ਪਾਕਿਸਤਾਨ ''ਚ ਇਕ ਹੀ ਪਰਿਵਾਰ ਦੇ ਪੰਜ ਮੈਂਬਰ ਕਤਲ

Thursday, Feb 14, 2019 - 04:04 PM (IST)

ਪਾਕਿਸਤਾਨ ''ਚ ਇਕ ਹੀ ਪਰਿਵਾਰ ਦੇ ਪੰਜ ਮੈਂਬਰ ਕਤਲ

ਪੇਸ਼ਾਵਰ (ਭਾਸ਼ਾ)- ਪੱਛਮੀ ਉੱਤਰ ਪਾਕਿਸਤਾਨ ਵਿਚ ਵੀਰਵਾਰ ਨੂੰ ਇਕ ਹਮਲਾਵਰ ਨੇ ਘਰ ਵਿਚ ਦਾਖਲ ਹੋ ਕੇ ਇਕ ਹੀ ਪਰਿਵਾਰ ਦੇ ਪੰਜ ਮੈਂਬਰਾਂ ਨੂੰ ਗੋਲੀ ਮਾਰ ਕੇ ਕਤਲ ਕਰ ਦਿੱਤਾ। ਘਟਨਾ ਖੈਬਰ ਪਖਤੂਨਖਵਾ ਸੂਬੇ ਦੇ ਨੌਸ਼ੇਰਾ ਜ਼ਿਲੇ ਦੀ ਹੈ। ਜ਼ਿਲਾ ਪੁਲਸ ਅਧਿਕਾਰੀ ਅੰਸੂਰ ਅਮਾਨ ਨੇ ਦੱਸਿਆ ਕਿ ਮ੍ਰਿਤਕ ਪੇਸ਼ਾਵਰ ਦੇ ਬਾਦਾਬਰ ਇਲਾਕੇ ਤੋਂ ਸਬੰਧਿਤ ਸਨ। ਮ੍ਰਿਤਕਾਂ 'ਚ ਇਕ ਜੋੜਾ, ਉਨ੍ਹਾਂ ਦੀ ਧੀ ਅਤੇ ਦੋ ਪੁੱਤਰ ਸ਼ਾਮਲ ਹਨ। ਕਤਲ ਕਰਨ ਪਿੱਛੇ ਕੀ ਕਾਰਨ ਹਨ ਇਸ ਬਾਰੇ ਅਜੇ ਕੋਈ ਜਾਣਕਾਰੀ ਨਹੀਂ ਮਿਲੀ ਹੈ। ਇਕ ਹੋਰ ਘਟਨਾ ਵਿਚ ਕੋਹਾਟ ਜ਼ਿਲੇ ਦੇ ਸੂਰ ਗੁਲ ਪਿੰਡ ਵਿਚ ਇਕ ਘਰ 'ਤੇ ਬਿਜਲੀ ਡਿੱਗਣ ਕਾਰਨ ਪੰਜ ਲੋਕਾਂ ਦੀ ਮੌਤ ਹੋ ਗਈ ਅਤੇ ਚਾਰ ਲੋਕ ਜ਼ਖਮੀ ਹੋ ਗਏ। ਮ੍ਰਿਤਕਾਂ ਵਿਚ ਜੋੜਾ ਅਤੇ ਉਨ੍ਹਾਂ ਦੇ ਤਿੰਨ ਬੱਚੇ ਸ਼ਾਮਲ ਹਨ।


author

Sunny Mehra

Content Editor

Related News