ਮਿਆਂਮਾਰ ''ਚ ਪਲਟਿਆ ਵਾਹਨ, 5 ਲੋਕਾਂ ਦੀ ਮੌਤ ਤੇ 23 ਜ਼ਖਮੀ
Sunday, Jan 08, 2023 - 05:41 PM (IST)
ਯਾਂਗੂਨ (ਵਾਰਤਾ) ਮੱਧ ਮਿਆਂਮਾਰ ਦੇ ਨੇ ਪੀ ਤਾ ਵਿਚ ਇਕ ਛੇ ਪਹੀਆ ਵਾਹਨ ਪਲਟਣ ਕਾਰਨ ਪੰਜ ਔਰਤਾਂ ਦੀ ਮੌਤ ਹੋ ਗਈ ਅਤੇ 23 ਹੋਰ ਜ਼ਖਮੀ ਹੋ ਗਏ। ਟ੍ਰੈਫਿਕ ਪੁਲਸ ਦੇ ਮੁਤਾਬਕ ਇਹ ਹਾਦਸਾ ਸ਼ਨੀਵਾਰ ਸ਼ਾਮ ਨੂੰ ਨੇ ਪੀ ਤਾ 'ਚ ਯੇਜ਼ਨੀ ਐਗਰੀਕਲਚਰਲ ਯੂਨੀਵਰਸਿਟੀ ਨੇੜੇ ਪੁਰਾਣੇ ਯਾਂਗੋਨ-ਮੰਡਲੇ ਹਾਈਵੇਅ 'ਤੇ ਉਸ ਸਮੇਂ ਵਾਪਰਿਆ, ਜਦੋਂ ਵਾਹਨ ਦਾ ਸੱਜਾ ਅੱਗੇ ਦਾ ਟਾਇਰ ਫਟ ਗਿਆ, ਜਿਸ ਕਾਰਨ ਯਾਤਰੀ ਵਾਹਨ ਸੜਕ ਤੋਂ ਤਿਲਕ ਕੇ ਪਲਟ ਗਿਆ।
ਪੜ੍ਹੋ ਇਹ ਅਹਿਮ ਖ਼ਬਰ- ਯੂਕੇ 'ਚ ਵਧੀ ਮਹਿੰਗਾਈ, ਭਾਰਤੀ ਵਿਦਿਆਰਥੀਆਂ ਨੂੰ ਝੱਲਣੀ ਪੈ ਰਹੀ ਵੱਡੀ ਚੁਣੌਤੀ
ਪੁਲਸ ਕਰਮਚਾਰੀ ਨੇ ਦੱਸਿਆ ਕਿ "ਪੰਜ ਔਰਤਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ। ਪੁਲਸ ਅਧਿਕਾਰੀ ਨੇ ਕਿਹਾ ਕਿ ਹਾਦਸੇ ਦੇ ਸਮੇਂ ਵਾਹਨ ਵਿੱਚ 30 ਤੋਂ ਵੱਧ ਲੋਕ ਸਵਾਰ ਸਨ। ਉਨ੍ਹਾਂ ਦੱਸਿਆ ਕਿ ਹਾਦਸੇ ਸਮੇਂ ਗੱਡੀ ਟਾਟਕੋਨ ਕਸਬੇ ਤੋਂ ਆ ਰਹੀ ਸੀ ਅਤੇ ਪਿਨੇਮਾਣਾ ਕਸਬੇ ਵੱਲ ਜਾ ਰਹੀ ਸੀ। ਜ਼ਖਮੀਆਂ 'ਚ 10 ਪੁਰਸ਼ ਅਤੇ 13 ਔਰਤਾਂ ਸ਼ਾਮਲ ਹਨ, ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ ਭੇਜ ਦਿੱਤਾ ਗਿਆ ਹੈ। ਇਕ ਬਚਾਅ ਕਰਮਚਾਰੀ ਨੇ ਦੱਸਿਆ ਕਿ ਜ਼ਖਮੀਆਂ ਦੀ ਠੋਡੀ, ਸਿਰ ਅਤੇ ਛਾਤੀ 'ਤੇ ਸੱਟਾਂ ਲੱਗੀਆਂ ਹਨ। ਪਰ ਉਹਨਾਂ ਦੀ ਹਾਲਤ ਗੰਭੀਰ ਨਹੀਂ ਹੈ। ਪੁਲਸ ਨੇ ਡਰਾਈਵਰ ਖ਼ਿਲਾਫ਼ ਲਾਪਰਵਾਹੀ ਨਾਲ ਗੱਡੀ ਚਲਾਉਣ ਦਾ ਕੇਸ ਦਰਜ ਕਰ ਲਿਆ ਹੈ।
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।