ਅਫ਼ਗਾਨਿਸਤਾਨ ''ਚ ਹੋਏ ਬੰਬ ਧਮਾਕੇ ''ਚ 2 ਸੁਰੱਖਿਆ ਕਰਮਚਾਰੀਆਂ ਸਮੇਤ 5 ਲੋਕ ਜ਼ਖ਼ਮੀ

08/11/2022 7:18:10 PM

ਫੈਜ਼ਾਬਾਦ (ਏਜੰਸੀ)- ਅਫਗਾਨਿਸਤਾਨ ਦੇ ਉੱਤਰੀ ਬਦਖਸ਼ਾਨ ਸੂਬੇ ਦੀ ਰਾਜਧਾਨੀ ਫੈਜ਼ਾਬਾਦ 'ਚ ਬੁੱਧਵਾਰ ਨੂੰ ਹੋਏ ਬੰਬ ਧਮਾਕੇ 'ਚ 2 ਸੁਰੱਖਿਆ ਕਰਮਚਾਰੀਆਂ ਸਮੇਤ 5 ਲੋਕ ਜ਼ਖ਼ਮੀ ਹੋ ਗਏ। ਸੂਚਨਾ ਅਤੇ ਸੱਭਿਆਚਾਰ ਵਿਭਾਗ ਦੇ ਸੂਬਾਈ ਮੁਖੀ ਮਜੂਦੀਨ ਅਹਿਮਦੀ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ।

ਅਹਿਮਦੀ ਨੇ ਦੱਸਿਆ ਕਿ ਧਮਾਕਾ ਸਥਾਨਕ ਸਮੇਂ ਮੁਤਾਬਕ ਬੁੱਧਵਾਰ ਰਾਤ ਕਰੀਬ 8 ਵਜੇ ਹੋਇਆ, ਜਿਸ 'ਚ 2 ਸੁਰੱਖਿਆ ਕਰਮਚਾਰੀਆਂ ਸਮੇਤ 5 ਲੋਕ ਜ਼ਖ਼ਮੀ ਹੋ ਗਏ। ਪੁਲਸ ਨੇ ਇਸ ਘਟਨਾ 'ਚ ਸ਼ਾਮਲ ਇਕ ਵਿਅਕਤੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਉਨ੍ਹਾਂ ਕਿਹਾ ਕਿ ਪਿਛਲੇ ਕਈ ਮਹੀਨਿਆਂ ਵਿੱਚ ਸ਼ਾਂਤਮਈ ਬਦਖ਼ਸ਼ਾਨ ਸੂਬੇ ਵਿੱਚ ਇਹ ਪਹਿਲਾ ਧਮਾਕਾ ਹੈ। ਅਜੇ ਤੱਕ ਕਿਸੇ ਸਮੂਹ ਨੇ ਧਮਾਕੇ ਦੀ ਜ਼ਿੰਮੇਵਾਰੀ ਨਹੀਂ ਲਈ ਹੈ।


cherry

Content Editor

Related News