ਪਾਕਿਸਤਾਨ ''ਚ ਪੰਜ ਆਈ.ਐੱਸ. ਅੱਤਵਾਦੀ ਗ੍ਰਿਫਤਾਰ

Monday, Apr 15, 2019 - 06:45 PM (IST)

ਪਾਕਿਸਤਾਨ ''ਚ ਪੰਜ ਆਈ.ਐੱਸ. ਅੱਤਵਾਦੀ ਗ੍ਰਿਫਤਾਰ

ਕਰਾਚੀ— ਪਾਕਿਸਤਾਨ ਦੇ ਕਰਾਚੀ 'ਚ ਤਲਾਸ਼ ਮੁਹਿੰਮ ਦੌਰਾਨ ਸੋਮਵਾਰ ਨੂੰ ਅੱਤਵਾਦੀ ਸੰਗਠਨ ਇਸਲਾਮਿਕ ਸਟੇਟ ਨਾਲ ਜੁੜੇ ਪੰਜ ਅੱਤਵਾਦੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਪੁਲਸ ਮੁਤਾਬਕ ਸ਼ਹਿਰ ਦੇ ਗੁਲਸ਼ਨ-ਏ-ਮਯਮਾਰ ਇਲਾਕੇ 'ਚ ਅੱਤਵਾਦੀਆਂ ਦੇ ਲੁਕੇ ਹੋਣ ਦੀ ਖੂਫੀਆ ਜਾਣਕਾਰੀ ਮਿਲਣ ਤੋਂ ਬਾਅਦ ਇਸਲਾਮਿਕ ਸਟੇਟ  ਅੱਤਵਾਦੀਆਂ ਦੇ ਟਿਕਾਣੇ 'ਤੇ ਛਾਪੇਮਾਰੀ ਕੀਤੀ ਗਈ ਸੀ।

ਗ੍ਰਿਫਤਾਰ ਪੰਜ ਅੱਤਵਾਦੀਆਂ ਦੇ ਕੋਲੋਂ ਹਥਿਆਰ ਤੇ ਗੋਲਾ-ਬਾਰੂਦ ਵੀ ਬਰਾਮਦ ਕੀਤਾ ਗਿਆ ਹੈ। ਉਨ੍ਹਾਂ 'ਤੇ ਸੋਸ਼ਲ ਮੀਡੀਆ ਪਲੇਟਫਾਰਮ ਦੀ ਵਰਤੋਂ ਕਰਕੇ ਪਾਕਿਸਤਾਨੀ ਨੌਜਵਾਨਾਂ ਨੂੰ ਕੱਟੜਤਾ ਤੇ ਭੜਕਾਉਣ ਦੇ ਦੋਸ਼ ਲਾਏ ਗਏ ਹਨ। ਇਸ ਮਾਮਲੇ ਦੀ ਜਾਂਚ ਤੇ ਗ੍ਰਿਫਤਾਰ ਅੱਤਵਾਦੀਆਂ ਤੋਂ ਪੁੱਛਗਿੱਛ ਲਈ ਉਨ੍ਹਾਂ ਨੂੰ ਅਣਪਛਾਤੇ ਟਿਕਾਣੇ 'ਤੇ ਲਿਜਾਇਆ ਗਿਆ ਹੈ। ਇਹ ਛਾਪੇਮਾਰੀ ਬਲੋਚਿਸਤਾਨ ਸੂਬੇ 'ਚ ਇਸਲਾਮਿਕ ਸਟੇਟ ਵਲੋਂ ਕੀਤੇ ਗਏ ਫਿਦਾਇਨ ਹਮਲੇ ਤੋਂ ਦੋ ਦਿਨ ਬਾਅਦ ਕੀਤੀ ਗਈ।


author

Baljit Singh

Content Editor

Related News