ਸਿਡਨੀ ’ਚ ਅੱਲ੍ਹੜ ਮੁੰਡਿਆਂ ਨੇ 16 ਸਾਲਾ ਮੁੰਡੇ ’ਤੇ ਕੀਤਾ ਜਾਨਲੇਵਾ ਹਮਲਾ, ਮੌਤ

08/07/2021 2:55:52 PM

ਸਿਡਨੀ : ਸਿਡਨੀ ਵਿਚ ਮੁੰਡਿਆਂ ਦੇ ਸਮੂਹ ਵੱਲੋਂ ਹਮਲਾ ਕਰਨ ਤੋਂ ਬਾਅਦ ਜ਼ਖ਼ਮੀ ਹੋਏ ਇਕ 16 ਸਾਲਾ ਮੁੰਡੇ ਦੀ ਮੌਤ ਹੋ ਗਈ ਹੈ, ਜਿਸ ਦੇ ਬਾਅਦ 5 ਨਾਬਾਲਗਾਂ ’ਤੇ ਕਤਲ ਦਾ ਦੋਸ਼ ਲਗਾਇਆ ਗਿਆ ਹੈ, ਜਿਨ੍ਹਾਂ ਵਿਚ ਇਕ ਕੁੜੀ ਵੀ ਸ਼ਾਮਲ ਹੈ। ਬੁੱਧਵਾਰ ਨੂੰ 16 ਸਾਲਾ ਮੁੰਡਾ ਆਪਣੇ ਘਰ ਵਿਚ ਜ਼ਖ਼ਮੀ ਹਾਲਤ ਪਾਇਆ ਗਿਆ ਸੀ ਅਤੇ ਅੱਜ ਉਸ ਦੀ ਹਸਪਤਾਲ ਵਿਚ ਜ਼ੇਰੇ ਇਲਾਜ਼ ਮੌਤ ਹੋ ਗਈ ਹੈ।  

ਜਦੋਂ ਪੁਲਸ ਨੇ ਜਾਂਚ ਸ਼ੁਰੂ ਕੀਤੀ ਤਾਂ ਇਸ ਮਾਮਲੇ ਵਿਚ ਪੁਲਸ ਵੱਲੋਂ ਇਕ 15 ਸਾਲਾ ਕੁੜੀ, 13 ਅਤੇ 15 ਸਾਲ ਦੇ ਦੋ ਮੁੰਡਿਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ। ਇਸ ਤੋਂ ਇਲਾਵਾ 13 ਅਤੇ 14 ਸਾਲ ਦੀ ਉਮਰ ਦੇ 2 ਹੋਰ ਮੁੰਡਿਆਂ ਨੂੰ ਵੀਰਵਾਰ ਨੂੰ ਏਰਮਿਗਟਨ ਤੋਂ ਗ੍ਰਿਫ਼ਤਾਰ ਕੀਤਾ ਗਿਆ। ਇਨ੍ਹਾਂ ਨੂੰ ਗ੍ਰਾਨਵਿਲੇ ਪੁਲਸ ਸਟੇਸ਼ਨ ਲਿਜਾਇਆ ਗਿਆ ਅਤੇ ਦੋਵਾਂ ’ਤੇ ਗੰਭੀਰ ਸਰੀਰਕ ਨੁਕਸਾਨ ਪਹੁੰਚਾਉਣ ਦਾ ਦੋਸ਼ ਲਗਾਇਆ ਗਿਆ ਹੈ। ਹੁਣ ਪੰਜਾਂ ’ਤੇ ਕਤਲ ਦਾ ਦੋਸ਼ ਲਗਾਇਆ ਗਿਆ ਹੈ। 

ਪੁਲਸ ਵੱਲੋਂ ਅੱਜ ਇਨ੍ਹਾਂ ਨੂੰ ਅਦਾਲਤ ਵਿਚ ਪੇਸ਼ ਕੀਤਾ ਗਿਆ, ਜਿੱਥੇ ਅਦਾਲਤ ਨੇ ਦੋਸ਼ੀਆਂ ਨੂੰ ਜ਼ਮਾਨਤ ਦੇਣ ਤੋਂ ਇਨਕਾਰ ਕਰ ਦਿੱਤਾ। ਹੁਣ ਇਨ੍ਹਾਂ ਨੂੰ ਮੁੜ 13 ਅਗਸਤ ਨੂੰ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ। ਪੁਲਸ ਵੱਲੋਂ ਮਾਮਲੇ ਦੀ ਜਾਂਚ ਜਾਰੀ ਹੈ।
 


cherry

Content Editor

Related News