ਅਫਗਾਨਿਸਤਾਨ ’ਚ 5 ਤਾਲਿਬਾਨੀ ਅੱਤਵਾਦੀ ਢੇਰ, ਕਮਾਂਡਰ ਜ਼ਖ਼ਮੀ
Monday, Jul 26, 2021 - 11:13 AM (IST)
ਮੈਮਨਾ (ਵਾਰਤਾ) : ਅਫਗਾਨਿਸਤਾਨ ਦੇ ਉੱਤਰੀ ਫਰਆਬ ਸੂਬੇ ਵਿਚ ਐਤਵਾਰ ਨੂੰ ਇਕ ਬਾਰੂਦੀ ਸੁਰੰਗ ਵਿਚ ਧਮਾਕੇ ਨਾਲ ਤਾਲਿਬਾਨ ਦੇ 5 ਅੱਤਵਾਦੀ ਮਾਰੇ ਗਏ ਅਤੇ ਇਕ ਪ੍ਰਮੁੱਖ ਕਮਾਂਡਰ ਮੁਫਤੀ ਇਸਮਾਇਲ ਜ਼ਖ਼ਮੀ ਹੋ ਗਿਆ। ਪੁਲਸ ਨੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ।
ਫਰਆਬ ਪੁਲਸ ਨੇ ਆਪਣੇ ਬਿਆਨ ਵਿਚ ਕਿਹਾ, ‘ਤਾਲਿਬਾਨ ਦੇ ਪ੍ਰਮੁੱਖ ਕਮਾਂਡਰ ਮੁਫਤੀ ਇਸਮਾਇਲ ਐਤਵਾਰ ਦੁਪਹਿਰ ਸ਼ਿਰੀਨ ਤਗਾਬ ਜ਼ਿਲ੍ਹੇ ਵਿਚ ਤਾਬਿਲਾਨ ਕਮਾਂਡਰਾਂ ਨਾਲ ਬੈਠਕ ਵਿਚ ਹਿੱਸਾ ਲੈਣ ਦੇ ਬਾਅਦ ਵਾਪਸ ਪਰਤ ਰਿਹਾ ਸੀ, ਉਦੋਂ ਉਸ ਦੀ ਕਾਰ ਨੂੰ ਬਾਰੂਦੀ ਸੁਰੰਗ ਧਮਾਕੇ ਨਾਲ ਨਿਸ਼ਾਨਾ ਬਣਾਇਆ ਗਿਆ, ਜਿਸ ਵਿਚ 5 ਅੱਤਵਾਦੀ ਮਾਰੇ ਗਏ ਅਤੇ ਕਮਾਂਡਰ ਗੰਭੀਰ ਰੂਪ ਨਾਲ ਜ਼ਖ਼ਮੀ ਹੋ ਗਿਆ।’
ਤਾਲਿਬਾਨ ਅੱਤਵਾਦੀਆਂ ਨੇ ਫਰਆਬ ਸੂਬੇ ਦੇ ਸਾਰੇ ਜ਼ਿਲ੍ਹਿਆਂ ’ਤੇ ਕਬਜ਼ਾ ਕਰ ਲਿਆ ਹੈ ਅਤੇ ਕਾਬੁਲ ਤੋਂ 425 ਕਿਲੋਮੀਟਰ ਦੂਰ ਉੱਤਰ-ਪੱਛਮ ਵਿਚ ਸਥਿਤ ਸੂਬਾਈ ਰਾਜਧਾਨੀ ਮੈਮਨਾ ਨੂੰ ਵੀ ਕਬਜ਼ੇ ਵਿਚ ਲੈਣ ਲਈ ਦਬਾਅ ਬਣਾ ਰਹੇ ਹਨ। ਅੱਤਵਾਦੀ ਸਮੂਹ ਨੇ ਇਸ ਘਟਨਾ ’ਤੇ ਅਜੇ ਤੱਕ ਕੋਈ ਟਿੱਪਣੀ ਨਹੀਂ ਕੀਤੀ ਹੈ।