ਅਮਰੀਕਾ ''ਚ 60 ਕਰੋੜ ਡਾਲਰ ਦੇ ਗੈਰ-ਕਾਨੂੰਨੀ ਲੈਣ-ਦੇਣ ਦੇ ਦੋਸ਼ ''ਚ 4 ਭਾਰਤੀਆਂ ਸਣੇ 5 ਗ੍ਰਿਫ਼ਤਾਰ

Friday, Sep 08, 2023 - 12:37 PM (IST)

ਅਮਰੀਕਾ ''ਚ 60 ਕਰੋੜ ਡਾਲਰ ਦੇ ਗੈਰ-ਕਾਨੂੰਨੀ ਲੈਣ-ਦੇਣ ਦੇ ਦੋਸ਼ ''ਚ 4 ਭਾਰਤੀਆਂ ਸਣੇ 5 ਗ੍ਰਿਫ਼ਤਾਰ

ਵਾਸ਼ਿੰਗਟਨ (ਭਾਸ਼ਾ)- ਅਮਰੀਕਾ ਵਿਚ 60 ਕਰੋੜ ਡਾਲਰ ਦੇ ਗੈਰ-ਕਾਨੂੰਨੀ ਲੈਣ-ਦੇਣ ਦੇ ਦੋਸ਼ ਵਿਚ 4 ਭਾਰਤੀ-ਅਮਰੀਕੀ ਨਾਗਰਿਕਾਂ ਸਮੇਤ 5 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਅਮਰੀਕੀ ਅਟਾਰਨੀ ਫਿਲਿਪ ਆਰ. ਸੇਲਿੰਗਰ ਨੇ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਗਏ ਭਾਰਤੀ-ਅਮਰੀਕੀਆਂ ਵਿੱਚ ਰਾਜ ਵੈਦਿਆ (26), ਰਾਕੇਸ਼ ਵੈਦਿਆ (51), ਸ਼੍ਰੇਯ ਵੈਦਿਆ (23) ਅਤੇ ਨੀਲ ਪਟੇਲ (26) ਸ਼ਾਮਲ ਹਨ ਅਤੇ ਇਹ ਸਾਰੇ ਨਿਊਜਰਸੀ ਦੇ ਐਡੀਸਨ ਦੇ ਵਸਨੀਕ ਹਨ। ਉਨ੍ਹਾਂ ਦੱਸਿਆ ਕਿ ਇਸ ਮਾਮਲੇ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਪੰਜਵਾਂ ਵਿਅਕਤੀ ਯੂਸਫ਼ ਜੈਂਫਰ (57) ਹੈ, ਜੋ ਨਿਊਯਾਰਕ ਦੇ ਗ੍ਰੇਟ ਨੇਕ ਇਲਾਕੇ ਦਾ ਰਹਿਣ ਵਾਲਾ ਹੈ। ਇਨ੍ਹਾਂ ਸਾਰਿਆਂ ਨੂੰ ਵੀਰਵਾਰ ਨੂੰ ਗ੍ਰਿਫਤਾਰ ਕੀਤਾ ਗਿਆ ਸੀ।

ਇਹ ਵੀ ਪੜ੍ਹੋ: ਹਾਂਗਕਾਂਗ 'ਚ ਮੋਹਲੇਧਾਰ ਮੀਂਹ ਕਾਰਨ ਸੜਕਾਂ, ਸਬਵੇਅ ਸਟੇਸ਼ਨ 'ਤੇ ਭਰਿਆ ਪਾਣੀ, ਸਕੂਲ ਕੀਤੇ ਗਏ ਬੰਦ

ਅਦਾਲਤੀ ਦਸਤਾਵੇਜ਼ਾਂ ਦੇ ਅਨੁਸਾਰ, ਰਾਜ, ਰਾਕੇਸ਼, ਸ਼੍ਰੇਯ ਵੈਦਿਆ ਅਤੇ ਨੀਲ ਪਟੇਲ ਨਿਊਯਾਰਕ ਸਿਟੀ ਦੇ ਡਾਇਮੰਡ ਜ਼ਿਲ੍ਹੇ ਵਿੱਚ ਸਾਲ 2019 ਤੋਂ ਕਥਿਤ ਤੌਰ 'ਤੇ ਹੀਰੇ, ਸੋਨੇ ਅਤੇ ਗਹਿਣਿਆਂ ਨਾਲ ਸਬੰਧਤ ਕਈ ਕੰਪਨੀਆਂ ਚਲਾ ਰਹੇ ਸਨ। ਸੰਘੀ ਵਕੀਲਾਂ ਨੇ ਦੱਸਿਆ ਕਿ ਜ਼ੈਂਫਰ ਨਿਊਯਾਰਕ ਦੇ ਰੋਡੀਓ ਸਮੇਤ ਡਾਇਮੰਡ ਜ਼ਿਲ੍ਹੇ ਵਿੱਚ ਕਈ ਕੰਪਨੀਆਂ ਚਲਾ ਰਿਹਾ ਸੀ। ਸਰਕਾਰੀ ਵਕੀਲ ਅਨੁਸਾਰ ਇਨ੍ਹਾਂ (ਦੋਸ਼ੀਆਂ) ਨੇ ਇਨ੍ਹਾਂ ਅਤੇ ਹੋਰ ਕੰਪਨੀਆਂ ਦੀ ਆੜ ਵਿੱਚ ਗਾਹਕਾਂ ਨਾਲ ਕਰੋੜਾਂ ਡਾਲਰ ਦਾ ਗੈਰ-ਕਾਨੂੰਨੀ ਵਿੱਤੀ ਲੈਣ-ਦੇਣ ਕੀਤਾ। ਅਦਾਲਤੀ ਦਸਤਾਵੇਜਾਂ ਦੇ ਅਨੁਸਾਰ, ਇੱਕ ਮੌਕੇ 'ਤੇ ਦੋਸ਼ੀਆਂ ਨੂੰ ਇੱਕ ਦਿਨ ਵਿੱਚ ਲੱਖਾਂ ਡਾਲਰ ਦੀ ਨਕਦੀ ਮਿਲੀ। ਇਨ੍ਹਾਂ ਦੀ ਕੋਈ ਵੀ ਕੰਪਨੀ ਨਿਊਯਾਰਕ, ਨਿਊ ਜਰਸੀ ਜਾਂ ਫਾਈਨੈਂਸ਼ੀਅਲ ਕ੍ਰਾਈਮਜ਼ ਐਨਫੋਰਸਮੈਂਟ ਨੈੱਟਵਰਕ (ਫਿਨਸੈਨ) ਵਿੱਚ ਰਜਿਸਟਰਡ ਨਹੀਂ ਸੀ।

ਇਹ ਵੀ ਪੜ੍ਹੋ: ਅਧਿਐਨ 'ਚ ਦਾਅਵਾ, ਅਮਰੀਕਾ 'ਚ ਗ੍ਰੀਨ ਕਾਰਡ ਮਿਲਣ ਤੋਂ ਪਹਿਲਾਂ ਹੀ 4 ਲੱਖ ਭਾਰਤੀਆਂ ਦੀ ਹੋ ਸਕਦੀ ਹੈ ਮੌਤ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।

 


author

cherry

Content Editor

Related News