ਇਸ ਦੀ ਜਵਾਬੀ ਕਾਰਵਾਈ ਵਿਚ ਪੰਜ ਅੱਤਵਾਦੀ ਮਾਰੇ ਗਏ। ਭਾਵੇਂਕਿ ਦੋ-ਤਿੰਨ ਫਰਾਰ ਹੋਣ ਵਿਚ ਸਫਲ ਰਹੇ।'' 

ਪੜ੍ਹੋ ਇਹ ਅਹਿਮ ਖਬਰ -ਪਾਕਿਸਤਾਨ 'ਚ ਕੌਮੀ ਝੰਡਾ ਵੇਚਣ ਵਾਲੀ ਦੁਕਾਨ 'ਤੇ ਹਮਲਾ, ਇਕ ਦੀ ਮੌਤ

ਉਹਨਾਂ ਨੇ ਦੱਸਿਆ ਕਿ ਮਾਰੇ ਗਏ ਅੱਤਵਾਦੀਆਂ ਵਿਚੋਂ ਦੋ ਦੀ ਪਛਾਣ ਮੁਹੰਮਦ ਅਤੇ ਜਮੀਲ ਅਹਿਮਦ ਦੇ ਤੌਰ 'ਤੇ ਹੋਈ ਹੈ ਅਤੇ ਤਿੰਨ ਹੋਰ ਦੀ ਪਛਾਣ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਘਟਨਾਸਥਲ ਤੋਂ ਹਥਿਆਰ ਅਤੇ ਦੋ ਮੋਟਰਸਾਈਕਲ ਜ਼ਬਤ ਕੀਤੇ ਗਏ। ਸੋਮਵਾਰ ਸ਼ਾਮ ਨੂੰ ਅੱਤਵਾਦੀਆਂ ਨੇ ਸ਼ਹਿਰ ਵਿਚ ਇਕ ਦੁਕਾਨ 'ਤੇ ਗ੍ਰੇਨੇਡ ਸੁੱਟਿਆ ਸੀ, ਜਿਸ ਵਿਚ ਇਕ ਨਾਗਰਿਕ ਦੀ ਮੌਤ ਹੋ ਗਈ ਅਤੇ ਪੰਜ ਹੋਰ ਜ਼ਖਮੀ ਹੋ ਗਏ। 

ਪੜ੍ਹੋ ਇਹ ਅਹਿਮ ਖਬਰ - ਅਮਰੀਕੀ ਬਲਾਂ ਨੇ ਅਫਗਾਨਿਸਤਾਨ 'ਚ 11 ਤਾਲਿਬਾਨੀ ਅੱਤਵਾਦੀ ਕੀਤੇ ਢੇਰ


author

Vandana

Content Editor

Related News