ਜਾਪਾਨ ''ਚ ਵਾਪਰਿਆ ਕਾਰ ਹਾਦਸਾ, 5 ਲੋਕ ਜ਼ਖ਼ਮੀ
Saturday, May 13, 2023 - 02:53 PM (IST)
ਟੋਕੀਓ (ਵਾਰਤਾ)- ਜਾਪਾਨ ਦੇ ਆਇਚੀ ਸੂਬੇ ਦੇ ਇਨਾਜ਼ਾਵਾ ਸ਼ਹਿਰ ਵਿਚ ਇਕ ਸੁਪਰਮਾਰਕੀਟ ਵਿਚ ਕਾਰ ਹਾਦਸੇ ਵਿਚ 5 ਲੋਕ ਜ਼ਖ਼ਮੀ ਹੋ ਗਏ। NHK ਪ੍ਰਸਾਰਕ ਨੇ ਦੱਸਿਆ ਕਿ ਇਹ ਹਾਦਸਾ ਸ਼ਨੀਵਾਰ ਨੂੰ ਸਥਾਨਕ ਸਮੇਂ ਅਨੁਸਾਰ ਸਵੇਰੇ 9:30 ਵਜੇ ਉਸ ਸਮੇਂ ਵਾਪਰਿਆ, ਜਦੋਂ ਇੱਕ ਕਾਰ ਆਪਣੀ ਮੰਜ਼ਿਲ ਵੱਲ ਜਾ ਰਹੀ ਸੀ, ਉਸ ਦੌਰਾਨ ਉਹ ਬੇਕਾਬੂ ਹੋ ਕੇ ਸੁਪਰਮਾਰਕੀਟ ਦੇ ਪ੍ਰਵੇਸ਼ ਦੁਆਰ 'ਤੇ ਇੱਕ ਰੈਕ ਨਾਲ ਟਕਰਾ ਕੇ ਹਾਦਸਾਗ੍ਰਸਤ ਹੋ ਗਈ।
ਇਸ ਹਾਦਸੇ 'ਚ ਕਰੀਬ 5 ਲੋਕ ਜ਼ਖ਼ਮੀ ਹੋਏ ਹਨ। ਉਨ੍ਹਾਂ ਦੱਸਿਆ ਕਿ ਹਾਦਸੇ ਸਮੇਂ ਦੁਕਾਨ ਦੇ ਅੰਦਰ ਮੌਜੂਦ ਇੱਕ ਔਰਤ ਦੇ ਸਿਰ ਵਿੱਚ ਗੰਭੀਰ ਸੱਟਾਂ ਲੱਗੀਆਂ ਸਨ। ਜ਼ਖ਼ਮੀਆਂ ਨੂੰ ਹਸਪਤਾਲ ਲਿਜਾਇਆ ਗਿਆ।